Site icon Dainik Savera Punjab

ਕਨੇਡਾ ਚ’ ਭਾਰਤੀ ਔਰਤ ‘ਤੇ ਨਸਲੀ ਹਮਲਾ: “ਆਪਣੇ ਦੇਸ਼ ਵਾਪਸ ਚਲੇ ਜਾਓ”

ਓਕਵਿਲ: ਅਕਤੂਬਰ ਨੂੰ ਕਨੇਡਾ ਦੇ ਓਕਵਿਲ ਸ਼ਹਿਰ ਵਿੱਚ ਇੱਕ ਨਸਲੀ ਹਮਲੇ ਦੀ ਘਟਨਾ ਸਾਹਮਣੇ ਆਈ ਜਿਸ ਵਿੱਚ ਇੱਕ ਵਿਅਕਤੀ ਨੇ ਰੈਸਟੋਰੈਂਟ ਵਿੱਚ ਕੰਮ ਕਰ ਰਹੀ ਭਾਰਤੀ ਮੂਲ ਦੀ ਔਰਤ ‘ਤੇ ਨਸਲੀ ਟਿੱਪਣੀਆਂ ਕੀਤੀਆਂ। ਇਹ ਘਟਨਾ ਮੈਕਡੋਨਲਡ ਰੇਸਟੋਰੈਂਟ ਵਿੱਚ ਵਾਪਰੀ ਜਿੱਥੇ ਆਦਮੀ ਨੇ ਕਰਮਚਾਰੀ ਨੂੰ “ਤੁਸੀਂ ਬਦਬੂਦਾਰ ਭਾਰਤੀ ਹੋ ਆਪਣੇ ਦੇਸ਼ ਵਾਪਸ ਚਲੇ ਜਾਓ” ਕਹਿ ਕੇ ਚੀਕਿਆ। ਇਹ ਸਾਰਾ ਮਾਮਲਾ ਇੱਕ ਹੋਰ ਭਾਰਤੀ ਮੂਲ ਦੀ ਔਰਤ ਵੱਲੋਂ ਕੈਮਰੇ ‘ਚ ਕੈਦ ਕੀਤਾ ਗਿਆ ਜੋ ਉਸ ਵੇਲੇ ਮੌਕੇ ‘ਤੇ ਮੌਜੂਦ ਸੀ।

ਯੋਗਰਾਜ ਸਿੰਘ ਦਾ ਵੱਡਾ ਬਿਆਨ: ਲੋਕਾਂ ਨੂੰ ਸ਼ਾਸ਼ਤਰ ਵਿੱਦਿਆ ਸਿੱਖਣ ਅਤੇ ਗੁਰਬਾਣੀ ਦਾ ਪਾਠ ਕਰਨ ਦੀ ਕੀਤੀ ਅਪੀਲ

ਉਸਨੇ ਨਾ ਸਿਰਫ ਵੀਡੀਓ ਬਣਾਈ ਸਗੋਂ ਉਸ ਵਿਅਕਤੀ ਦਾ ਸਾਹਮਣਾ ਵੀ ਕੀਤਾ। ਉਸਨੇ ਪੁੱਛਿਆ ਕਿ ਕੀ ਉਹ ਇੱਥੇ ਭਾਰਤੀ ਕਰਮਚਾਰੀ ਦੀ ਜਗ੍ਹਾ ‘ਤੇ ਕੰਮ ਕਰੇਗਾ ਜਿਸ ‘ਤੇ ਆਦਮੀ ਨੇ ਮੁਸਕਰਾਉਂਦੇ ਹੋਏ ਆਪਣੀ ਨਫਰਤ ਭਰੀ ਗੱਲ ਦੁਹਰਾਈ।

ਵੀਡੀਓ ਵਾਇਰਲ ਹੋਈ

ਭਾਰਤੀ ਕਰਮਚਾਰੀ ‘ਤੇ ਨਸਲੀ ਟਿੱਪਣੀਆਂ ਕਰਦਿਆਂ ਕਿਹਾ, “ਤੁਸੀਂ ਬਦਬੂਦਾਰ ਭਾਰਤੀ ਹੋ, ਆਪਣੇ ਦੇਸ਼ ਵਾਪਸ ਚਲੇ ਜਾਓ।” ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ, ਜਿਸ ‘ਚ ਨਫਰਤ ਭਰੀ ਭਾਵਨਾ ਸਾਫ਼ ਦਿਖਾਈ ਦਿੱਤੀ। ਲੋਕਾਂ ਨੇ ਘਟਨਾ ਦੀ ਨਿੰਦਾ ਕੀਤੀ, ਕੁਝ ਨੇ ਗ੍ਰਿਫਤਾਰੀ ਦੀ ਮੰਗ ਕੀਤੀ ਤੇ ਮੈਕਡੋਨਲਡ ਤੋਂ ਸਪੱਸ਼ਟਤਾ ਚਾਹੀ। ਹਾਲਟਨ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਮਾਮਲਾ ਕਨੇਡਾ ਵਿੱਚ ਵਧ ਰਹੀ ਨਸਲਵਾਦੀ ਸੋਚ ਵੱਲ ਇਸ਼ਾਰਾ ਕਰਦਾ ਹੈ।

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ: ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਸੱਦਾ ਦਿੱਤਾ

Exit mobile version