Site icon Dainik Savera Punjab

ਰਾਜਪੁਰਾ ਬਾਈਪਾਸ ਲਾਈਨ ਪ੍ਰੋਜੈਕਟ ਲਈ ਰੇਲ ਮੰਤਰਾਲੇ ਤੋਂ ਮਨਜ਼ੂਰੀ

ਰੇਲ ਮੰਤਰਾਲੇ ਨੇ ਉੱਤਰੀ ਰੇਲਵੇ ਦੇ ਸਭ ਤੋਂ ਰੁੱਝੇ ਹੋਏ ਖੰਡਾਂ ਵਿੱਚੋਂ ਇੱਕ ‘ਤੇ ਭੀੜ ਘਟਾਉਣ ਦੇ ਉਦੇਸ਼ ਨਾਲ ਰਾਜਪੁਰਾ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਆਧਿਕਾਰਿਕ ਮਨਜ਼ੂਰੀ ਦੇ ਦਿੱਤੀ ਹੈ। ਰੇਲ ਮੰਤਰੀ ਤੋਂ ਮਨਜ਼ੂਰੀ ਪ੍ਰਾਪਤ ਕਰਨ ਤੋਂ ਬਾਅਦ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਪ੍ਰੋਜੈਕਟ ਦੀ ਅਨੁਮਾਨਿਤ ਲਾਗਤ 411.96 ਕਰੋੜ ਰੁਪਏ ਹੈ ਅਤੇ ਇਸਨੂੰ ਰੇਲਵੇ ਬੋਰਡ ਦੀ ਸਿਫ਼ਾਰਸ਼ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ।

ਇਹ ਨਵੀਂ ਲਾਈਨ ਨਿਊ ਸ਼ੰਭੂ ਡੈਡੀਕੇਟਿਡ ਫਰੇਟ ਕੋਰੀਡੋਰ (DFC) ਸਟੇਸ਼ਨ ਨੂੰ ਰਾਜਪੁਰਾ–ਬਠਿੰਡਾ ਲਾਈਨ ’ਤੇ ਸਥਿਤ ਕੌਲੀ ਸਟੇਸ਼ਨ ਨਾਲ ਜੋੜੇਗੀ। ਮਨਜ਼ੂਰਸ਼ੁਦਾ ਕੰਮ ਅਧੀਨ, ਨਿਊ ਸ਼ੰਭੂ ਸਟੇਸ਼ਨ ਨੂੰ ਕੌਲੀ ਸਟੇਸ਼ਨ ਨਾਲ ਜੋੜਨ ਲਈ 13.46 ਕਿਲੋਮੀਟਰ ਲੰਬੀ ਬਾਈਪਾਸ ਲਾਈਨ ਬਣਾਈ ਜਾਵੇਗੀ। ਇਹ ਰਣਨੀਤਿਕ ਜੋੜ ਭਾਰਤੀ ਰੇਲ ਦੀ “ਅੰਬਰੈਲਾ ਵਰਕ 2025-26” ਯੋਜਨਾ ਤਹਿਤ ਨਵੀਆਂ ਰੇਲ ਲਾਈਨਾਂ ਦੇ ਕੰਮ ਦਾ ਹਿੱਸਾ ਹੈ।

READ ALSO : Operation Prahar : ਪੰਜਾਬੀ ਗਾਇਕਾ ਅਤੇ ਭਰਾ ਨਸ਼ੀਲੇ ਪਦਾਰਥਾਂ ਸਮੇਤ ਪੁਲਿਸ ਹਿਰਾਸਤ ਵਿੱਚ

ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਰਾਜਪੁਰਾ ਯਾਰਡ ‘ਤੇ ਮੌਜੂਦਾ ਸਮਰੱਥਾ ਦੇ ਦਬਾਅ ਨੂੰ ਘਟਾਉਣਾ ਹੈ। ਉਨ੍ਹਾਂ ਨੇ ਦਰਸਾਇਆ ਕਿ ਅੰਬਾਲਾ–ਜਲੰਧਰ ਖੰਡ ਉੱਤਰੀ ਰੇਲਵੇ ਨੈੱਟਵਰਕ ਦਾ ਸਭ ਤੋਂ ਜ਼ਿਆਦਾ ਰੁੱਝਿਆ ਹੋਇਆ ਕੋਰਿਡੋਰ ਹੈ ਅਤੇ ਜੇ ਸਮੇਂ ਸਿਰ ਹਸਤਖੇਪ ਨਾ ਕੀਤਾ ਗਿਆ, ਤਾਂ 2030-31 ਤੱਕ ਲਾਈਨ ਸਮਰੱਥਾ ਦੀ ਵਰਤੋਂ 165% ਤੋਂ ਵੱਧ ਹੋ ਸਕਦੀ ਹੈ, ਜੋ ਵਧਦੇ ਟ੍ਰੈਫਿਕ ਕਾਰਨ ਹੋਰ ਦਬਾਅ ਪੈਦਾ ਕਰੇਗੀ।

ਨਵੀਂ ਬਾਈਪਾਸ ਲਾਈਨ ਰੇਲਗੱਡੀਆਂ ਨੂੰ ਰਾਜਪੁਰਾ ਯਾਰਡ ਦੀ ਭੀੜ ਤੋਂ ਬਚਾਉਂਦੇ ਹੋਏ ਸਿੱਧੀ ਪਹੁੰਚ ਪ੍ਰਦਾਨ ਕਰੇਗੀ। ਇਸ ਨਾਲ ਮਾਲ ਅਤੇ ਯਾਤਰੀਆਂ ਦੀ ਆਵਾਜਾਈ ਹੁਣੋਂ ਹੋਰ ਸੁਚਾਰੂ ਅਤੇ ਤੇਜ਼ ਹੋਵੇਗੀ। ਨਿਊ ਸ਼ੰਭੂ ਵਿਖੇ ਸਮਰਪਿਤ ਮਾਲ ਗਲਿਆਰੇ ਨਾਲ ਸਿੱਧੀ ਕਨੈਕਟਿਵਿਟੀ ਮਾਲ ਆਵਾਜਾਈ ਦੀ ਕਾਰਗੁਜ਼ਾਰੀ ਅਤੇ ਗਤੀ ਵਿੱਚ ਵੀ ਮਹੱਤਵਪੂਰਨ ਵਾਧਾ ਕਰੇਗੀ।

Jalandhar ਦੇ ਲਤੀਫਪੁਰਾ ‘ਚ ਭੱਖਿਆ ਮਾਹੌਲ, ਟੈਂਕੀ ‘ਤੇ ਚੜ੍ਹ ਗਏ ਲੋਕ, ਪੈ ਗਈਆਂ ਭਾਜੜਾਂ

Exit mobile version