Punjab News
Punjab News

Punjab News :ਸੰਗਰੂਰ ਦੇ ਪਿੰਡ ਕਿਲਾ ਭਰੀਆਂ ਵਿੱਚ ਕਿਸਾਨਾਂ ਦੀ ਝੋਨੇ ਦੀ ਫਸਲ ਚੀਨੀ ਵਾਇਰਸ ਨਾਲ ਬਰਬਾਦ ਹੋ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਖੇਤੀਬਾੜੀ ਵਿਭਾਗ ਦੀ ਸਲਾਹ ਤੇ ਸੱਤ ਤੋਂ ਅੱਠ ਵਾਰੀ ਸਪਰੇ ਕਰ ਚੁੱਕੇ ਹਨ, ਪਰ ਫਿਰ ਵੀ ਫਸਲ ਵਿੱਚ ਕੋਈ ਫਰਕ ਨਹੀਂ ਆਇਆ। ਪਿੰਡ ਦੇ ਕਿਸਾਨਾਂ ਨੇ ਦੱਸਿਆ ਕਿ ਲਗਭਗ 100 ਏਕੜ ਖੇਤਾਂ ਵਿੱਚ ਝੋਨੇ ਦੀ ਫਸਲ ਵਾਇਰਸ ਨਾਲ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਉਹ ਗੰਭੀਰ ਆਰਥਿਕ ਨੁਕਸਾਨ ਅਤੇ ਭਵਿੱਖ ਬਾਰੇ ਚਿੰਤਤ ਹਨ।