Indian Railways ਨੇ ਯਾਤਰੀਆਂ ਲਈ ਵੱਡਾ ਫੈਸਲਾ ਲੈਂਦਿਆਂ ਰੇਲਵੇ ਸਟੇਸ਼ਨਾਂ ‘ਤੇ ਮਿਲਣ ਵਾਲੀਆਂ ਕਈ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਦਰਾਂ 1 ਜੂਨ 2026 ਤੋਂ ਲਾਗੂ ਹੋਣਗੀਆਂ।
ਨਵੇਂ ਰੇਟ ਕਾਰਡ ਅਨੁਸਾਰ ਹੁਣ ਵੜਾ ਪਾਵ, ਸਮੋਸਾ, ਡੋਸਾ, ਪਾਵ ਭਾਜੀ ਅਤੇ ਹੋਰ ਸਨੈਕਸ ਲਈ ਯਾਤਰੀਆਂ ਨੂੰ ਪਹਿਲਾਂ ਨਾਲੋਂ ਵੱਧ ਭੁਗਤਾਨ ਕਰਨਾ ਪਵੇਗਾ। ਵੜਾ ਪਾਵ ਦੀ ਕੀਮਤ ਲਗਭਗ 13 ਰੁਪਏ ਤੋਂ ਵਧਾ ਕੇ 20 ਰੁਪਏ ਕਰ ਦਿੱਤੀ ਗਈ ਹੈ, ਜਦਕਿ ਸਮੋਸਾ ਵੀ ਹੁਣ 20 ਰੁਪਏ ਵਿੱਚ ਮਿਲੇਗਾ।
ਰੇਲਵੇ ਪ੍ਰਸ਼ਾਸਨ ਨੇ ਸਾਰੇ ਸਟਾਲ ਆਪਰੇਟਰਾਂ ਨੂੰ ਨਵੇਂ ਰੇਟ ਅਤੇ ਮੀਨੂ ਦੋ ਭਾਸ਼ਾਵਾਂ ਵਿੱਚ ਪ੍ਰਦਰਸ਼ਿਤ ਕਰਨ ਦੇ ਹੁਕਮ ਦਿੱਤੇ ਹਨ। ਨਾਲ ਹੀ ਗੁਣਵੱਤਾ ਅਤੇ ਮਾਤਰਾ ਨੂੰ ਯਕੀਨੀ ਬਣਾਉਣ ਲਈ ਨਿਯਮਤ ਜਾਂਚਾਂ ਵੀ ਕੀਤੀਆਂ ਜਾਣਗੀਆਂ।
ਰੇਲਵੇ ਅਧਿਕਾਰੀਆਂ ਮੁਤਾਬਕ ਕੀਮਤਾਂ ਵਿੱਚ ਇਹ ਵਾਧਾ ਭੋਜਨ ਦੀ ਗੁਣਵੱਤਾ ਸੁਧਾਰਨ ਅਤੇ ਬਿਹਤਰ ਸੇਵਾਵਾਂ ਦੇਣ ਲਈ ਕੀਤਾ ਗਿਆ ਹੈ। ਹਾਲਾਂਕਿ ਕਚੌਰੀ, ਗੁਲਾਬ ਜਾਮੁਨ, ਤਾਜ਼ੇ ਜੂਸ ਅਤੇ ਕੁਝ ਹੋਰ ਵਸਤੂਆਂ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ।

