ਗੁਰਗਾਂਵ: ਸ਼ਨੀਵਾਰ ਸਵੇਰੇ ਦਿੱਲੀ-ਜੈਪੁਰ ਹਾਈਵੇ ‘ਤੇ ਝਾਰਸਾ ਫਲਾਈਓਵਰ ਨੇੜੇ (ਐਗਜ਼ਿਟ 9) ਇੱਕ ਭਿਆਨਕ ਸੜਕ ਹਾਦਸਾ ਵਾਪਰਿਆ, ਜਦੋਂ ਇੱਕ ਕਾਲੀ ਥਾਰ SUV ਨੇ ਤੇਜ਼ ਰਫ਼ਤਾਰ ਕਾਰਨ ਕੰਟਰੋਲ ਗਵਾ ਦਿੱਤਾ ਅਤੇ ਮੱਧ-ਵਿਭਾਜਕ ਨਾਲ ਟਕਰਾ ਗਈ। ਪੁਲਿਸ ਅਨੁਸਾਰ, ਗੱਡੀ ‘ਚ ਛੇ ਨੌਜਵਾਨ ਸਵਾਰ ਸਨ—ਤਿੰਨ ਕੁੜੀਆਂ ਅਤੇ ਤਿੰਨ ਮੁੰਡੇ—ਜੋ ਦਿੱਲੀ ਤੋਂ ਜੈਪੁਰ ਵੱਲ ਜਾ ਰਹੇ ਸਨ। ਓਵਰਸਪੀਡਿੰਗ ਕਾਰਨ ਗੱਡੀ ਡਿਵਾਈਡਰ ਨਾਲ ਜ਼ੋਰਦਾਰ ਟਕਰਾ ਗਈ।ਟੱਕਰ ਇੰਨੀ ਭਿਆਨਕ ਸੀ ਕਿ ਤਿੰਨ ਕੁੜੀਆਂ ਅਤੇ ਦੋ ਮੁੰਡਿਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਜਦਕਿ ਇੱਕ ਮੁੰਡਾ ਗੰਭੀਰ ਜ਼ਖਮੀ ਹੋ ਗਿਆ ਜਿਸਨੂੰ ਤੁਰੰਤ ਨੇੜਲੇ ਹਸਪਤਾਲ ਲਿਜਾਇਆ ਗਿਆ।

ਇਹ ਹਾਦਸਾ ਇੱਕ ਵਾਰ ਫਿਰ ਰਾਸ਼ਟਰੀ ਹਾਈਵੇਜ਼ ‘ਤੇ ਵਧ ਰਹੀਆਂ ਮੌਤਾਂ ਅਤੇ ਤੇਜ਼ ਰਫ਼ਤਾਰ ਵਾਲੀਆਂ SUV ਗੱਡੀਆਂ ਦੀ ਚਿੰਤਾ ਨੂੰ ਉਭਾਰਦਾ ਹੈ। ਪ੍ਰਸ਼ਾਸਨ ਨੇ ਲੋਕਾਂ ਨੂੰ ਸੜਕ ਸੁਰੱਖਿਆ ਦੇ ਨਿਯਮਾਂ ਦੀ ਪਾਲਣਾ ਕਰਨ ਅਤੇ ਜਾਗਰੂਕਤਾ ਵਧਾਉਣ ਦੀ ਅਪੀਲ ਕੀਤੀ ਹੈ ਤਾਂ ਜੋ ਭਵਿੱਖ ‘ਚ ਅਜਿਹੀਆਂ ਦੁਖਦਾਈ ਘਟਨਾਵਾਂ ਤੋਂ ਬਚਿਆ ਜਾ ਸਕੇ।