Site icon Dainik Savera Punjab

ਸਉਦੀ ਅਰਬ ਨੇ ਭਿਖ ਮੰਗਣ ਦੇ ਦੋਸ਼ਾਂ ‘ਤੇ 24 ਹਜ਼ਾਰ ਪਾਕਿਸਤਾਨੀ ਨਾਗਰਿਕਾਂ ਨੂੰ ਕੀਤਾ ਦੇਸ਼ ਤੋਂ ਬਾਹਰ

saudi-arabia-deports-24000-pakistani

saudi-arabia-deports-24000-pakistani

ਸਉਦੀ ਅਰਬ ਨੇ ਭਿਖ ਮੰਗਣ ਦੇ ਦੋਸ਼ਾਂ ‘ਤੇ 24 ਹਜ਼ਾਰ ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢ ਦਿੱਤਾ ਹੈ। ਇਹ ਜਾਣਕਾਰੀ ਪਾਕਿਸਤਾਨ ਦੀ ਫੈਡਰਲ ਇਨਵੈਸਟਿਗੇਸ਼ਨ ਏਜੰਸੀ (FIA) ਦੇ ਮਹਾਂਨਿਰਦੇਸ਼ਕ ਰਿਫ਼ਤ ਮੁਖ਼ਤਾਰ ਨੇ ਸੰਸਦ ਦੀ ਇੱਕ ਕਮੇਟੀ ਨੂੰ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਇਹ ਲੋਕ ਉਮਰਾਹ ਅਤੇ ਟੂਰਿਸਟ ਵੀਜ਼ਾ ਦਾ ਗਲਤ ਇਸਤੇਮਾਲ ਕਰਕੇ ਸਉਦੀ ਅਰਬ ਪਹੁੰਚੇ ਸਨ ਅਤੇ ਮੱਕਾ-ਮਦੀਨਾ ਵਰਗੇ ਪਵਿੱਤਰ ਸਥਾਨਾਂ ਦੇ ਨੇੜੇ ਭਿਖ ਮੰਗਦੇ ਪਾਏ ਗਏ।

10 ਸਾਲ ਬਾਅਦ ਸ਼ਿਲਪਾ ਸ਼ਿੰਦੇ ਅੰਗੂਰੀ ਭਾਬੀ ਦੇ ਰੂਪ ਵਿੱਚ ਮੁੜ ਦਰਸ਼ਕਾਂ ਦੇ ਸਾਹਮਣੇ ‘ਭਾਬੀਜੀ ਘਰ ਪਰ ਹੈ 2.0’

FIA ਦੇ ਅਨੁਸਾਰ ਸਿਰਫ਼ ਇਸ ਸਾਲ ਹੀ 24 ਹਜ਼ਾਰ ਤੋਂ ਵੱਧ ਪਾਕਿਸਤਾਨੀਆਂ ਨੂੰ ਸਉਦੀ ਅਰਬ ਤੋਂ ਵਾਪਸ ਭੇਜਿਆ ਗਿਆ ਹੈ। ਇਹ ਕਾਰਵਾਈ ਸੰਗਠਿਤ ਭਿਖ ਮੰਗਣ ਵਾਲੇ ਨੈੱਟਵਰਕ ਅਤੇ ਗੈਰਕਾਨੂੰਨੀ ਗਤੀਵਿਧੀਆਂ ‘ਤੇ ਰੋਕ ਲਗਾਉਣ ਲਈ ਕੀਤੀ ਗਈ ਹੈ। ਵਿਦੇਸ਼ਾਂ ਵਿੱਚ ਪਾਕਿਸਤਾਨੀ ਨਾਗਰਿਕਾਂ ਦੀਆਂ ਕਥਿਤ ਅਪਰਾਧਕ ਗਤੀਵਿਧੀਆਂ ਨੂੰ ਲੈ ਕੇ ਚਿੰਤਾ ਵਧਣ ਤੋਂ ਬਾਅਦ ਸਉਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ (UAE) ਨੇ ਨਿਗਰਾਨੀ ਹੋਰ ਸਖ਼ਤ ਕਰ ਦਿੱਤੀ ਹੈ। ਪਾਕਿਸਤਾਨੀ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਨਾਲ ਦੇਸ਼ ਦੀ ਅੰਤਰਰਾਸ਼ਟਰੀ ਛਵੀ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਹੈ।

UAE ਨੇ ਵੀ ਕਈ ਪਾਕਿਸਤਾਨੀ ਨਾਗਰਿਕਾਂ ਦੇ ਵੀਜ਼ਾ ‘ਤੇ ਪਾਬੰਦੀ ਲਗਾਈ ਹੈ। ਦੁਬਈ ਪ੍ਰਸ਼ਾਸਨ ਨੇ ਲਗਭਗ 6 ਹਜ਼ਾਰ ਪਾਕਿਸਤਾਨੀਆਂ ਨੂੰ ਵਾਪਸ ਭੇਜਿਆ ਹੈ ਜਦਕਿ ਅਜ਼ਰਬੈਜਾਨ ਨੇ ਭਿਖ ਮੰਗਣ ਦੇ ਦੋਸ਼ਾਂ ‘ਤੇ ਕਰੀਬ 2,500 ਪਾਕਿਸਤਾਨੀ ਨਾਗਰਿਕਾਂ ਨੂੰ ਦੇਸ਼ ਤੋਂ ਬਾਹਰ ਕੱਢਿਆ ਹੈ।

WATCH VIDEO: ਪੰਜਾਬ ‘ਚ ਵੱਧ ਰਹੀ ਧੁੰਦ ‘ਚ ਲੋਕਾਂ ਦੀ ਸੁਰੱਖਿਆ ਨੂੰ ਦੇਖਦੇ ਹੋਇਆ ਪੰਜਾਬ ਪੁਲਿਸ ਨੇ ਕੀਤਾ ਜਾਗਰੂਕ

FIA ਦੇ ਅੰਕੜੇ ਸਮੱਸਿਆ ਦੀ ਗੰਭੀਰਤਾ ਨੂੰ ਦਰਸਾਉਂਦੇ ਹਨ। 2025 ਵਿੱਚ ਗੈਰਕਾਨੂੰਨੀ ਪ੍ਰਵਾਸ ਅਤੇ ਭਿਖ ਮੰਗਣ ਵਾਲੇ ਗਿਰੋਹਾਂ ‘ਤੇ ਕਾਰਵਾਈ ਕਰਦੇ ਹੋਏ ਹਵਾਈ ਅੱਡਿਆਂ ‘ਤੇ 66,154 ਯਾਤਰੀਆਂ ਨੂੰ ਯਾਤਰਾ ਤੋਂ ਰੋਕਿਆ ਗਿਆ। FIA ਮੁਖੀ ਰਿਫ਼ਤ ਮੁਖ਼ਤਾਰ ਨੇ ਕਿਹਾ ਕਿ ਇਹ ਸਮੱਸਿਆ ਸਿਰਫ਼ ਖਾੜੀ ਦੇਸ਼ਾਂ ਤੱਕ ਸੀਮਿਤ ਨਹੀਂ ਹੈ। ਅਫ਼ਰੀਕਾ ਯੂਰਪ ਦੇ ਨਾਲ ਕਾਂਬੋਡੀਆ ਅਤੇ ਥਾਈਲੈਂਡ ਵਰਗੇ ਦੇਸ਼ਾਂ ਵਿੱਚ ਵੀ ਟੂਰਿਸਟ ਵੀਜ਼ਾ ਦੇ ਦੁਰਪਯੋਗ ਦੇ ਮਾਮਲੇ ਸਾਹਮਣੇ ਆਏ ਹਨ।

ਯਾਦ ਰਹੇ ਕਿ 2024 ਵਿੱਚ ਸਉਦੀ ਅਰਬ ਨੇ ਪਾਕਿਸਤਾਨ ਨੂੰ ਅਧਿਕਾਰਕ ਤੌਰ ‘ਤੇ ਅਪੀਲ ਕੀਤੀ ਸੀ ਕਿ ਉਹ ਉਮਰਾਹ ਵੀਜ਼ਾ ਦਾ ਦੁਰਪਯੋਗ ਕਰਕੇ ਮੱਕਾ ਅਤੇ ਮਦੀਨਾ ਵਿੱਚ ਭਿਖ ਮੰਗਣ ਵਾਲਿਆਂ ‘ਤੇ ਸਖ਼ਤ ਰੋਕ ਲਗਾਏ। ਸਉਦੀ ਧਾਰਮਿਕ ਮਾਮਲਿਆਂ ਦੇ ਮੰਤਰਾਲੇ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਇਹ ਨਾ ਕੀਤਾ ਗਿਆ ਤਾਂ ਪਾਕਿਸਤਾਨੀ ਉਮਰਾਹ ਅਤੇ ਹਜ ਯਾਤਰੀਆਂ ਨੂੰ ਗੰਭੀਰ ਨਤੀਜੇ ਭੁਗਤਣੇ ਪੈ ਸਕਦੇ ਹਨ।

saudi-arabia-deports-24000-pakistani
Exit mobile version