ਨਵੀਂ ਦਿਲੀ: ਬਾਲੀਵੁੱਡ ਦੇ ਜਾਣੇ–ਮਾਣੇ ਨਿਰਦੇਸ਼ਕ ਅਤੇ ‘ਬਿਗ ਬੌਸ’ ਦੇ ਸਾਬਕਾ ਪ੍ਰਤੀਯੋਗੀ ਰਹੇ ਸਾਜਿਦ ਖਾਨ ਮੁੜ ਇੱਕ ਵਾਰ ਖ਼ਬਰਾਂ ਵਿੱਚ ਹਨ। ਸਾਜਿਦ ਖਾਨ ਬਾਰੇ ਪਹਿਲਾਂ ਵੀ ਕਈ ਵਿਵਾਦ ਸਾਹਮਣੇ ਆ ਚੁੱਕੇ ਹਨ ਪਰ ਹੁਣ ਉਹ ਇੱਕ ਹਾਦਸੇ ਕਾਰਨ ਚਰਚਾ ਵਿੱਚ ਆਏ ਹਨ। ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸ਼ੂਟਿੰਗ ਦੌਰਾਨ ਸਾਜਿਦ ਖਾਨ ਦਾ ਐਕਸੀਡੈਂਟ ਹੋ ਗਿਆ ਜਿਸ ਨਾਲ ਉਨ੍ਹਾਂ ਦੇ ਪੈਰ ਵਿੱਚ ਫ੍ਰੈਕਚਰ ਹੋ ਗਿਆ। ਅਗਲੇ ਦਿਨ ਉਨ੍ਹਾਂ ਨੂੰ ਸਰਜਰੀ ਲਈ ਲਿਜਾਇਆ ਗਿਆ ਅਤੇ ਉਨ੍ਹਾਂ ਦੀ ਭੈਣ ਫ਼ਿਲਮ ਨਿਰਮਾਤਾ ਤੇ ਕੋਰਿਓਗ੍ਰਾਫਰ ਫਰਾਹ ਖਾਨ ਨੇ ਪੁਸ਼ਟੀ ਕੀਤੀ ਕਿ ਸਰਜਰੀ ਸਫਲ ਰਹੀ ਹੈ।
ਜਾਲੰਧਰ ਦਾ ਦੋਆਬਾ ਚੌਕ ਬਣਿਆ ‘ਸ਼੍ਰੀ ਬਾਬਾ ਹਰਿਵੱਲਭ ਚੌਕ’
ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਸਾਜਿਦ ਖਾਨ ਇੱਕਤਾ ਕਪੂਰ ਦੇ ਪ੍ਰੋਡਕਸ਼ਨ ਹੇਠ ਬਣ ਰਹੀ ਫ਼ਿਲਮ ਦੀ ਸ਼ੂਟਿੰਗ ਕਰ ਰਹੇ ਸਨ। ਫਰਾਹ ਖਾਨ ਨੇ ਦੱਸਿਆ ਕਿ ਐਤਵਾਰ ਨੂੰ ਉਨ੍ਹਾਂ ਦੀ ਸਰਜਰੀ ਹੋਈ ਜੋ ਪੂਰੀ ਤਰ੍ਹਾਂ ਸਫਲ ਰਹੀ ਹੈ ਅਤੇ ਹੁਣ ਉਹ ਠੀਕ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਜਿਦ ਦੀ ਰਿਕਵਰੀ ਜਾਰੀ ਹੈ ਅਤੇ ਚਿੰਤਾ ਕਰਨ ਵਾਲੀ ਕੋਈ ਗੱਲ ਨਹੀਂ ਹੈ।
ਯਾਦ ਰਹੇ ਕਿ ਸਾਜਿਦ ਖਾਨ ਲੰਬੇ ਸਮੇਂ ਤੋਂ ਨਿਰਦੇਸ਼ਨ ਤੋਂ ਦੂਰ ਰਹੇ ਹਨ ਅਤੇ ਹੁਣ ਮੁੜ ਵਾਪਸੀ ਦੀ ਤਿਆਰੀ ਕਰ ਰਹੇ ਹਨ। ਉਨ੍ਹਾਂ ਦੀ ਆਖ਼ਰੀ ਫ਼ਿਲਮ ‘ਹਮਸ਼ਕਲਸ’ 2014 ਵਿੱਚ ਰਿਲੀਜ਼ ਹੋਈ ਸੀ। ਸਾਜਿਦ ਨੇ 2005 ਵਿੱਚ ‘ਡਰਨਾ ਜ਼ਰੂਰੀ ਹੈ’ ਨਾਲ ਨਿਰਦੇਸ਼ਕ ਵਜੋਂ ਆਪਣੀ ਪਹਿਚਾਣ ਬਣਾਈ ਜਿਸ ਵਿੱਚ ਅਮਿਤਾਭ ਬੱਚਨ ਅਤੇ ਅਰਜੁਨ ਰਾਮਪਾਲ ਵਰਗੇ ਕਲਾਕਾਰ ਸ਼ਾਮਲ ਸਨ। 2007 ਵਿੱਚ ਉਨ੍ਹਾਂ ਦੀ ਕਾਮੇਡੀ ਫ਼ਿਲਮ ‘ਹੇ ਬੇਬੀ’ ਨੇ ਉਨ੍ਹਾਂ ਨੂੰ ਖ਼ਾਸ ਮਕਾਮ ਦਿਵਾਇਆ ਅਤੇ ਇਸ ਤੋਂ ਬਾਅਦ ‘ਹਾਊਸਫੁਲ’ (2010) ਅਤੇ ‘ਹਾਊਸਫੁਲ 2’ (2012) ਵਰਗੀਆਂ ਹਿੱਟ ਫ਼ਿਲਮਾਂ ਵੀ ਦਿੱਤੀਆਂ।
ਮਹਾਰਾਸ਼ਟਰ ਦੇ ਕੇਂਦਰੀ ਸਿਹਤ ਨਾਲ ਵਾਪਰਿਆ ਭਿਆਨਕ ਹਾਦਸਾ……! ਗੱਡੀ ਦੇ ਪਰਖੱਚੇ ਉੱਡੇ, ਅਗਲਾ ਹਿਸਾ ਵੀ ਤਬਾਹ….
ਇਸ ਦੇ ਨਾਲ ਹੀ ਸਾਜਿਦ ਖਾਨ ਮੀਟੂ ਅੰਦੋਲਨ ਦੌਰਾਨ ਕਈ ਵਿਵਾਦਾਂ ਵਿੱਚ ਵੀ ਘਿਰੇ ਰਹੇ ਹਨ। ਹੁਣ ਉਹ ਮੁੜ ਨਿਰਦੇਸ਼ਨ ਦੀ ਦੁਨੀਆ ਵਿੱਚ ਕਦਮ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਹਾਦਸੇ ਦੇ ਬਾਵਜੂਦ ਉਨ੍ਹਾਂ ਦੀ ਵਾਪਸੀ ਦੀ ਤਿਆਰੀ ਜਾਰੀ ਹੈ।


