Site icon Dainik Savera Punjab

ਬਾਡੀ ਬਿਲਡਰ ਘੁੰਮਣ ਦੀ ਯਾਦ ‘ਚ ਜਲੰਧਰ ਪਾਰਕ ਨੂੰ ਨਵਾਂ ਨਾਂ

ਜਲੰਧਰ: ਸ਼ਹਿਰ ਵਿੱਚ ਸਿਹਤ ਅਤੇ ਫਿਟਨੈੱਸ ਨੂੰ ਉਤਸ਼ਾਹਿਤ ਕਰਨ ਲਈ ਚਲਾਈ ਜਾ ਰਹੀ “ਫਿੱਟ ਸੈਂਟਰਲ” ਮੁਹਿੰਮ ਤਹਿਤ ਬਣਾਏ ਗਏ ਡੀਸੀ ਅਤੇ ਪੁਲਿਸ ਕਮਿਸ਼ਨਰ ਰੈਜ਼ੀਡੈਂਸ ਪਾਰਕ ਨੂੰ ਹੁਣ ਪ੍ਰਸਿੱਧ ਸ਼ਾਕਾਹਾਰੀ ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਘੁੰਮਣ ਦੀ ਯਾਦ ਵਿੱਚ ਸ਼ਹਿਰ ਵਿੱਚ ਇੱਕ ਮੋਮਬੱਤੀ ਮਾਰਚ ਵੀ ਕੱਢਿਆ ਗਿਆ ਸੀ, ਜਿਸ ਵਿੱਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ। ਇਸ ਮਾਰਚ ਦੌਰਾਨ ਹੀ ਇਹ ਫੈਸਲਾ ਲਿਆ ਗਿਆ ਕਿ ਰੈਜ਼ੀਡੈਂਸ ਪਾਰਕ ਨੂੰ ਉਨ੍ਹਾਂ ਦੇ ਨਾਮ ‘ਤੇ ਸਮਰਪਿਤ ਕੀਤਾ ਜਾਵੇ, ਤਾਂ ਜੋ ਉਨ੍ਹਾਂ ਦੀ ਯਾਦ ਸਦਾ ਲਈ ਜਿੰਦ ਰਹੇ। ਨਿਤਿਨ ਕੋਹਲੀ ਨੇ ਇਹ ਵੀ ਐਲਾਨ ਕੀਤਾ ਕਿ ਜਲੰਧਰ ਵਿੱਚ ਜਲਦੀ ਹੀ ਇੱਕ ਗਲੀ ਅਤੇ ਇੱਕ ਚੌਕ ਦਾ ਨਾਮ ਵੀ ਵਰਿੰਦਰ ਸਿੰਘ ਘੁੰਮਣ ਦੇ ਨਾਮ ‘ਤੇ ਰੱਖਿਆ ਜਾਵੇਗਾ। ਉਨ੍ਹਾਂ ਕਿਹਾ, “ਸਾਡਾ ਮਕਸਦ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਵਰਿੰਦਰ ਸਿੰਘ ਘੁੰਮਣ ਦੇ ਜੀਵਨ ਤੋਂ ਪ੍ਰੇਰਨਾ ਲੈਣ। ਉਨ੍ਹਾਂ ਨੇ ਸਿੱਖਾਇਆ ਕਿ ਕਿਸੇ ਵੀ ਲਕੜੀ ਨੂੰ ਹਾਸਲ ਕਰਨ ਲਈ ਦ੍ਰਿੜ਼ ਨਿਸ਼ਚਾ, ਸਾਫ਼ ਜੀਵਨ ਅਤੇ ਸਿਹਤਮੰਦ ਆਦਤਾਂ ਕਿੰਨੀ ਮਹੱਤਵਪੂਰਣ ਹਨ।”

ਭਾਰਤ ‘ਚ ਪੈਟਰੋਲ ਦੀ ਕੀਮਤ ਸਥਿਰ, ਪੰਜਾਬ ‘ਚ ₹98.06 ਪ੍ਰਤੀ ਲੀਟਰ

ਵਰਿੰਦਰ ਸਿੰਘ ਘੁੰਮਣ ਦੀ ਗਿਣਤੀ ਭਾਰਤ ਦੇ ਚੋਟੀ ਦੇ ਬਾਡੀ ਬਿਲਡਰਾਂ ਵਿੱਚ ਹੁੰਦੀ ਸੀ। ਉਹ ਪੂਰੀ ਤਰ੍ਹਾਂ ਸ਼ਾਕਾਹਾਰੀ ਸਨ ਅਤੇ ਉਨ੍ਹਾਂ ਨੇ ਆਪਣੇ ਸ਼ਰੀਰ ਦੀ ਬਣਤਰ ਨਾਲ ਇਹ ਸਾਬਤ ਕੀਤਾ ਕਿ ਸਿਹਤਮੰਦ ਜੀਵਨ ਲਈ ਮਾਸਾਹਾਰੀ ਹੋਣਾ ਜ਼ਰੂਰੀ ਨਹੀਂ। ਉਨ੍ਹਾਂ ਨੇ ਕਈ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਖੇਤਰੀ ਖੇਡਾਂ ਵਿੱਚ ਭਾਗ ਲਿਆ ਅਤੇ ਇਨਾਮ ਵੀ ਜਿੱਤੇ।

ਸੈਰ-ਸਪਾਟੇ ਲਈ ਹਿੰਮਤ ਦੀ ਲੋੜ: ਉਮਰ ਅਬਦੁੱਲਾ ਨੇ ਕੇਂਦਰ ‘ਤੇ ਉਠਾਏ ਸਵਾਲ

Exit mobile version