skip to content

Last Updated: August 16, 2026

Dainik Savera Times Logo

Punjabi Singer Fraud Case: ਮਸ਼ਹੂਰ ਗਾਇਕਾ ਨਾਲ ₹9.50 ਲੱਖ ਦੀ ਧੋਖਾਧੜੀ, ਬੈਂਕ ਅਧਿਕਾਰੀਆਂ ‘ਤੇ ਗੰਭੀਰ ਦੋਸ਼

6 months ਪਹਿਲਾ

Punjabi Singer Fraud Case: ਮਸ਼ਹੂਰ ਗਾਇਕਾ ਨਾਲ ₹9.50 ਲੱਖ ਦੀ ਧੋਖਾਧੜੀ, ਬੈਂਕ ਅਧਿਕਾਰੀਆਂ ‘ਤੇ ਗੰਭੀਰ ਦੋਸ਼

ਲੁਧਿਆਣਾ ਦੇ ਥਾਣਾ ਸਦਰ ਦੇ ਅਧਿਕਾਰ ਖੇਤਰ ਤੋਂ ਇੱਕ ਗੰਭੀਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਵਿੱਚ ਮਸ਼ਹੂਰ ਪੰਜਾਬੀ ਗਾਇਕਾ ਅਨੀਤਾ ਰਾਣੀ ਉਰਫ਼ ਨੀਤੂ ਵਿਰਕ ਆਪਣੀ ਮਿਹਨਤ ਦੀ ਕਮਾਈ ਵਾਪਸ ਲੈਣ ਲਈ ਸੰਘਰਸ਼ ਕਰ ਰਹੀ ਹੈ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ HDFC ਬੈਂਕ ਦੀ ਪਿੰਡ ਗਿੱਲ ਸ਼ਾਖਾ ਦੇ ਸਾਬਕਾ ਮੈਨੇਜਰ ਪ੍ਰਭਜੋਤ ਸਿੰਘ ਅਤੇ ਕਰਮਚਾਰੀ ਸਨੀਤ ਧੀਰ ਨੇ ਮਿਲ ਕੇ ਉਸ ਦੀਆਂ ਦੋ ਫਿਕਸਡ ਡਿਪਾਜ਼ਿਟਾਂ ਦਾ ਗਬਨ ਕੀਤਾ।

ਕੀ ਹੈ ਪੂਰਾ ਮਾਮਲਾ?
ਨੀਤੂ ਵਿਰਕ ਨੇ ਪੁਲਿਸ ਕਮਿਸ਼ਨਰ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਨੇ ਅਕਤੂਬਰ 2022 ਅਤੇ ਮਈ 2023 ਵਿੱਚ ਕ੍ਰਮਵਾਰ ₹6.50 ਲੱਖ ਅਤੇ ₹3 ਲੱਖ ਦੀਆਂ ਦੋ FDR ਕਰਵਾਈਆਂ ਸਨ। ਜਦੋਂ ਪੈਸਿਆਂ ਦੀ ਲੋੜ ਪਈ ਅਤੇ ਉਹ ਬੈਂਕ ਗਈ, ਤਾਂ ਉਸਨੂੰ ਦੱਸਿਆ ਗਿਆ ਕਿ ਪੈਸੇ ਪਹਿਲਾਂ ਹੀ ਕੱਢੇ ਜਾ ਚੁੱਕੇ ਹਨ। ਪੀੜਤਾ ਦਾ ਕਹਿਣਾ ਹੈ ਕਿ ਉਸਨੇ ਨਾ ਤਾਂ ਕਦੇ FDR ਤੋੜਨ ਦੀ ਅਰਜ਼ੀ ਦਿੱਤੀ ਅਤੇ ਨਾ ਹੀ ਕਿਸੇ ਨੂੰ ਅਧਿਕਾਰ ਦਿੱਤਾ।

ਬੱਚਤ ਖਾਤਾ ਵੀ ਕੀਤਾ ਬਲਾਕ
ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਬੈਂਕ ਵੱਲੋਂ ਪੀੜਤਾ ਦਾ ਚੱਲਦਾ ਬੱਚਤ ਖਾਤਾ ਵੀ ਬਲਾਕ ਕਰ ਦਿੱਤਾ ਗਿਆ। ਇਸ ਤੋਂ ਬਾਅਦ ਨੀਤੂ ਵਿਰਕ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

Singer Death: ਸੰਗੀਤ ਜਗਤ ‘ਚ ਸੋਗ ਦੀ ਲਹਿਰ,‘ਸੰਗੀਤ ਮਸ਼ਹੂਰ ਸਿੰਗਰ ਦਾ ਦੇਹਾਂਤ

ਜਾਂਚ ‘ਚ ਬੈਂਕ ਅਧਿਕਾਰੀਆਂ ਦੀ ਭੂਮਿਕਾ ਸ਼ੱਕੀ
ਵਧੀਕ ਡਿਪਟੀ ਕਮਿਸ਼ਨਰ ਰਮਨਦੀਪ ਸਿੰਘ ਭੁੱਲਰ ਵੱਲੋਂ ਕੀਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਬੈਂਕ ਨੇ ਦਲੀਲ ਦਿੱਤੀ ਕਿ ਕ੍ਰੈਡਿਟ ਕਾਰਡ ਬਿੱਲ ਦੇ ਬਕਾਇਆ ਕਾਰਨ FDR ਕੱਟੀ ਗਈ, ਪਰ ਇਸ ਸਬੰਧੀ ਪੂਰਾ ਅਤੇ ਢੁੱਕਵਾਂ ਰਿਕਾਰਡ ਪੇਸ਼ ਨਹੀਂ ਕੀਤਾ ਗਿਆ। ਜਾਂਚ ਅਧਿਕਾਰੀ ਨੇ ਬੈਂਕ ਅਧਿਕਾਰੀਆਂ ਦੇ ਵਿਵਹਾਰ ਨੂੰ ਸ਼ੱਕੀ ਕਰਾਰ ਦਿੰਦਿਆਂ ਇਸਨੂੰ ਵਿਸ਼ਵਾਸਘਾਤ ਅਤੇ ਧੋਖਾਧੜੀ ਦਾ ਮਾਮਲਾ ਦੱਸਿਆ।

ਨੈੱਟ ਬੈਂਕਿੰਗ ਦੀ ਵਰਤੋਂ ਤੋਂ ਇਨਕਾਰ
ਪੀੜਤਾ ਦਾ ਦਾਅਵਾ ਹੈ ਕਿ ਉਸਨੇ ਕਦੇ ਵੀ ਨੈੱਟ ਬੈਂਕਿੰਗ ਜਾਂ ਗੂਗਲ ਪੇਅ ਦੀ ਵਰਤੋਂ ਨਹੀਂ ਕੀਤੀ, ਫਿਰ ਵੀ ਉਸਦੀ ਬੈਂਕ ਪ੍ਰੋਫ਼ਾਈਲ ਨਾਲ ਛੇੜਛਾੜ ਹੋਈ।

ਸੋਸ਼ਲ ਮੀਡੀਆ ‘ਤੇ ਵੀਡੀਓ ਵਾਇਰਲ
ਨੀਤੂ ਵਿਰਕ ਨੇ ਫੇਸਬੁੱਕ ‘ਤੇ ਦੋ ਵੀਡੀਓ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ਵਿੱਚ ਉਹ ਬੈਂਕ ਦੇ ਅੰਦਰ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਆਪਣੇ ਪੈਸੇ ਵਾਪਸ ਮੰਗਦੀ ਨਜ਼ਰ ਆ ਰਹੀ ਹੈ। ਵੀਡੀਓਜ਼ ਵਾਇਰਲ ਹੋਣ ਤੋਂ ਬਾਅਦ ਮਾਮਲੇ ਨੇ ਤੂਲ ਫੜ ਲਿਆ ਹੈ, ਪਰ ਪੀੜਤਾ ਨੂੰ ਹਾਲੇ ਤੱਕ ਤਸੱਲੀਬਖ਼ਸ਼ ਜਵਾਬ ਨਹੀਂ ਮਿਲਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ ਅਤੇ ਪੀੜਤਾ ਨੂੰ ਨਿਆਂ ਦਿਵਾਉਣ ਲਈ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.