ਚੰਡੀਗੜ: ਕਾਂਗਰਸ ਸੰਸਦ ਨੇਤਾ ਰਾਹੁਲ ਅੱਜ (ਸੌਮਵਾਰ) ਪੰਜਾਬ ਦੇ ਹੜ੍ਹਾਂ ਦੀ ਮਾਰ ਹੇਠ ਆਏ  ਇਲਾਕਿਆਂ ਦਾ ਦੌਰਾ ਕਰਨਗੇ। ਉਹ ਅਮ੍ਰਿੰਤਸਰ, ਗੁਰਦਾਸਪੁਰ ਅਤੇ ਪਾਠਨਕੋਟ ਜਿਲਾਂ ਦੇ ਹੜ੍ਹ ਪੀੜਿਤਾਂ ਨਾਲ  ਮੁਲਾਕਾਤ ਕਰਨਗੇ ਅਤੇ  ਉਨ੍ਹਾਂ ਦੀ ਸਮੱਸਿਆਵਾਂ ਅਤੇ ਸਥਾਨਕ ਸਥਿਤੀ ਦਾ ਜਾਇਜ਼ਾ ਲੈਂਣਗੇ।

ਕਾਂਗਰਸ ਪਾਰਟੀ ਦੁਆਰਾ ਜਾਰੀ ਪ੍ਰੋਗਰਾਮ ਦੇ ਅਨੁਸਾਰ, ਰਾਹੁਲ ਗਾਂਧੀ ਸਵੇਰੇ 9:30 ਵਜੇ ਅਮ੍ਰਿੰਤਸਰ ਹਵਾਈ ਅੱਡੇ ਤੇ ਪਹੁੰਚਣਗੇ। ਇਸ ਤੋਂ ਬਾਅਦ ਉਹ  ਹੜ੍ਹ ਦੀ ਮਾਰ ਹੇਠ ਆਏ ਪਿੰਡਾਂ ਦਾ ਰੁਖ ਕਰਨਗੇ ,ਜਿੱਥੇ ਉਹ ਹੜ੍ਹ ਪ੍ਰਭਾਵਿਤ  ਪਰਿਵਾਰਾਂ ਨਾਲ ਗੱਲਬਾਤ ਕਰਨਗੇ  ਅਤੇ ਰਾਹਤ ਅਤੇ ਪੁਨਰਵਾਸ ਕਾਰਜਾਂ ਦੀ ਸਥਿਤੀ ਦਾ ਜਾਈਜ਼ਾ ਲੈਣਗੇ। 

ਹਾੜ੍ਹ ਤੋਂ ਗ੍ਰਸਤ ਪੰਜਾਬ

ਗੌਰਤਲਬ ਹੈ ਕਿ ਇਸ ਮਾਨਸੂਨ  ਸੀਜ਼ਨ ਵਿੱਚ ਭਾਰੀ ਬਾਰਿਸ਼ ਅਤੇ ਹੜ੍ਹਾਂ ਨੇ ਪੰਜਾਬ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਹੈ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਭਾਰੀ ਬਾਰਿਸ਼ ਕਾਰਨ ਲੋਕਾਂ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ।  ਪੰਜਾਬ ਦੇ ਲਗ-ਪਗ 2,000 ਤੋਂ ਵੱਧ  ਪਿੰਡ ਹੜ੍ਹਾਂ  ਦੀ ਮਾਰ ਹੇਠ ਆਏ ਹਨ। ਹੜ੍ਹਾਂ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਜਾ ਚੁੱਕੀਆ ਹਨ । ਫਸਲਾਂ ਬਰਬਾਦ ਹੋ ਚੁੱਕੀਆ ਹਨ। 

ਰਾਹੁਲ ਗਾਂਧੀ ਗੁਰਦੁਆਰਾ ਸ਼੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਪਹੁੰਚੇ

ਲੋਕ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਅੰਮ੍ਰਿਤਸਰ ਦੇ ਰਾਮਦਾਸ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਸਮਾਧ ਬਾਬਾ ਬੁੱਢਾ ਜੀ ਸਾਹਿਬ ਪਹੁੰਚੇ। ਉਹ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।

ਰਾਹੁਲ ਗਾਂਧੀ ਦੇ  ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦਾ ਦੌਰੇ ਤੇ ਆਏ ਸਨ। ਉਹਨਾਂ ਨੇ 1600 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦੀ ਘੋਸ਼ਣਾ ਕੀਤੀ।ਰਾਹੁਲ ਗਾਂਧੀ ਦੇ ਦੌਰੇ ਨੂੰ ਕੇਂਦਰ ਸਰਕਾਰ ਦੁਆਰਾ ਸ਼ਾਂਤੀ ਦੇ ਰਾਜਨੀਤਿਕ ਪ੍ਰਭਾਵ ਦੀ ਸਥਿਤੀ ਵਿੱਚ ਵੀ ਦੇਖਿਆ ਜਾ ਰਿਹਾ ਹੈ। ਕਾਂਗਰਸ ਨੇ ਸਭ ਤੋਂ ਪਹਿਲਾਂ ਹੀ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਰਾਹਤ ਕਾਰਜਾਂ ਵਿੱਚ ਢਿੱਲ ਦਾ ਇਲਜ਼ਾਮ ਲਗਾਇਆ ਹੈ।