Punjab News
Punjab News

Samana Accident : ਸਮਾਣਾ ਨੇੜੇ ਇਕ ਬਹੁਤ ਹੀ ਦੁਖਦਾਈ ਸੜਕ ਹਾਦਸਾ ਵਾਪਰਿਆ। ਗੁਰਮੀਤ ਸਿੰਘ ਆਪਣੀਆਂ ਦੋ ਧੀਆਂ ਨੂੰ ਮੋਟਰਸਾਈਕਲ ‘ਤੇ ਬਿਠਾ ਕੇ ਕਿਤੇ ਜਾ ਰਿਹਾ ਸੀ। ਰਸਤੇ ਵਿਚ ਇੱਟਾਂ ਦੇ ਭੱਠੇ ਕੋਲ ਉਹਦੀ ਬਾਈਕ ਕੰਬਾਈਨ ਨਾਲ ਟੱਕਰਾ ਗਈ। ਇਸ ਭਿਆਨਕ ਟੱਕਰ ਵਿਚ 10 ਸਾਲ ਦੀ ਮਨਜੋਤ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਗੁਰਮੀਤ ਸਿੰਘ ਅਤੇ ਉਸਦੀ ਛੋਟੀ ਧੀ ਜਸਪ੍ਰੀਤ ਕੌਰ (ਉਮਰ 2 ਸਾਲ) ਨੂੰ ਗੰਭੀਰ ਜ਼ਖਮਾਂ ਨਾਲ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਪਹੁੰਚਾਇਆ ਗਿਆ। ਇਲਾਜ ਦੌਰਾਨ ਪਿਤਾ ਗੁਰਮੀਤ ਸਿੰਘ ਨੇ ਵੀ ਜ਼ਖਮਾਂ ਦੀ ਤਾਬ ਨਾ ਸਹਿੰਦੇ ਹੋਏ ਦਮ ਤੋੜ ਦਿੱਤਾ। ਡਾਕਟਰਾਂ ਅਨੁਸਾਰ ਵੱਡੀ ਧੀ ਦੀ ਮੌਤ ਮੌਕੇ ਤੇ ਹੀ ਹੋ ਗਈ ਸੀ, ਜਦਕਿ ਛੋਟੀ ਧੀ ਨੂੰ ਇਲਾਜ ਲਈ ਰੈਫਰ ਕੀਤਾ ਗਿਆ ਹੈ।
ਦੂਜੇ ਪਾਸੇ, ਕੰਬਾਈਨ ਚਾਲਕ ਹਾਦਸੇ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਿਆ। ਇਸ ਹਾਦਸੇ ਨਾਲ ਪੂਰੇ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਅਤੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ।