Site icon Dainik Savera Punjab

ਲਾਹੌਰ ਹਾਈ ਕੋਰਟ ਵਿੱਚ ਸਰਬਜੀਤ ਕੌਰ ਮਾਮਲੇ ਦੀ ਅੱਜ ਸੁਣਵਾਈ, ਵਿਆਹ ਦੀ validity ‘ਤੇ ਹੋਵੇਗਾ ਫੈਸਲਾ

Lahore High Court to hear Sarabjit Kaur case today, decision on validity of marriage

Lahore High Court to hear Sarabjit Kaur case today, decision on validity of marriage

ਪਾਕਿਸਤਾਨ ਦੇ Lahore High Court ਵਿੱਚ ਪੰਜਾਬ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਮਾਮਲੇ ਵਿੱਚ ਅੱਜ 2 ਮਾਰਚ 2026 ਨੂੰ ਮਹੱਤਵਪੂਰਨ ਸੁਣਵਾਈ ਹੋਣ ਜਾ ਰਹੀ ਹੈ। ਇਹ ਪਟੀਸ਼ਨ ਸਰਬਜੀਤ ਕੌਰ ਦੇ ਭਾਰਤੀ ਪਤੀ ਕਰਨੈਲ ਸਿੰਘ ਵੱਲੋਂ ਦਾਇਰ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਨੇ ਪਾਕਿਸਤਾਨ ਵਿੱਚ ਹੋਏ ਨਿਕਾਹ ਨੂੰ ਗਲਤ ਕਰਾਰ ਦਿੰਦੇ ਹੋਏ ਆਪਣੇ ਵਿਆਹ ਦੀ ਵੈਧਤਾ ਬਰਕਰਾਰ ਹੋਣ ਦਾ ਦਾਅਵਾ ਕੀਤਾ ਹੈ। ਮਾਮਲੇ ਦੀ ਸੁਣਵਾਈ ਜਸਟਿਸ ਫਾਰੂਕ ਹੈਦਰ ਦੀ ਅਦਾਲਤ ਵਿੱਚ ਹੋਵੇਗੀ।

ਕੀ ਹੈ ਪੂਰਾ ਮਾਮਲਾ?

ਕਪੂਰਥਲਾ ਦੇ ਪਿੰਡ ਅਮਾਨੀਪੁਰ ਦੀ ਰਹਿਣ ਵਾਲੀ ਸਰਬਜੀਤ ਕੌਰ 4 ਨਵੰਬਰ 2025 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 1932 ਸ਼ਰਧਾਲੂਆਂ ਦੇ ਜਥੇ ਨਾਲ ਅਟਾਰੀ-ਵਾਘਾ ਬਾਰਡਰ ਰਾਹੀਂ ਪਾਕਿਸਤਾਨ ਗਈ ਸੀ। 10 ਦਿਨਾਂ ਦੇ ਧਾਰਮਿਕ ਦੌਰੇ ਤੋਂ ਬਾਅਦ 13 ਨਵੰਬਰ ਨੂੰ ਜਥਾ ਵਾਪਸ ਭਾਰਤ ਆ ਗਿਆ, ਪਰ ਸਰਬਜੀਤ ਕੌਰ ਵਾਪਸ ਨਹੀਂ ਮੁੜੀ।

ਸ਼ੁਰੂਆਤ ਵਿੱਚ ਉਸਨੂੰ ਲਾਪਤਾ ਮੰਨਿਆ ਗਿਆ, ਕਿਉਂਕਿ ਨਾ ਉਸਦਾ ਨਾਮ ਪਾਕਿਸਤਾਨ ਦੇ ਐਗਜ਼ਿਟ ਰਿਕਾਰਡ ਵਿੱਚ ਸੀ ਅਤੇ ਨਾ ਹੀ ਭਾਰਤ ਦੇ ਐਂਟਰੀ ਰਿਕਾਰਡ ਵਿੱਚ ਮਿਲਿਆ। ਬਾਅਦ ਵਿੱਚ ਇੱਕ ਨਿਕਾਹਨਾਮਾ ਅਤੇ ਵੀਡੀਓ ਵਾਇਰਲ ਹੋਣ ਤੋਂ ਪਤਾ ਲੱਗਿਆ ਕਿ ਉਸਨੇ ਇਸਲਾਮ ਧਰਮ ਅਪਣਾਕੇ ਸ਼ੇਖੂਪੁਰਾ ਦੇ ਨਾਸਿਰ ਹੁਸੈਨ ਨਾਲ ਨਿਕਾਹ ਕਰ ਲਿਆ ਹੈ।

ਪਤੀ ਦਾ ਦਾਅਵਾ , ਪਹਿਲਾ ਵਿਆਹ ਅਜੇ ਵੀ ਕਾਨੂੰਨੀ ਤੌਰ ‘ਤੇ ਬਰਕਰਾਰ

ਕਰਨੈਲ ਸਿੰਘ ਵੱਲੋਂ ਦਾਇਰ ਅਰਜ਼ੀ ਵਿੱਚ ਕਿਹਾ ਗਿਆ ਹੈ ਕਿ ਸਰਬਜੀਤ ਕੌਰ ਨੇ ਉਨ੍ਹਾਂ ਤੋਂ ਕਾਨੂੰਨੀ ਤੌਰ ‘ਤੇ ਤਲਾਕ ਨਹੀਂ ਲਿਆ, ਇਸ ਲਈ ਪਾਕਿਸਤਾਨ ਵਿੱਚ ਕੀਤਾ ਗਿਆ ਨਿਕਾਹ ਗੈਰ-ਕਾਨੂੰਨੀ ਹੈ। ਪਟੀਸ਼ਨ ਵਿੱਚ ਇਹ ਵੀ ਦਲੀਲ ਦਿੱਤੀ ਗਈ ਹੈ ਕਿ ਇਹ ਵਿਆਹ ਇਸਲਾਮੀ ਸਿਧਾਂਤਾਂ ਅਤੇ ਸ਼ਰੀਅਤ ਕਾਨੂੰਨ ਦੇ ਨਿਯਮਾਂ ਦੇ ਉਲਟ ਹੈ।

ਉਨ੍ਹਾਂ ਦੇ ਵਕੀਲ ਅਲੀ ਚੰਗੇਜ਼ੀ ਸੰਧੂ ਨੇ ਅਦਾਲਤ ਵਿੱਚ ਵਿਸ਼ੇਸ਼ ਪਾਵਰ ਆਫ ਅਟੌਰਨੀ ਦੀ ਵੈਧਤਾ ਅਤੇ ਅੰਤਰਰਾਸ਼ਟਰੀ ਕਾਨੂੰਨੀ ਪੱਖਾਂ ‘ਤੇ ਵੀ ਦਲੀਲਾਂ ਪੇਸ਼ ਕੀਤੀਆਂ ਹਨ।

ਅੱਜ ਦੀ ਸੁਣਵਾਈ ਕਿਉਂ ਹੈ ਅਹਿਮ?

ਅਦਾਲਤ ਅੱਜ ਇਹ ਤੈਅ ਕਰੇਗੀ ਕਿ ਪੇਸ਼ ਕੀਤੀ ਗਈ ਪਟੀਸ਼ਨ ਕਾਬਿਲ-ਏ-ਸੁਣਵਾਈ ਹੈ ਜਾਂ ਨਹੀਂ। ਨਾਲ ਹੀ ਵਿਸ਼ੇਸ਼ ਪਾਵਰ ਆਫ ਅਟੌਰਨੀ ਦੀ ਕਾਨੂੰਨੀ ਹੈਸਿਯਤ ‘ਤੇ ਵੀ ਫੈਸਲਾ ਹੋ ਸਕਦਾ ਹੈ। ਇਹ ਵੀ ਸੰਭਵ ਹੈ ਕਿ ਅਦਾਲਤ ਨਿਯਮਤ ਸੁਣਵਾਈ ਲਈ ਅਗਲੀ ਤਾਰੀਖ ਨਿਰਧਾਰਤ ਕਰੇ।

ਇਸ ਮਾਮਲੇ ‘ਤੇ ਭਾਰਤ ਅਤੇ ਪਾਕਿਸਤਾਨ ਦੋਵਾਂ ਦੇ ਧਾਰਮਿਕ ਤੇ ਕਾਨੂੰਨੀ ਵਰਗਾਂ ਦੀ ਨਜ਼ਰ ਟਿਕੀ ਹੋਈ ਹੈ। ਅੱਜ ਦੀ ਕਾਰਵਾਈ ਨਾਲ ਇਹ ਸਾਫ ਹੋਵੇਗਾ ਕਿ ਮਾਮਲਾ ਅੱਗੇ ਵਧੇਗਾ ਜਾਂ ਪਟੀਸ਼ਨ ਖਾਰਜ ਹੋਵੇਗੀ।

BREAKING : RDB ਫੇਮ Manjeet ਮਿਊਜ਼ਿਕ ਨਾਲ ਭਿਆਨਕ ਸੜਕ ਹਾਦਸਾ, ਮਿਊਜ਼ਿਕ ਇੰਡਸਟਰੀ ‘ਚ ਸੋਗ

Exit mobile version