Ludhiana News : Ludhiana ਵਿੱਚ ਵਟਸਐਪ ਕਾਲਾਂ ਅਤੇ ਵੌਇਸ ਮੈਸੇਜ ਰਾਹੀਂ ਫਿਰੌਤੀ ਮੰਗਣ ਦੇ ਮਾਮਲੇ ਰੁਕਣ ਦਾ ਨਾਮ ਨਹੀਂ ਲੈ ਰਹੇ। ਤਾਜ਼ਾ ਮਾਮਲਾ ਮਾਡਲ ਟਾਊਨ ਇਲਾਕੇ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਕਾਰੋਬਾਰੀ ਅਤੇ ਭਾਜਪਾ ਵਰਕਰ ਨੂੰ ਕਥਿਤ ਤੌਰ ‘ਤੇ ਬਦਨਾਮ ਗੈਂਗਸਟਰ Goldy Brar ਦੇ ਨਾਮ ‘ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ।
ਸ਼ਿਕਾਇਤਕਰਤਾ ਗੁਰਬੀਰ ਸਿੰਘ ਗਰਚਾ, ਜੋ ਕਿ ਪ੍ਰਾਪਰਟੀ ਡੀਲਰ ਅਤੇ ਫਿਲਿੰਗ ਸਟੇਸ਼ਨ ਦੇ ਮਾਲਕ ਹਨ, ਨੇ ਪੁਲਿਸ ਨੂੰ ਦੱਸਿਆ ਕਿ 18 ਫਰਵਰੀ ਨੂੰ ਉਸਨੂੰ ਇੱਕ ਵਿਦੇਸ਼ੀ ਨੰਬਰ ਤੋਂ ਵੌਇਸ ਮੈਸੇਜ ਪ੍ਰਾਪਤ ਹੋਇਆ। ਮੈਸੇਜ ਭੇਜਣ ਵਾਲੇ ਨੇ ਆਪਣੀ ਪਛਾਣ ਗੋਲਡੀ ਬਰਾੜ ਵਜੋਂ ਦੱਸਦੇ ਹੋਏ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ। ਮੈਸੇਜ ਵਿੱਚ ਦੋ ਦਿਨਾਂ ਅੰਦਰ ਪੈਸੇ ਨਾ ਦੇਣ ‘ਤੇ ਗੰਭੀਰ ਨਤੀਜਿਆਂ ਦੀ ਧਮਕੀ ਦਿੱਤੀ ਗਈ।
READ ALSO : Shiromani Gurdwara Parbandhak Committee ਵੱਲੋਂ 20 ਮੁਲਾਜ਼ਮਾਂ ‘ਤੇ ਕਾਰਵਾਈ, ਵੈਸਟਰਨ ਪਹਿਰਾਵੇ ‘ਤੇ ਜੁਰਮਾਨਾ
ਗਰਚਾ ਨੇ ਦੱਸਿਆ ਕਿ ਉਸਨੇ ਜਾਣਬੁੱਝ ਕੇ ਬਾਅਦ ਵਿੱਚ ਆਈਆਂ ਕਈ ਕਾਲਾਂ ਨੂੰ ਨਜ਼ਰਅੰਦਾਜ਼ ਕੀਤਾ। ਹਾਲਾਂਕਿ 22 ਫਰਵਰੀ ਨੂੰ ਵਟਸਐਪ ‘ਤੇ ਇੱਕ ਹੋਰ ਧਮਕੀ ਭਰਿਆ ਮੈਸੇਜ ਆਇਆ, ਜਿਸ ਵਿੱਚ ਲਿਖਿਆ ਸੀ, “ਤੁਸੀਂ ਕਾਲਾਂ ਨੂੰ ਨਜ਼ਰਅੰਦਾਜ਼ ਕਰ ਰਹੇ ਹੋ, ਤੁਸੀਂ ਗੋਲੀਆਂ ਨੂੰ ਕਿਵੇਂ ਨਜ਼ਰਅੰਦਾਜ਼ ਕਰੋਗੇ? ਤੁਸੀਂ ਇਸ ਭਰਮ ਵਿੱਚ ਹੋ ਕਿ ਪੁਲਿਸ ਤੁਹਾਨੂੰ ਬਚਾ ਸਕਦੀ ਹੈ। ਤੁਹਾਨੂੰ ਹੁਣ ਕੋਈ ਕਾਲ ਨਹੀਂ ਆਵੇਗੀ। ਜਲਦੀ ਮਿਲਦੇ ਹਾਂ।” ਇਨ੍ਹਾਂ ਸੁਨੇਹਿਆਂ ਕਾਰਨ ਪਰਿਵਾਰ ਵਿੱਚ ਡਰ ਅਤੇ ਟੈਨਸ਼ਨ ਦਾ ਮਾਹੌਲ ਬਣਿਆ ਹੋਇਆ ਹੈ।
ਪੀੜਤ ਨੇ ਕਿਹਾ ਕਿ ਉਸਨੂੰ ਲੰਬੇ ਸਮੇਂ ਤੋਂ ਧਮਕੀ ਭਰੇ ਫੋਨ ਆ ਰਹੇ ਹਨ। ਉਸਨੇ ਇਸ ਮਾਮਲੇ ਦੀ ਸ਼ਿਕਾਇਤ ਸੀਨੀਅਰ ਪੁਲਿਸ ਅਧਿਕਾਰੀਆਂ ਅਤੇ ਏਡੀਜੀਪੀ (ਸੁਰੱਖਿਆ) ਤੱਕ ਵੀ ਪਹੁੰਚਾਈ ਹੈ। ਇਸਦੇ ਨਾਲ ਹੀ ਸੁਰੱਖਿਆ ਦੀ ਮੰਗ ਕਰਦੇ ਹੋਏ Punjab and Haryana High Court ਵਿੱਚ ਇੱਕ ਰਿੱਟ ਪਟੀਸ਼ਨ ਵੀ ਦਾਇਰ ਕੀਤੀ ਗਈ ਹੈ, ਜਿਸਦੀ ਸੁਣਵਾਈ ਜਾਰੀ ਹੈ।
ਇਸ ਸਬੰਧੀ ਮਾਡਲ ਟਾਊਨ ਥਾਣਾ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 308(2) ਅਤੇ 351(2) ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਵਿਦੇਸ਼ੀ ਨੰਬਰ ਦੀ ਤਕਨੀਕੀ ਜਾਂਚ ਕੀਤੀ ਜਾ ਰਹੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।
ਪੁਲਿਸ ਦਾ ਕਹਿਣਾ ਹੈ ਕਿ ਸਾਇਬਰ ਸੈੱਲ ਦੀ ਮਦਦ ਨਾਲ ਨੰਬਰ ਦੀ ਲੋਕੇਸ਼ਨ ਅਤੇ ਕਾਲ ਡੀਟੇਲ ਦੀ ਜਾਂਚ ਕਰਕੇ ਜਲਦ ਹੀ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਇਸ ਘਟਨਾ ਤੋਂ ਬਾਅਦ ਚਿੰਤਾ ਦਾ ਮਾਹੌਲ ਹੈ ਅਤੇ ਵਪਾਰੀਆਂ ਵਿੱਚ ਵੀ ਸੁਰੱਖਿਆ ਨੂੰ ਲੈ ਕੇ ਸਵਾਲ ਉੱਠ ਰਹੇ ਹਨ।
ਦਿੱਲੀ ‘ਚ ਮੈਟਰੋ ਸਟੇਸ਼ਨਾਂ ਦੇ ਨਾਮ ਬਦਲਣ ‘ਤੇ ਵਿਵਾਦ, Jagdeep Kahlon ਨੇ DSGMC ਸਵਾਲ ਚੁੱਕੇ

