ਪੰਜਾਬ ਡੈਸਕ: ਕਪੂਰਥਲਾ ਜ਼ਿਲ੍ਹੇ ਦੇ ਕਾਲਾ ਸੰਘਿਆਂ ਤੋਂ ਸੁਲਤਾਨਪੁਰ ਲੋਧੀ ਵੱਲ ਜਾਣ ਵਾਲੀ ਸੜਕ ‘ਤੇ ਪੈਂਦੇ ਪਿੰਡ ਸੰਧੂ ਚੱਠਾ (ਜੱਲੋਵਾਲ ਮੋੜ) ਨੇੜੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਇੱਕ ਸਕਾਰਪਿਓ ਕਾਰ ਅਤੇ ਮੋਟਰਸਾਈਕਲ ਦੀ ਟੱਕਰ ਹੋਣ ਕਾਰਨ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਗਈ।
ਫਰਵਰੀ ‘ਚ ਫੋਨ ਦੀ ਬਾਰਿਸ਼: ਆ ਰਹੇ ਨੇ 2026 ਦੇ ਸਬ ਤੋਂ ਵਧੀਆ ਸਮਾਰਟਫੋਨ
ਖਾਨੋਵਾਲ ਦੇ ਰਹਿਣ ਵਾਲੇ ਗੰਗਾ ਰਾਮ ਅਤੇ ਉਸਦਾ ਸਾਥੀ ਉੱਗੀ ਪਿੰਡ ਕੰਮ ਲਈ ਜਾ ਰਹੇ ਸਨ ਜਦ ਉਹ ਰੋਡ ‘ਤੇ ਚੜ੍ਹੇ ਤਾਂ ਉਨ੍ਹਾਂ ਦੀ ਮੋਟਰਸਾਈਕਲ ਨੂੰ ਸੁਲਤਾਨਪੁਰ ਵੱਲੋਂ ਆ ਰਹੀ ਸਕਾਰਪਿਓ ਨੇ ਜ਼ੋਰਦਾਰ ਟੱਕਰ ਮਾਰੀ ਜਿਸ ਕਾਰਨ ਮੋਟਰਸਾਈਕਲ ਗੱਡੀ ਹੇਠਾਂ ਫਸ ਗਈ।
ਸੈਲੀਨਾ ਜੈਟਲੀ ਨੇ ਪ੍ਰੀਤੀ ਜਿੰਟਾ ਨਾਲ ਦੋਸਤੀ ਦੀ ਯਾਦ ਸਾਂਝੀ ਕਰਦਿਆਂ ਦਿੱਤਾ ਜਜ਼ਬਾਤੀ ਸੰਦੇਸ਼
ਹਾਦਸੇ ਵਿੱਚ ਗੰਭੀਰ ਜ਼ਖਮੀ ਹੋਏ ਗੰਗਾ ਰਾਮ ਦੀ ਐਂਬੂਲੈਂਸ ‘ਚ ਹਸਪਤਾਲ ਲਿਜਾਂਦੇ ਹੋਏ ਮੌਤ ਹੋ ਗਈ। ਉਸਦੇ ਸਾਥੀ ਦੀ ਲੱਤ ਟੁੱਟ ਗਈ। ਸਕਾਰਪਿਓ (ਨੰਬਰ PB09 AR 1979) ਠੱਠੇ ਟਿੱਬੇ ਦੇ ਨਿਵਾਸੀ ਦੀ ਦੱਸਿਆ ਗਿਆ ਹੈ। ਮੋਟਰਸਾਈਕਲ (PB09 AC 8804) ਨੂੰ ਵੀ ਭਾਰੀ ਨੁਕਸਾਨ ਹੋਇਆ।
ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਹਾਦਸੇ ਦੀ ਪੂਰੀ ਤਫਤੀਸ਼ ਕੀਤੀ ਜਾ ਰਹੀ ਹੈ।

