ਪੰਜਾਬ ਦੀ ਰਹਿਣ ਵਾਲੀ ਸਰਬਜੀਤ ਕੌਰ ਦੇ ਪਾਕਿਸਤਾਨ ਜਾਣ ਅਤੇ ਉੱਥੇ ਨਿਕਾਹ ਕਰਨ ਦੇ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਸਰਬਜੀਤ ਦੇ ਪਤੀ ਕਰਨੈਲ ਸਿੰਘ ਨੇ Lahore High Court ਵਿੱਚ ਪਟੀਸ਼ਨ ਦਾਇਰ ਕਰਕੇ ਉਸਨੂੰ ਪਾਕਿਸਤਾਨ ਤੋਂ ਬਾਹਰ ਕੱਢ ਕੇ ਭਾਰਤ ਭੇਜਣ ਦੀ ਮੰਗ ਕੀਤੀ ਹੈ।
ਪਤੀ ਦੇ ਗੰਭੀਰ ਦੋਸ਼
ਕਰਨੈਲ ਸਿੰਘ ਦਾ ਦਾਅਵਾ ਹੈ ਕਿ ਸਰਬਜੀਤ ਨੇ ਉਸਨੂੰ ਕਾਨੂੰਨੀ ਤੌਰ ‘ਤੇ ਤਲਾਕ ਨਹੀਂ ਦਿੱਤਾ ਅਤੇ ਇਸਦੇ ਬਾਵਜੂਦ ਉਸਨੇ ਪਾਕਿਸਤਾਨ ਵਿੱਚ ਦੂਜਾ ਵਿਆਹ ਕਰ ਲਿਆ। ਪਟੀਸ਼ਨ ਵਿੱਚ ਇਹ ਵੀ ਦੋਸ਼ ਲਗਾਇਆ ਗਿਆ ਹੈ ਕਿ ਸਰਬਜੀਤ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓਜ਼ ਰਾਹੀਂ ਬਲੈਕਮੇਲ ਕੀਤਾ ਗਿਆ ਅਤੇ ਉਸ ਤੋਂ ਵਿਦੇਸ਼ ਤੋਂ ਪੈਸੇ ਮੰਗਵਾਏ ਗਏ।
READ ALSO : ਰਿਸ਼ਵਤ ਲੈਂਦੇ ਸਮੇਂ ASI ਰੰਗੇ ਹੱਥੀਂ ਕਾਬੂ, 15 ਹਜ਼ਾਰ ਦੀ ਮੰਗ ਕਰਕੇ ਰਿਮਾਂਡ ਤੋਂ ਬਚਾਉਣ ਦਾ ਦੋਸ਼
ਉਸਨੇ ਕਿਹਾ ਕਿ ਤੀਰਥ ਯਾਤਰਾ ਵੀਜ਼ਾ ਦੇ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ਅਤੇ ਬਿਨਾਂ ਤਲਾਕ ਦੂਜਾ ਵਿਆਹ ਕਰਨਾ ਕਾਨੂੰਨੀ ਤੌਰ ‘ਤੇ ਗਲਤ ਹੈ। ਪਤੀ ਨੇ ਇਹ ਵੀ ਦਲੀਲ ਦਿੱਤੀ ਕਿ ਧਰਮ ਪਰਿਵਰਤਨ ਦੀ ਪ੍ਰਕਿਰਿਆ ਇਸਲਾਮੀ ਕਾਨੂੰਨ ਅਨੁਸਾਰ ਪੂਰੀ ਨਹੀਂ ਕੀਤੀ ਗਈ।
ਵਿਆਹ 1995 ਵਿੱਚ ਹੋਇਆ ਸੀ
ਕਰਨੈਲ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਉਸਦਾ ਅਤੇ ਸਰਬਜੀਤ ਦਾ ਵਿਆਹ 1995 ਵਿੱਚ ਹੋਇਆ ਸੀ ਅਤੇ ਇਸਦੇ ਸਬੂਤ ਵਜੋਂ ਵਿਆਹ ਦੀਆਂ ਤਸਵੀਰਾਂ ਵੀ ਪੇਸ਼ ਕੀਤੀਆਂ ਗਈਆਂ ਹਨ। ਉਸਨੇ ਮੰਗ ਕੀਤੀ ਹੈ ਕਿ ਮਾਮਲੇ ਦੇ ਨਿਪਟਾਰੇ ਤੱਕ ਸਰਬਜੀਤ ਕੌਰ ਨੂੰ ਵੁਮੈਨ ਸ਼ੈਲਟਰ ਹੋਮ ਵਿੱਚ ਰੱਖਿਆ ਜਾਵੇ ਅਤੇ ਉਸਦੇ ਪਤੀ ਤੇ ਪੁੱਤਰਾਂ ਨੂੰ ਉਸ ਨਾਲ ਸੰਪਰਕ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
ਪਾਕਿਸਤਾਨ ਵਿੱਚ ਨਵਾਂ ਜੀਵਨ?
ਦੱਸਿਆ ਜਾ ਰਿਹਾ ਹੈ ਕਿ ਸਰਬਜੀਤ ਸਿੱਖ ਸ਼ਰਧਾਲੂਆਂ ਦੇ ਇਕ ਜਥੇ ਨਾਲ ਪਾਕਿਸਤਾਨ ਗਈ ਸੀ, ਜਿੱਥੇ ਉਹ ਅਚਾਨਕ ਗਾਇਬ ਹੋ ਗਈ। ਬਾਅਦ ਵਿੱਚ ਉਸਨੇ ਕਥਿਤ ਤੌਰ ‘ਤੇ ਇਸਲਾਮ ਧਰਮ ਕਬੂਲ ਕਰਕੇ ਆਪਣਾ ਨਾਮ ਨੂਰ ਹੁਸੈਨ ਰੱਖ ਲਿਆ ਅਤੇ ਨਾਸਿਰ ਹੁਸੈਨ ਨਾਲ ਵਿਆਹ ਕਰ ਲਿਆ।
ਸਰਬਜੀਤ ਦਾ ਕਹਿਣਾ ਹੈ ਕਿ ਉਹ ਪਿਛਲੇ ਅੱਠ ਸਾਲਾਂ ਤੋਂ ਨਾਸਿਰ ਨਾਲ ਸੰਪਰਕ ਵਿੱਚ ਸੀ ਅਤੇ ਆਪਣੀ ਮਰਜ਼ੀ ਨਾਲ ਪਾਕਿਸਤਾਨ ਆਈ। ਉਸਦਾ ਦਾਅਵਾ ਹੈ ਕਿ ਉਸਨੇ ਖੁਸ਼ੀ ਨਾਲ ਵਿਆਹ ਕੀਤਾ ਹੈ ਅਤੇ ਕਿਸੇ ਕਿਸਮ ਦਾ ਜ਼ਬਰ ਨਹੀਂ ਹੋਇਆ।
ਅਦਾਲਤੀ ਫੈਸਲੇ ਦੀ ਉਡੀਕ
ਮਾਮਲਾ ਇਸ ਵੇਲੇ ਅਦਾਲਤ ਵਿੱਚ ਵਿਚਾਰਧੀਨ ਹੈ। ਹੁਣ ਦੇਖਣਾ ਇਹ ਹੋਵੇਗਾ ਕਿ Lahore High Court ਇਸ ਸੰਵੇਦਨਸ਼ੀਲ ਅਤੇ ਅੰਤਰਰਾਸ਼ਟਰੀ ਪੱਖਾਂ ਨਾਲ ਜੁੜੇ ਮਾਮਲੇ ‘ਤੇ ਕੀ ਫੈਸਲਾ ਕਰਦੀ ਹੈ।
ਪੰਜਾਬ ਨੂੰ “ਰੰਗਲਾ ਪੰਜਾਬ” ਬਣਾਉਣ ਲਈ MLA Sukhwinder Kaur ਨੇ ਨਿਰਮਾਣ ਲਈ ਦਿੱਤੇ ਪੈਸੇ

