Site icon Dainik Savera Punjab

ਦੋ ਤਲਾਕਾਂ ਤੋਂ ਬਾਅਦ ਐਕਟ੍ਰੈੱਸ ਮੁੜ ਪਿਆਰ ਵਿੱਚ! ਕੀ ਹੁਣ ਹੋਵੇਗਾ ਤੀਜਾ ਵਿਆਹ?

rakhi-sawant-one-sided-love-crush-on-actor

rakhi-sawant-one-sided-love-crush-on-actor

ਨਵੀਂ ਦਿੱਲੀ (ਦੈਨਿਕ ਸਵੇਰਾ): ਐਂਟਰਟੇਨਮੈਂਟ ਦੀ ਦੁਨੀਆ ਵਿੱਚ ਆਪਣੇ ਬੋਲਡ ਅਤੇ ਬੇਬਾਕ ਸੁਭਾਅ ਲਈ ਮਸ਼ਹੂਰ ਰਾਖੀ ਸਾਵੰਤ ਹਮੇਸ਼ਾ ਖੁੱਲ੍ਹ ਕੇ ਆਪਣੀ ਗੱਲ ਰੱਖਣ ਲਈ ਜਾਣੀ ਜਾਂਦੀ ਹੈ। ਰਾਖੀ ਸਮਾਜਿਕ ਧਾਰਣਾਵਾਂ ਦੀ ਪਰਵਾਹ ਕੀਤੇ ਬਿਨਾਂ ਬੇਝਿਝਕ ਆਪਣੀ ਰਾਏ ਸਾਹਮਣੇ ਰੱਖਦੀ ਹੈ। ਹਾਲ ਹੀ ਵਿੱਚ ਉਹ ‘ਬਿਗ ਬਾਸ ਮਰਾਠੀ’ ਵਿੱਚ ਨਜ਼ਰ ਆਈ, ਜਿੱਥੇ ਐਕਟਰ ਰਾਕੇਸ਼ ਬਾਪਟ ਵੀ ਸ਼ੋਅ ਦਾ ਹਿੱਸਾ ਸਨ। ਹੁਣ ਰਾਖੀ ਨੇ ਰਾਕੇਸ਼ ਲਈ ਆਪਣੀਆਂ ਭਾਵਨਾਵਾਂ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ।

 

ਰਾਖੀ ਸਾਵੰਤ ਪਿਆਰ ਦੇ ਘੇਰੇ ਚ 

Telly Masala ਨਾਲ ਗੱਲਬਾਤ ਦੌਰਾਨ ਰਾਖੀ ਨੇ ਦੱਸਿਆ ਕਿ ਉਹ ਰਾਕੇਸ਼ ਬਾਪਟ ਨਾਲ ਭਾਵਨਾਤਮਕ ਤੌਰ ’ਤੇ ਕਾਫ਼ੀ ਜੁੜ ਗਈ ਹੈ ਅਤੇ ਇਹ ਜੁੜਾਅ ਸਿਰਫ਼ ਉਸਦੀ ਪਾਸੋਂ ਹੈ। ਰਾਖੀ ਨੇ ਕਿਹਾ “ਮੇਰੀਆਂ ਭਾਵਨਾਵਾਂ ਬਿਲਕੁਲ ਸੱਚੀਆਂ ਹਨ। ਇਹ ਨਾ ਕੋਈ ਛੋਟੀ ਗੱਲ ਹੈ ਅਤੇ ਨਾ ਹੀ ਬੇਵਜ੍ਹਾ ਸੋਚ। ਸ਼ੁਰੂ ਵਿੱਚ ਉਸਨੇ ਕਿਹਾ ਸੀ ‘ਤੂੰ ਮੈਨੂੰ ਪਸੰਦ ਹੈਂ, ਤੂੰ ਚੰਗੀ ਹੈਂ’, ਉਸ ਗੱਲ ਨੇ ਮੇਰੇ ਦਿਲ ਵਿੱਚ ਇੱਕ ਖਾਸ ਥਾਂ ਬਣਾ ਦਿੱਤੀ। ਬਾਅਦ ਵਿੱਚ ਜਦੋਂ ਉਸਨੇ ਆਪਣੇ ਸ਼ਬਦ ਵਾਪਸ ਲਏ, ਉਹ ਥਾਂ ਤਾਂ ਖਾਲੀ ਰਹਿ ਗਈ, ਪਰ ਮੇਰੀਆਂ ਫੀਲਿੰਗਜ਼ ਨਹੀਂ ਬਦਲੀਆਂ। ਇਸਨੂੰ ਹੀ ਇੱਕ‑ਤਰਫਾ ਪਿਆਰ ਕਹਿੰਦੇ ਹਨ।”

 

ਪੰਜਾਬ ਵਿੱਚ ਭਿਆਨਕ ਗਰਮੀ, 10 ਜ਼ਿਲ੍ਹਿਆਂ ਵਿੱਚ ਪਾਰਾ 40 ਡਿਗਰੀ ਤੋਂ ਉੱਪਰ

ਰਾਖੀ ਨੇ ਇਹ ਵੀ ਸਾਂਝਾ ਕੀਤਾ ਕਿ ਭਾਵਨਾਵਾਂ ਕਿਸ ਤਰ੍ਹਾਂ ਕਿਸੇ ਇਨਸਾਨ ਦੇ ਸਰੀਰ ਅਤੇ ਮਨ ’ਤੇ ਅਸਰ ਪਾਂਦੀਆਂ ਹਨ। ਉਹ ਕਹਿੰਦੀ ਹੈ “ਜਦੋਂ ਕੋਈ ਪਿਆਰ ਵਿੱਚ ਹੁੰਦਾ ਹੈ, ਤਾਂ ਸਰੀਰ ਆਪਣੇ ਆਪ ਪ੍ਰਤੀਕਿਰਿਆ ਦੇਣਾ ਸ਼ੁਰੂ ਕਰ ਦਿੰਦਾ ਹੈ ਧੜਕਨ ਤੇਜ਼ ਹੋ ਜਾਣਾ, ਅੱਖਾਂ ਲਾਲ ਹੋ ਜਾਣਾ, ਅੰਦਰੋਂ ਇਕ ਅਜਿਹਾ ਸੁਰ ਵੱਜਣਾ ਜਿਵੇਂ ਗਿਟਾਰ ਦੀ ਤਾਰ ਛੇੜੀ ਹੋਵੇ। ਇਹ ਸਭ ਤਗੜੇ ਅਟ੍ਰੈਕਸ਼ਨ ਅਤੇ ਇਮੋਸ਼ਨਲ ਜੁੜਾਅ ਦਾ ਮਿਲਿਆ‑ਜੁਲਿਆ ਪ੍ਰਭਾਵ ਹੁੰਦਾ ਹੈ। ਜੇ ਕਿਸੇ ਨੂੰ ਦੇਖਦੇ ਹੀ ਇਹ ਸਭ ਮਹਿਸੂਸ ਹੋਵੇ, ਤਾਂ ਇਹ ਸਪਸ਼ਟ ਸੰਕੇਤ ਹੈ ਕਿ ਤੁਸੀਂ ਪਿਆਰ ਵਿੱਚ ਹੋ।”

 

ਐਕਟਰ ਰਾਕੇਸ਼ ਬਾਪਟ ਲਈ ਆਪਣੀਆਂ ਫੀਲਿੰਗਜ਼ ਬਾਰੇ ਗੱਲ ਕਰਦਿਆਂ ਰਾਖੀ ਨੇ ਕਿਹਾ “ਮੈਂ ਪਹਿਲਾਂ ਸੋਚਿਆ ਸੀ ਕਿ ਇਹ ਟਾਈਮਪਾਸ ਹੈ, ਫਿਰ ਲੱਗਾ ਸਿਚੂਏਸ਼ਨਸ਼ਿਪ ਹੈ, ਫਿਰ ਅਹਿਸਾਸ ਹੋਇਆ ਕਿ ਇਹ ਕੁਝ ਹੋਰ ਹੀ ਹੈ। ਪਰ ਤਦ ਤੱਕ ਮੈਂ ਉਸਨੂੰ ਦਿਲ ਦੇ ਚੁੱਕੀ ਸੀ। ਮੁਸ਼ਕਲ ਇਹ ਹੈ ਕਿ ਇਹ ਕਹਾਣੀ ਪੂਰੀ ਨਹੀਂ ਹੋਈ  ਨਾ ਠੀਕ ਤਰ੍ਹਾਂ ਸ਼ੁਰੂ ਹੋਈ, ਨਾ ਹੀ ਅੰਤ ਹੋਇਆ।”

ਰਾਖੀ ਦਾ ਦੋ ਵਾਰ ਤਲਾਕ 

ਰਾਖੀ ਸਾਵੰਤ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੋ ਸ਼ਾਦੀਆਂ ਟੁੱਟ ਚੁੱਕੀਆਂ ਹਨ। ਪਹਿਲੀ ਸ਼ਾਦੀ ਉਨ੍ਹਾਂ ਨੇ 2019 ਵਿੱਚ ਬਿਜ਼ਨੇਸਮੈਨ ਰਿਤੇਸ਼ ਸਿੰਘ ਨਾਲ ਕੀਤੀ ਸੀ, ਪਰ 2022 ਵਿੱਚ ਦੋਵੇਂ ਅਲੱਗ ਹੋ ਗਏ। ਇਸ ਤੋਂ ਬਾਅਦ ਰਾਖੀ ਨੇ ਧਰਮ ਬਦਲ ਕੇ 2022 ਵਿੱਚ ਮੁਸਲਿਮ ਬਿਜ਼ਨੇਸਮੈਨ ਆਦਿਲ ਖਾਨ ਦੁਰਰਾਨੀ ਨਾਲ ਦੂਜੀ ਸ਼ਾਦੀ ਕੀਤੀ, ਪਰ ਇੱਕ ਸਾਲ ਵਿੱਚ ਹੀ ਇਹ ਰਿਸ਼ਤਾ ਵੀ ਟੁੱਟ ਗਿਆ।

 

 

 

Exit mobile version