Punjab News
Punjab News

RSS 100th Foundation Day : ਲੁਧਿਆਣਾ ਦੇ ਹਲਕਾ ਸੈਂਟਰਲ ਚ ਅੱਜ ਰਾਸ਼ਟਰੀ ਸਵੈ ਸੇਵਕ ਸੰਘ ਵੱਲੋਂ ਆਪਣੇ 100ਵੇਂ ਸਥਾਪਨਾ ਦਿਵਸ ਨੂੰ ਮਨਾਇਆ ਗਿਆ। ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂਆਂ ਦੇ ਨਾਲ-ਨਾਲ ਸੰਘ ਦੇ ਆਗੂਆਂ, ਆਪ ਵਿਧਾਇਕ ਅਸ਼ੋਕ ਪਰਸ਼ਰ (ਪੱਪੀ) ਅਤੇ ਕਾਰੋਬਾਰੀ ਕਮਲ ਚੌਹਾਨ ਵੀ ਮੌਜੂਦ ਰਹੇ।
ਦੌਰਾਨ ਗੱਲਬਾਤ, ਸੰਘ ਦੀਆਂ ਨੀਤੀਆਂ ਅਤੇ ਉਨ੍ਹਾਂ ਦੇ ਯੋਗਦਾਨ ਬਾਰੇ ਜ਼ਿਕਰ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ 1925 ਵਿੱਚ ਬਣੇ ਇਸ ਸੰਘ ਨੇ 100 ਸਾਲਾਂ ਵਿੱਚ ਦੇਸ਼ ਅਤੇ ਸਮਾਜ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ। ਸੰਘ ਵੱਲੋਂ ਲੋਕਾਂ ਨੂੰ ਇਕਜੁੱਟਤਾ, ਭਾਈਚਾਰਕ ਸਾਂਝ ਅਤੇ ਹਰ ਧਰਮ ਦਾ ਸਤਿਕਾਰ ਕਰਨ ਦੀ ਸਿੱਖਿਆ ਦਿੱਤੀ ਗਈ ਹੈ।