ਰੇਲਵੇ ਵਿੱਚ ਨੌਕਰੀ ਦੀ ਤਿਆਰੀ ਕਰ ਰਹੇ ਲੱਖਾਂ ਉਮੀਦਵਾਰਾਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਰੇਲਵੇ ਭਰਤੀ ਬੋਰਡ (RRB) ਨੇ ਗਰੁੱਪ ਡੀ ਲੈਵਲ-1 ਭਰਤੀ ਪ੍ਰੀਖਿਆ (CEN 09/2025) ਦੀਆਂ ਤਰੀਕਾਂ ਦਾ ਅਧਿਕਾਰਕ ਐਲਾਨ ਕਰ ਦਿੱਤਾ ਹੈ। ਜਾਰੀ ਨੋਟੀਫਿਕੇਸ਼ਨ ਅਨੁਸਾਰ, ਕੰਪਿਊਟਰ ਅਧਾਰਿਤ ਪ੍ਰੀਖਿਆ (CBT) 3 ਅਗਸਤ 2026 ਤੋਂ 21 ਅਗਸਤ 2026 ਤੱਕ ਦੇਸ਼ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਜਾਵੇਗੀ।
ਪ੍ਰੀਖਿਆ ਲਈ ਅਰਜ਼ੀ ਦੇ ਚੁੱਕੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ RRB ਦੀ ਅਧਿਕਾਰਕ ਵੈੱਬਸਾਈਟ ‘ਤੇ ਨਿਯਮਿਤ ਤੌਰ ‘ਤੇ ਨਜ਼ਰ ਰੱਖਣ। ਪ੍ਰੀਖਿਆ ਸ਼ਹਿਰ (Exam City) ਅਤੇ ਤਾਰੀਖ ਦੀ ਜਾਣਕਾਰੀ ਦੇਣ ਵਾਲੀ ਸਿਟੀ ਇੰਟੀਮੇਸ਼ਨ ਸਲਿੱਪ ਪ੍ਰੀਖਿਆ ਤੋਂ ਲਗਭਗ 10 ਦਿਨ ਪਹਿਲਾਂ ਜਾਰੀ ਕੀਤੀ ਜਾਵੇਗੀ। ਇਸ ਤੋਂ ਬਾਅਦ ਐਡਮਿਟ ਕਾਰਡ ਪ੍ਰੀਖਿਆ ਤੋਂ ਕਰੀਬ 4 ਦਿਨ ਪਹਿਲਾਂ ਡਾਊਨਲੋਡ ਕਰਨ ਲਈ ਉਪਲਬਧ ਹੋਵੇਗਾ।
ਅਯੁੱਧਿਆ ਰਾਮ ਮੰਦਰ ਤੋਂ ਬਾਅਦ ਬਦਰੀਨਾਥ ਧਾਮ ਵਿੱਚ ਕਥਿਤ ਚੜ੍ਹਾਵਾ ਚੋਰੀ ਦਾ ਮਾਮਲਾ: BKTC ਨੇ ਜਾਂਚ ਕੀਤੀ ਤੇਜ਼
ਉਮੀਦਵਾਰਾਂ ਨੂੰ ਐਡਮਿਟ ਕਾਰਡ ਦੇ ਨਾਲ ਇੱਕ ਵੈਧ ਫੋਟੋ ਪਹਿਚਾਣ ਪੱਤਰ ਲੈ ਕੇ ਪ੍ਰੀਖਿਆ ਕੇਂਦਰ ‘ਤੇ ਸਮੇਂ ਤੋਂ ਪਹਿਲਾਂ ਪਹੁੰਚਣ ਦੀ ਸਲਾਹ ਦਿੱਤੀ ਗਈ ਹੈ। RRB ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ। ਗਰੁੱਪ ਡੀ ਭਰਤੀ ਰੇਲਵੇ ਦੀਆਂ ਸਭ ਤੋਂ ਵੱਡੀਆਂ ਭਰਤੀਆਂ ਵਿੱਚੋਂ ਇੱਕ ਮੰਨੀ ਜਾਂਦੀ ਹੈ, ਜਿਸ ਵਿੱਚ ਦੇਸ਼ ਭਰ ਤੋਂ ਲੱਖਾਂ ਉਮੀਦਵਾਰ ਹਿੱਸਾ ਲੈਂਦੇ ਹਨ।
ਅਯੁੱਧਿਆ ਰਾਮ ਮੰਦਰ ਦਾਨ ਮਾਮਲਾ: ਕਥਿਤ ਬੇਨਿਯਮੀਆਂ ਦੀ ਜਾਂਚ ਤੇਜ਼, SIT ਨੇ ਟਰੱਸਟ ਅਹੁਦੇਦਾਰਾਂ ਤੋਂ ਕੀਤੀ ਪੁੱਛਗਿੱਛ

