Site icon Dainik Savera Punjab

ਨਿਊਯਾਰਕ ਦੇ ਰਿਚਮੰਡ ਹਿੱਲ ਵਿੱਚ ਪੰਜਾਬੀ ਨੌਜਵਾਨਾਂ ਦੀ ਹਿੰਸਕ ਝੜਪ, ਚਾਰ ਗ੍ਰਿਫ਼ਤਾਰ

Violent clash between Punjabi youths in Richmond Hill, New York, four arrested

ਨਿਊਯਾਰਕ ਡੈਸਕ : Richmond Hill, New York ਦੇ 101ਵੀਂ ਸਟਰੀਟ ਇਲਾਕੇ ਵਿੱਚ ਇੱਕ ਟ੍ਰੈਫਿਕ ਵਿਵਾਦ ਨੇ ਖੂਨੀ ਝਗੜੇ ਦਾ ਰੂਪ ਧਾਰ ਲਿਆ, ਜਿਸ ਨੇ ਸਥਾਨਕ ਪੰਜਾਬੀ ਭਾਈਚਾਰੇ ਨੂੰ ਹਿਲਾ ਕੇ ਰੱਖ ਦਿੱਤਾ ਹੈ।

ਜਾਣਕਾਰੀ ਮੁਤਾਬਕ, ਦੋ ਗੱਡੀਆਂ ਵਿੱਚ ਸਵਾਰ ਨੌਜਵਾਨਾਂ ਵਿਚਕਾਰ ਹਾਰਨ ਵਜਾਉਣ ਨੂੰ ਲੈ ਕੇ ਸ਼ੁਰੂ ਹੋਈ ਤਕਰਾਰ ਕੁਝ ਹੀ ਮਿੰਟਾਂ ਵਿੱਚ ਹਿੰਸਕ ਝਗੜੇ ਵਿੱਚ ਬਦਲ ਗਈ। ਇਸ ਦੌਰਾਨ ਚਾਰ ਪੰਜਾਬੀ ਨੌਜਵਾਨਾਂ ਨੇ ਸੜਕ ਵਿਚਕਾਰ ਹੀ ਇੱਕ ਦੂਜੇ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਸ ਹਮਲੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਉਸਦੇ ਸਿਰ ਤੋਂ ਖੂਨ ਵਗਣ ਲੱਗ ਪਿਆ।

New York City Police Department ਨੇ ਤੁਰੰਤ ਕਾਰਵਾਈ ਕਰਦੇ ਹੋਏ ਚਾਰੇ ਨੌਜਵਾਨਾਂ ਨੂੰ ਮੌਕੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਅਨੁਸਾਰ, ਇਹ ਮਾਮਲਾ ਹੁਣ ਅਦਾਲਤੀ ਕਾਰਵਾਈ ਤੱਕ ਪਹੁੰਚ ਗਿਆ ਹੈ।

ਰਿਪੋਰਟਾਂ ਮੁਤਾਬਕ, ਗ੍ਰਿਫ਼ਤਾਰ ਨੌਜਵਾਨਾਂ ਦੀ ਸਥਿਤੀ “asylum seekers” ਵਜੋਂ ਦੱਸੀ ਜਾ ਰਹੀ ਹੈ, ਜਿਸ ਕਾਰਨ ਇਹ ਕੇਸ ਉਨ੍ਹਾਂ ਦੇ ਇਮੀਗ੍ਰੇਸ਼ਨ ਸਟੇਟਸ ਲਈ ਵੀ ਗੰਭੀਰ ਨਤੀਜੇ ਲਿਆ ਸਕਦਾ ਹੈ। ਅਮਰੀਕੀ ਕਾਨੂੰਨਾਂ ਅਨੁਸਾਰ ਇਸ ਤਰ੍ਹਾਂ ਦੀ street violence ਉਨ੍ਹਾਂ ਦੇ ਭਵਿੱਖੀ ਇਮੀਗ੍ਰੇਸ਼ਨ ਕੇਸਾਂ, ਗ੍ਰੀਨ ਕਾਰਡ ਅਤੇ ਰਹਿਣ ਦੇ ਅਧਿਕਾਰ ‘ਤੇ ਵੱਡਾ ਅਸਰ ਪਾ ਸਕਦੀ ਹੈ।

ਕਾਨੂੰਨੀ ਮਾਹਿਰਾਂ ਦਾ ਕਹਿਣਾ ਹੈ ਕਿ ਡੰਡਿਆਂ ਨਾਲ ਸਿਰ ‘ਤੇ ਹਮਲਾ ਕਰਨ ਵਰਗੀਆਂ ਹਰਕਤਾਂ ਨੂੰ ਗੰਭੀਰ ਅਪਰਾਧ, ਇੱਥੋਂ ਤੱਕ ਕਿ “attempt to murder” ਦੇ ਤੌਰ ‘ਤੇ ਵੀ ਦੇਖਿਆ ਜਾ ਸਕਦਾ ਹੈ। ਇਸ ਕਾਰਨ ਉਨ੍ਹਾਂ ਨੂੰ ਭਵਿੱਖ ਵਿੱਚ ਡਿਪੋਰਟੇਸ਼ਨ (ਦੇਸ਼ ਨਿਕਾਲਾ) ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਇਹ ਘਟਨਾ ਨਾ ਸਿਰਫ਼ ਕਾਨੂੰਨੀ ਪੱਖੋਂ ਗੰਭੀਰ ਹੈ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਨੌਜਵਾਨਾਂ ਲਈ ਵੀ ਇੱਕ ਵੱਡਾ ਸੰਦੇਸ਼ ਹੈ ਕਿ ਛੋਟੀਆਂ ਤਕਰਾਰਾਂ ਕਿੰਨੀ ਵੱਡੀ ਮੁਸੀਬਤ ਬਣ ਸਕਦੀਆਂ ਹਨ।

Exit mobile version