ਜਾਪਾਨ: ਸ਼ਨੀਵਾਰ ਨੂੰ ਜਾਪਾਨ ਦੇ ਰਾਜਨੀਤਿਕ ਇਤਿਹਾਸ ’ਚ ਇੱਕ ਨਵਾਂ ਪੰਨਾ ਲਿਖਿਆ ਗਿਆ, ਜਦੋਂ ਸੱਤਾਧਾਰੀ ਲਿਬਰਲ ਡੈਮੋਕ੍ਰੇਟਿਕ ਪਾਰਟੀ (LDP) ਨੇ ਸਾਬਕਾ ਆਰਥਿਕ ਸੁਰੱਖਿਆ ਮੰਤਰੀ ਸਨਾਏ ਤਾਕਾਚੀ ਨੂੰ ਆਪਣਾ ਨਵਾਂ ਨੇਤਾ ਚੁਣ ਲਿਆ। 64 ਸਾਲਾ ਤਾਕਾਚੀ ਹੁਣ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਬਣਨ ਦੀ ਦਹਲੀਜ਼ ’ਤੇ ਖੜੀ ਹੈ।
ਕੋਇਜ਼ੁਮੀ ਨੂੰ ਹਰਾ ਕੇ ਤਾਕਾਚੀ ਨੇ LDP ਦੀ ਅਗਵਾਈ ਸੰਭਾਲੀ — ਅਕਤੂਬਰ ’ਚ ਲੈ ਸਕਦੀ ਹੈ ਪ੍ਰਧਾਨ ਮੰਤਰੀ ਦੀ ਸਹੁੰ
7 ਸਤੰਬਰ ਨੂੰ ਪ੍ਰਧਾਨ ਮੰਤਰੀ ਸ਼ਿਗੇਰੂ ਇਸ਼ੀਬਾ ਦੇ ਅਸਤੀਫ਼ੇ ਤੋਂ ਬਾਅਦ, LDP ਨੇ ਨਵੇਂ ਨੇਤਾ ਦੀ ਚੋਣ ਲਈ ਵੋਟਿੰਗ ਕਰਵਾਈ। ਮੁਕਾਬਲਾ ਤਾਕਾਚੀ ਅਤੇ ਖੇਤੀਬਾੜੀ ਮੰਤਰੀ ਸ਼ਿੰਜੀਰੋ ਕੋਇਜ਼ੁਮੀ ਵਿਚਕਾਰ ਸੀ। ਰਨਆਫ ’ਚ ਤਾਕਾਚੀ ਨੇ ਕੋਇਜ਼ੁਮੀ ਨੂੰ ਹਰਾ ਕੇ ਪਾਰਟੀ ਦੀ ਕਮਾਨ ਸੰਭਾਲੀ। ਅਕਤੂਬਰ ਦੇ ਅੱਧ ਵਿੱਚ ਸੰਸਦ ’ਚ ਰਸਮੀ ਵੋਟਿੰਗ ਤੋਂ ਬਾਅਦ ਉਹ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੇਗੀ।
ਰੂੜੀਵਾਦੀ ਰੂਪ, ਸ਼ਾਂਤੀਵਾਦੀ ਸੰਵਿਧਾਨ ’ਚ ਸੋਧ ਦੀ ਵਕਾਲਤ — ਤਾਕਾਚੀ ਦੀ ਨੀਤੀਕਤ ਦਿਸ਼ਾ ਸਪਸ਼ਟ
ਸਨਾਏ ਤਾਕਾਚੀ ਨੂੰ ਜਾਪਾਨ ’ਚ ਇੱਕ ਰੂੜੀਵਾਦੀ ਅਤੇ ਬੁਲੰਦ ਆਵਾਜ਼ ਵਾਲੀ ਨੇਤਾ ਮੰਨਿਆ ਜਾਂਦਾ ਹੈ। ਉਹ ਤਾਈਵਾਨ ਨਾਲ ਸੁਰੱਖਿਆ ਸਹਿਯੋਗ ਵਧਾਉਣ, ਯਾਸੁਕੁਨੀ ਤੀਰਥ ’ਤੇ ਨਿਯਮਤ ਜਾ ਕੇ ਰਾਸ਼ਟਰਵਾਦੀ ਸੰਕੇਤ ਦੇਣ ਅਤੇ ਆਰਥਿਕਤਾ ਨੂੰ ਅਗਲੇ 10 ਸਾਲਾਂ ’ਚ ਦੁੱਗਣਾ ਕਰਨ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ।
PM-SETU ਯੋਜਨਾ ਰਾਹੀਂ 1,000 ITIs ਦਾ ਰੂਪ-ਬਦਲਾ — ₹60,000 ਕਰੋੜ ਦੀ ਨਿਵੇਸ਼ ਯੋਜਨਾ ਸ਼ੁਰੂ
ਭਾਰਤ ਨਾਲ ਰਣਨੀਤਕ ਸਾਂਝ ਹੋਰ ਮਜ਼ਬੂਤ ਹੋਣ ਦੀ ਉਮੀਦ — Quad ਅਤੇ Indo-Pacific ’ਚ ਤਾਕਾਚੀ ਦੀ ਰੁਚੀ
ਤਾਕਾਚੀ ਭਾਰਤ ਨੂੰ “ਵਿਸ਼ੇਸ਼ ਰਣਨੀਤਕ ਭਾਈਵਾਲ” ਮੰਨਦੀ ਹੈ ਅਤੇ Indo-Pacific ਖੇਤਰ ’ਚ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦੇ ਰਹੀ ਹੈ। ਉਨ੍ਹਾਂ ਦੀ ਨਿਯੁਕਤੀ ਭਾਰਤ-ਜਾਪਾਨ ਰਿਸ਼ਤਿਆਂ ਲਈ ਨਵਾਂ ਮੋੜ ਸਾਬਤ ਹੋ ਸਕਦੀ ਹੈ।
APEC ਸੰਮੇਲਨ ’ਚ ਟਰੰਪ ਨਾਲ ਮੁਲਾਕਾਤ — ਰੱਖਿਆ ਖਰਚ ’ਤੇ ਹੋ ਸਕਦੀ ਹੈ ਗੰਭੀਰ ਚਰਚਾ
ਅਕਤੂਬਰ ਦੇ ਅਖੀਰ ’ਚ ਤਾਕਾਚੀ ਦੱਖਣੀ ਕੋਰੀਆ ’ਚ APEC ਸੰਮੇਲਨ ’ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰੇਗੀ। ਉਮੀਦ ਹੈ ਕਿ ਜਾਪਾਨ ’ਤੇ ਰੱਖਿਆ ਖਰਚ ਵਧਾਉਣ ਲਈ ਦਬਾਅ ਪਾਇਆ ਜਾਵੇਗਾ, ਜਿਸ ਨਾਲ ਉਨ੍ਹਾਂ ਦੀ ਕੂਟਨੀਤਕ ਦੱਖਲਅੰਦਾਜ਼ੀ ਦੀ ਅਸਲ ਪਰਖ ਹੋਵੇਗੀ।
ਅਮਰੀਕਾ ਨੇ ਨਸ਼ਾ ਤਸਕਰੀ ਦੀ ਕਿਸ਼ਤੀ ਉਡਾਈ — ਚਾਰ ਮਾਰੇ, ਵਿਸ਼ਵ ’ਚ ਚਿੰਤਾ






