Site icon Dainik Savera Punjab

ਸੜਕਾਂ ਦੀ ਸਫਾਈ ਕਰਦੇ ਰਿਟਾਇਰ DIG ਸਾਬਕਾ ਇੰਦਰਜੀਤ ਸਿੰਘ

retired-dig-inderjit-singh-cleaning-roads

retired-dig-inderjit-singh-cleaning-roads

ਪੰਜਾਬ ਡੈਸਕ: ਪੰਜਾਬ ਦੇ ਸਾਬਕਾ ਡੀ ਆਈ ਜੀ ਇੰਦਰਜੀਤ ਸਿੰਘ ਸਿੱਧੂ ਨੂੰ ਭਾਰਤ ਸਰਕਾਰ ਵੱਲੋਂ ਪਦਮ ਸ਼੍ਰੀ ਸਨਮਾਨ ਨਾਲ ਨਵਾਜਿਆ ਜਾਵੇ। 88 ਸਾਲਾ ਇੰਦਰਜੀਤ ਸਿੰਘ 1964 ਬੈਚ ਦੇ ਆਈ ਪੀ ਐਸ ਅਧਿਕਾਰੀ ਰਹੇ ਹਨ ਅਤੇ 1996 ਵਿੱਚ ਉਹ ਰਿਟਾਇਰ ਹੋਏ ਸਨ। ਉਹ ਇਸ ਵੇਲੇ ਚੰਡੀਗੜ੍ਹ ਦੇ ਸੈਕਟਰ 49 ਵਿੱਚ IAS-IPS ਅਫਸਰਜ਼ ਕੋਆਪਰੇਟਿਵ ਸੋਸਾਇਟੀ ਵਿੱਚ ਰਹਿੰਦੇ ਹਨ।

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਗਰਜੇਗੀ ਬਿਜਲੀ ਤੇ 50km ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ

Twitter ਰਾਹੀ ਇਹ video ਦੇਖਣ ਨੂੰ ਮਿਲ ਰਹੀ ਹੈ। ਜਿਥੇ ਇਹ ਦਿਖਾਈ ਦੇ ਰਿਹਾ ਹੈ ਕਿ ਕਿਂਵੇ ਬੁਜਰਗ ਸਰਦਾਰ ਜੀ ਕਾਲੋਨੀ ਨੂੰ ਸਾਫ਼ ਕਰਨ ਵਿੱਚ ਲੱਗੇ ਹਨ। ਉਨ੍ਹਾਂ ਦੇ ਜਜਬੇ ਨੂੰ ਦੇਖ ਇੱਕ ਅਜਿਹੀ ਰੂਹ ਦੇਖਣ ਨੂੰ ਮਿਲੀ ਹੈ। ਇਡੀ ਉਮਰ ਹੋਣ ਦੇ ਬਾਬੁਜੂਦ ਵੀ ਇਹ ਕੰਮ ਕਰਨ ਤੋ ਹਿਚਕਿਚਾਉਂਦੇ ਨਹੀ ਤੇ ਕੰਮ ਕਰਦੇ ਆ ਰਹੇ ਹਨ।

ਇੰਦਰਜੀਤ ਸਿੰਘ ਨੇ ਆਪਣੀ ਜ਼ਿੰਦਗੀ ਨੂੰ ਲੋਕ ਸੇਵਾ ਲਈ ਸਮਰਪਿਤ ਕੀਤਾ ਹੈ। ਰਿਟਾਇਰਮੈਂਟ ਤੋਂ ਬਾਅਦ ਵੀ ਉਹਨਾਂ ਨੇ ਸਮਾਜਿਕ ਜ਼ਿੰਮੇਵਾਰੀ ਨੂੰ ਆਪਣਾ ਧਿਆਨ ਬਣਾਇਆ। ਪਿਛਲੇ ਦਸ ਤੋਂ ਵੱਧ ਸਾਲਾਂ ਤੋਂ ਉਹ ਹਰ ਸਵੇਰੇ ਛੇ ਵਜੇ ਸੈਨਿਟੇਸ਼ਨ ਕਾਰਟ ਉਧਾਰ ਲੈ ਕੇ ਖੁਦ ਸੜਕਾਂ ਦੀ ਸਫਾਈ ਕਰਦੇ ਹਨ। ਇਹ ਕੰਮ ਉਹ ਬਿਨਾਂ ਕਿਸੇ ਲਾਭ ਦੀ ਇੱਛਾ ਤੋਂ ਸਿਰਫ਼ ਲੋਕ ਭਲਾਈ ਲਈ ਕਰ ਰਹੇ ਹਨ।

ਬਾਲੋਚਿਸਤਾਨ ਬਣਿਆ ਵੱਡੀ ਜੇਲ੍ਹ BYC ਦੀ ਰਿਪੋਰਟ ਨੇ ਖੋਲ੍ਹੀ ਪੋਲ

ਉਹਨਾਂ ਦੀ ਇਹ ਨਿਸ਼ਕਾਮ ਸੇਵਾ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣੀ ਹੈ। ਇੰਦਰਜੀਤ ਸਿੰਘ ਨੇ ਸਾਬਤ ਕੀਤਾ ਹੈ ਕਿ ਅਸਲੀ ਸੇਵਾ ਸਿਰਫ਼ ਅਹੁਦਿਆਂ ਨਾਲ ਨਹੀਂ ਬਲਕਿ ਮਨੁੱਖਤਾ ਲਈ ਕੀਤੇ ਕੰਮਾਂ ਨਾਲ ਹੁੰਦੀ ਹੈ। ਪਦਮ ਸ਼੍ਰੀ ਸਨਮਾਨ ਉਹਨਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਸਮਰਪਣ ਭਰੀ ਸੇਵਾ ਦੀ ਸੱਚੀ ਪਛਾਣ ਹੈ।

ਸਮਾਜਿਕ ਵਰਗਾਂ ਅਤੇ ਸਥਾਨਕ ਨਿਵਾਸੀਆਂ ਨੇ ਵੀ ਉਹਨਾਂ ਦੇ ਕੰਮ ਦੀ ਖੁੱਲ੍ਹ ਕੇ ਪ੍ਰਸ਼ੰਸਾ ਕੀਤੀ ਹੈ। ਇੰਦਰਜੀਤ ਸਿੰਘ ਸਿੱਧੂ ਨੂੰ ਮਿਲਣ ਵਾਲਾ ਇਹ ਸਨਮਾਨ ਨਾ ਸਿਰਫ਼ ਉਹਨਾਂ ਦੀ ਵਿਅਕਤੀਗਤ ਉਪਲਬਧੀ ਹੈ ਬਲਕਿ ਪੰਜਾਬ ਅਤੇ ਚੰਡੀਗੜ੍ਹ ਲਈ ਵੀ ਮਾਣ ਦਾ ਵਿਸ਼ਾ ਹੈ।

retired-dig-inderjit-singh-cleaning-roads
Exit mobile version