Site icon Dainik Savera Punjab

ਅਕਾਲੀ ਦਲ ਦੀ ਪੰਜਾਬ ਬਚਾਓ ਰੈਲੀ 2027: ਸੁਖਬੀਰ ਸਿੰਘ ਬਾਦਲ ਨੇ ਅਹਿਮ ਚੋਣ ਵਾਅਦਿਆਂ ਦਾ ਕੀਤਾ ਐਲਾਨ

PUNJAB NEWS : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਾਦੀਆਂ ਹਲਕੇ ਤੋਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਰਸਮੀ ਆਗਾਜ਼ ਕਰਦਿਆਂ ਆਮ ਆਦਮੀ ਪਾਰਟੀ ‘ਤੇ ਤਿੱਖੇ ਹਮਲੇ ਕੀਤੇ ਅਤੇ ਅਕਾਲੀ ਸਰਕਾਰ ਬਣਨ ‘ਤੇ ਲੋਕਾਂ ਲਈ ਵੱਡੀਆਂ ਸਹੂਲਤਾਂ ਦਾ ਐਲਾਨ ਕੀਤਾ।

ਕਿਸਾਨਾਂ ਲਈ ਟਿਊਬਵੈੱਲ ਕੁਨੈਕਸ਼ਨ: ਅਕਾਲੀ ਸਰਕਾਰ ਬਣਦੇ ਹੀ ਪਹਿਲੇ ਹਫ਼ਤੇ ਵਿੱਚ

ਸਰਕਾਰੀ ਜ਼ਮੀਨਾਂ ਦੀ ਮਾਲਕੀ: ਜੋ ਲੋਕ 50 ਸਾਲਾਂ ਤੋਂ ਸਰਕਾਰੀ ਜ਼ਮੀਨਾਂ ਵਾਹ ਰਹੇ ਹਨ, ਉਨ੍ਹਾਂ ਨੂੰ ਮਾਲਕੀ ਦੇਣੀ

ਸਾਂਝੇ ਖ਼ਾਤਿਆਂ ਦੀ ਤਕਸੀਮ: ਮੁਫ਼ਤ ਕਰਵਾਈ ਜਾਵੇਗੀ

ਗਰੀਬ ਪਰਿਵਾਰਾਂ ਲਈ ਸਹੂਲਤਾਂ: 4 ਰੁਪਏ ਕਿੱਲੋ ਆਟਾ ਅਤੇ 20 ਰੁਪਏ ਕਿੱਲੋ ਦਾਲ

ਧੀ ਦੇ ਵਿਆਹ ਲਈ ਸ਼ਗਨ ਸਕੀਮ: ਰਾਸ਼ੀ 1 ਲੱਖ ਰੁਪਏ ਕੀਤੀ ਜਾਵੇਗੀ

ਬੁਢਾਪਾ ਪੈਨਸ਼ਨ: ਵਧਾ ਕੇ 3,100 ਰੁਪਏ

READ ALSO : ਪੰਜਾਬ ਵਿੱਚ ਸੜਕ ਹਾਦਸੇ ਵਿੱਚ ਹਾਕੀ ਖਿਡਾਰੀ ਦੀ ਦਰਦਨਾਕ ਮੌਤ, ਸਾਥੀ ਗੰਭੀਰ ਜ਼ਖਮੀ

ਪੰਜਾਬੀਆਂ ਲਈ ਸਰਕਾਰੀ ਨੌਕਰੀਆਂ: ਸਿਰਫ਼ ਪੰਜਾਬੀਆਂ ਨੂੰ ਰਾਖਵੀਆਂ ਕਰਨ ਵਾਲਾ ਕਾਨੂੰਨ

ਨੌਜਵਾਨਾਂ ਲਈ ਵਿਆਜ-ਮੁਕਤ ਲੋਨ: 10 ਲੱਖ ਰੁਪਏ, ਵਿਆਜ ਸਰਕਾਰ ਭਰੇਗੀ

ਮੈਰੀਟੋਰੀਅਸ ਸਕੂਲ: ਹਰ ਹਲਕੇ ਵਿੱਚ ਸਥਾਪਿਤ

ਯੂਨੀਵਰਸਿਟੀ ਸੀਟਾਂ ਰਾਖਵੀਆਂ: 50% ਸੀਟਾਂ ਪੰਜਾਬੀ ਬੱਚਿਆਂ ਲਈ

ਸਕਿੱਲ ਅਤੇ ਵੈਟਨਰੀ ਯੂਨੀਵਰਸਿਟੀਆਂ/ਕਾਲਜ: ਹਰ ਜ਼ਿਲ੍ਹੇ ਵਿੱਚ

ਖੇਡਾਂ: ਪੰਜਾਬ ਦੀ ਸ਼ਾਨ ‘ਵਰਲਡ ਕੱਪ ਕਬੱਡੀ’ ਮੁੜ ਸ਼ੁਰੂ

ਹੜ੍ਹਾਂ ਤੋਂ ਬਚਾਅ: ਸਾਰੇ ਕੱਚੇ ਬੰਨ੍ਹ ਪੱਕੇ ਕਰਨਗੇ

ਸੁਖਬੀਰ ਬਾਦਲ ਨੇ ਇਹ ਵੀ ਜ਼ੋਰ ਦਿੱਤਾ ਕਿ ਅਕਾਲੀ ਸਰਕਾਰ ਪੰਜਾਬੀ ਲੋਕਾਂ ਦੀ ਤਰੱਕੀ, ਖੇਤੀਬਾੜੀ, ਸਿੱਖਿਆ ਅਤੇ ਖੇਡਾਂ ਨੂੰ ਪਹਿਲ ਦੇਵੇਗੀ।

GNDU ਵਾਈਸ ਚਾਂਸਲਰ ਕਰਣਵੀਰ ਸਿੰਘ ਨੇ ਵਿਸ਼ਵ ਪੰਜਾਬੀ ਕਾਨਫਰੰਸ ਬਾਰੇ ਦਿੱਤੀ ਜਾਣਕਾਰੀ

Exit mobile version