Site icon Dainik Savera Punjab

Rape and Murder Case : ਦੋਸ਼ੀ ਨੂੰ ਫਾਂਸੀ ਦੀ ਮੰਗ ਕਰੇਗੀ ਸਰਕਾਰ, 3 ਮਹੀਨਿਆਂ ‘ਚ ਹੋਵੇਗੀ ਸਜ਼ਾ : ਕੈਬਨਿਟ ਮੰਤਰੀ

Rape and Murder Case Jalandhar : ਜਲੰਧਰ ਦੀ ਇਸ ਦਰਦਨਾਕ ਘਟਨਾ ਨੇ ਪੂਰੇ ਸ਼ਹਿਰ ਸਣੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ। ਨਾਬਾਲਿਗ ਬੱਚੀ ਨਾਲ ਦਰਿੰਦਗੀ ਦੀ ਕੋਸ਼ਿਸ਼ ਅਤੇ ਫਿਰ ਉਸਦੀ ਹੱਤਿਆ ਦੇ ਮਾਮਲੇ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਹੈ। ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਮਹਿੰਦਰ ਭਗਤ, ਬੱਚੀ ਦੇ ਸੰਸਕਾਰ ਤੋਂ ਬਾਅਦ ਪੀੜਤ ਪਰਿਵਾਰ ਦੇ ਘਰ ਪਹੁੰਚੇ ਅਤੇ ਪਰਿਵਾਰ ਨਾਲ ਮਿਲ ਕੇ ਗਹਿਰਾ ਦੁੱਖ ਪ੍ਰਗਟਾਇਆ। ਇਸ ਦੌਰਾਨ, ਲੜਕੀ ਦੇ ਮਾਮੇ ਚਰਨਪ੍ਰੀਤ ਸਿੰਘ ਅਤੇ ਭਰਾ ਨੇ ਮੰਗ ਕੀਤੀ ਕਿ ਉਨ੍ਹਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਅਤੇ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ ਹੈ।

ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ-ਕੈਬਨਿਟ ਮੰਤਰੀ

ਮੰਤਰੀ ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਸ ਸ਼ਰਮਨਾਕ ਘਟਨਾ ਤੋਂ ਬਾਅਦ ਨਾ ਸਿਰਫ਼ ਪੂਰਾ ਜਲੰਧਰ, ਬਲਕਿ ਇਹ ਖ਼ਬਰ ਸੁਣਨ ਵਾਲਾ ਹਰ ਇਨਸਾਨ ਬਹੁਤ ਦੁੱਖੀ ਹੈ। ਪਰਿਵਾਰ ਨੇ ਵੀ ਮੰਗ ਕੀਤੀ ਹੈ ਕਿ ਦੋਸ਼ੀ ਨੂੰ ਫਾਂਸੀ ਹੋਣੀ ਚਾਹੀਦੀ ਹੈ। ਭਗਤ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮਾਮਲੇ ਵਿੱਚ ਫਾਂਸੀ ਦੀ ਸਜ਼ਾ ਯਕੀਨੀ ਬਣਾਉਣ ਲਈ ਸਿਫ਼ਾਰਸ਼ ਕੀਤੀ ਜਾਵੇਗੀ।

Breaking : ਪੇਸ਼ਾਵਰ ‘ਚ FC ਹੈੱਡਕੁਆਰਟਰ ਨੇੜੇ ਸੁਣਾਈ ਦਿੱਤੇ ਜ਼ੋਰਦਾਰ ਧਮਾਕੇ, ਵਧਾਈ ਸੁਰੱਖਿਆ

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਿਨੌਣੀ ਕਰਤੂਤ ਕੋਈ ਹੋਰ ਨਾ ਕਰ ਸਕੇ, ਇਸ ਲਈ ਸਰਕਾਰ ਇਹ ਕੇਸ ਫਾਸਟ-ਟ੍ਰੈਕ ਅਦਾਲਤ ਵਿੱਚ ਭੇਜਣ ਦੀ ਸਿਫ਼ਾਰਸ਼ ਕਰੇਗੀ ਅਤੇ ਫਾਂਸੀ ਦੀ ਸਜ਼ਾ ਦੀ ਮੰਗ ਕਰੇਗੀ।

ਮੰਤਰੀ ਭਗਤ ਨੇ ਕਿਹਾ ਕਿ ਇਹ ਘਟਨਾ ਪੂਰੇ ਜਲੰਧਰ ਲਈ ਸ਼ਰਮਨਾਕ ਹੈ। ਇਹ ਚਿੰਤਾ ਦੀ ਗੱਲ ਹੈ ਕਿ ਅੱਜ-ਕੱਲ ਬੱਚੇ ਆਪਣੇ ਘਰਾਂ ਅਤੇ ਗਲੀ-ਮੁਹੱਲਿਆਂ ਵਿੱਚ ਵੀ ਸੁਰੱਖਿਅਤ ਨਹੀਂ ਰਹੇ। ਉਨ੍ਹਾਂ ਨੇ ਕਿਹਾ ਕਿ ਪੰਜਾਬੀ ਸਾਰੀ ਦੁਨੀਆ ਵਿੱਚ ਆਪਸੀ ਪਿਆਰ ਤੇ ਭਰਾਵਾਂ ਦੀ ਮਿਸਾਲ ਵਜੋਂ ਜਾਣੇ ਜਾਂਦੇ ਹਨ, ਪਰ ਦੋਸ਼ੀ ਦੀ ਇਸ ਘਿਨੌਣੀ ਹਰਕਤ ਨੇ ਉਸ ਸਾਂਝ ‘ਤੇ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ।

ਲਾਪਰਵਾਹੀ ਕਰਨ ਵਾਲੇ ਪੁਲਿਸ ਕਰਮੀ ‘ਤੇ ਹੋਏਗਾ ਸਖਤ ਐਕਸ਼ਨ

ਮਹਿੰਦਰ ਭਗਤ ਨੇ ਕਿਹਾ ਕਿ ਜੇਕਰ ਸ਼ੁਰੂਆਤੀ ਸਮੇਂ ਪੁਲਿਸ ਨੇ ਆਪਣਾ ਕੰਮ ਧਿਆਨ ਨਾਲ ਕੀਤਾ ਹੁੰਦਾ ਤਾਂ ਬੱਚੀ ਦੀ ਜਾਨ ਬਚ ਸਕਦੀ ਸੀ। ਉਨ੍ਹਾਂ ਨੇ ਦੱਸਿਆ ਕਿ ਥਾਣਾ ਇੰਚਾਰਜ ਨੇ ਤਾਂ ਇਸ ਮਾਮਲੇ ਵਿੱਚ ਵਧੀਆ ਕੰਮ ਕੀਤਾ, ਪਰ ਚੌਕੀ ਦੇ ਕੁਝ ਮੁਲਾਜ਼ਮਾਂ ਨੇ ਸ਼ੁਰੂ ‘ਚ ਕਾਫ਼ੀ ਧਿਆਨ ਨਹੀਂ ਦਿੱਤਾ, ਜਿਸ ਕਾਰਨ ਪਰਿਵਾਰ ਨੂੰ ਆਪਣੀ ਬੇਟੀ ਗੁਆਉਣੀ ਪਈ।

ਉਨ੍ਹਾਂ ਨੇ ਕਿਹਾ ਕਿ ਇਸ ਲਾਪਰਵਾਹੀ ਦੀ ਸਜ਼ਾ ਨੌਕਰੀ ਤੋਂ ਬਰਖ਼ਾਸਤਗੀ ਹੋਣੀ ਚਾਹੀਦੀ ਹੈ। ਸਿਰਫ਼ ਸਸਪੈਂਡ ਕਰਨਾ ਪਰਿਵਾਰ ਨੂੰ ਗੁੰਮਰਾਹ ਕਰਨ ਵਾਲੀ ਗੱਲ ਹੈ। ਕੈਬਨਿਟ ਮੰਤਰੀ ਭਗਤ ਨੇ ਕਿਹਾ ਕਿ ਇਸ ਮਾਮਲੇ ਵਿੱਚ CP ਅਤੇ DGP ਨਾਲ ਗੱਲ ਕਰਕੇ ਲਾਪਰਵਾਹ ਪੁਲਿਸ ਕਰਮਚਾਰੀਆਂ ਨੂੰ ਸਖ਼ਤ ਸਜ਼ਾ ਦਿਵਾਈ ਜਾਵੇਗੀ।

24 ਘੰਟਿਆਂ ‘ਚ ਬਣ ਜਾਵੇਗਾ ਘਰ, Spider Robot ਨੇ ਕੀਤਾ ਕਮਾਲ, ਮਨੁੱਖੀ ਨੌਕਰੀਆਂ ਨੂੰ ਖ਼ਤਰਾ

ਮੰਤਰੀ ਨੇ ਦੱਸਿਆ ਕਿ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਉਸਨੇ ਬੱਚੀ ਦੀ ਹੱਤਿਆ ਕਰਕੇ ਉਸਦੀ ਲਾਸ਼ ਨੂੰ ਬਾਥਰੂਮ ਵਿੱਚ ਲੁਕੋ ਦਿੱਤਾ ਸੀ। ਬਾਅਦ ਵਿੱਚ ਉਹ ਲਾਸ਼ ਨੂੰ ਹੋਰ ਕਿਤੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਮੁਹੱਲੇ ਦੇ ਲੋਕਾਂ ਦੀ ਸਤਰਕਤਾ ਨਾਲ ਸਾਰਾ ਮਾਮਲਾ ਸਾਹਮਣੇ ਆ ਗਿਆ। ਮਹਿੰਦਰ ਭਗਤ ਨੇ ਕਿਹਾ ਕਿ ਮੁਹੱਲਾ ਨਿਵਾਸੀਆਂ ਨੇ ਪੀੜਤ ਪਰਿਵਾਰ ਦਾ ਪੂਰਾ ਸਾਥ ਦਿੱਤਾ, ਜਿਸ ਕਰਕੇ ਦੋਸ਼ੀ ਦੀ ਸੱਚਾਈ ਸਭ ਦੇ ਸਾਹਮਣੇ ਆ ਗਈ।

Exit mobile version