Site icon Dainik Savera Punjab

‘ਸਰਪੰਚ ਪਤੀ’ ਪ੍ਰਥਾ ‘ਤੇ Raghav Chadha ਦੀ ਚਿੰਤਾ, ਮਹਿਲਾ ਸਸ਼ਕਤੀਕਰਨ ‘ਤੇ ਉਠੇ ਸਵਾਲ

Raghav Chadha's concern over 'Sarpanch Pati' system, questions raised on women's empowerment

Raghav Chadha's concern over 'Sarpanch Pati' system, questions raised on women's empowerment

ਨੈਸ਼ਨਲ ਨਿਊਜ਼ : ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਚਾਇਤਾਂ ਵਿੱਚ ਚੱਲ ਰਹੀ “ਸਰਪੰਚ ਪਤੀ” ਪ੍ਰਥਾ ‘ਤੇ ਗੰਭੀਰ ਸਵਾਲ ਉਠਾਏ ਹਨ। ਉਨ੍ਹਾਂ ਕਿਹਾ ਕਿ ਰਾਖਵੀਆਂ ਸੀਟਾਂ ‘ਤੇ ਚੁਣੀਆਂ ਗਈਆਂ ਔਰਤਾਂ ਦੇ ਨਾਮ ‘ਤੇ ਅਸਲ ਵਿੱਚ ਉਨ੍ਹਾਂ ਦੇ ਪੁਰਸ਼ ਰਿਸ਼ਤੇਦਾਰ ਸੱਤਾ ਚਲਾ ਰਹੇ ਹਨ, ਜੋ ਮਹਿਲਾ ਸਸ਼ਕਤੀਕਰਨ ਦੇ ਮਕਸਦ ਨੂੰ ਨੁਕਸਾਨ ਪਹੁੰਚਾਉਂਦਾ ਹੈ।

ਉਨ੍ਹਾਂ ਨੇ 73rd Constitutional Amendment Act ਦਾ ਹਵਾਲਾ ਦਿੰਦਿਆਂ ਕਿਹਾ ਕਿ ਇਸ ਦਾ ਉਦੇਸ਼ ਪੰਚਾਇਤੀ ਰਾਜ ਵਿੱਚ ਮਹਿਲਾਵਾਂ ਦੀ ਅਸਲੀ ਭਾਗੀਦਾਰੀ ਯਕੀਨੀ ਬਣਾਉਣਾ ਸੀ, ਪਰ ਜ਼ਮੀਨੀ ਹਕੀਕਤ ਇਸਦੇ ਉਲਟ ਹੈ।

READ ALSO : ਟੈਕਸਾਸ ਦੇ ਅਸਮਾਨ ਵਿੱਚ ਉਲਕਾ ਦੀ ਚਮਕ, ਸੋਨਿਕ ਬੂਮ ਨਾਲ ਲੋਕ ਹੈਰਾ

ਚੱਢਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਪ੍ਰਥਾ ਨੂੰ ਖਤਮ ਕਰਨ ਲਈ ਕਦਮ ਚੁੱਕੇ ਜਾਣ ਅਤੇ ਯਕੀਨੀ ਬਣਾਇਆ ਜਾਵੇ ਕਿ ਮਹਿਲਾਵਾਂ ਸਿਰਫ਼ ਨਾਮ ਹੀ ਨਹੀਂ, ਸਗੋਂ ਅਸਲ ਅਧਿਕਾਰ ਵੀ ਵਰਤਣ।

ਇਸਦੇ ਨਾਲ ਹੀ, ਉਨ੍ਹਾਂ ਬੈਂਕਾਂ ਵੱਲੋਂ ਘੱਟੋ-ਘੱਟ ਬਕਾਇਆ ਜੁਰਮਾਨਿਆਂ ਨੂੰ ਵੀ ਗਰੀਬਾਂ ਲਈ ਅਨਿਆਏ ਕਰਾਰ ਦਿੰਦਿਆਂ ਵਿੱਤੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ ‘ਤੇ ਜ਼ੋਰ ਦਿੱਤਾ।

“Laljit Bhullar ਜਦੋ ਤੱਕ Arrest ਨਹੀਂ ਹੋਵੇਗਾ ਉਦੋਂ ਤੱਕ ਅਸੀਂ Protest ਕਰਾਂਗੇ”- Sukhbir Badal

Exit mobile version