ਅਮਰੀਕਾ: ਅਮਰੀਕਾ ਵਿੱਚ 33 ਸਾਲ ਤੋਂ ਵੱਧ ਸਮੇਂ ਤੋਂ ਰਹਿ ਰਹੀ ਪੰਜਾਬਣ ਹਰਜੀਤ ਕੌਰ ਨੂੰ ਹਾਲ ਹੀ ਵਿੱਚ ਡਿਪੋਰਟ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵੱਲੋਂ ਇੱਕ ਰੁਟੀਨ ਚੈਕ ਦੌਰਾਨ ਕੀਤੀ ਗਈ, ਜਿਸ ਦੌਰਾਨ ਹਰਜੀਤ ਕੌਰ ਨੂੰ ਹਿਰਾਸਤ ਵਿੱਚ ਲਿਆ ਗਿਆ। ਉਸ ਦੀ ਡਿਪੋਰਟ ਦੇ ਵਿਰੋਧ ਵਿੱਚ ਅਮਰੀਕਾ ਦੇ ਕਈ ਸ਼ਹਿਰਾਂ ਵਿੱਚ ਪ੍ਰਦਰਸ਼ਨ ਵੀ ਹੋਏ। ਪਰਿਵਾਰ ਨੇ ਉਸ ਦੀ ਰਿਹਾਈ ਦੀ ਮੰਗ ਕੀਤੀ ਅਤੇ ਦੱਸਿਆ ਕਿ ਹਰਜੀਤ ਕੌਰ ਥਾਇਰਾਇਡ, ਮਾਈਗ੍ਰੇਨ ਅਤੇ ਗੋਡਿਆਂ ਦੀ ਸਮੱਸਿਆ ਤੋਂ ਪੀੜਤ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਹਿਰਾਸਤ ਦੌਰਾਨ ਉਸਨੂੰ ਲੋੜੀਂਦੀਆਂ ਦਵਾਈਆਂ ਨਹੀਂ ਦਿੱਤੀਆਂ ਗਈਆਂ।
ਟਰੰਪ ਸਰਕਾਰ ਵੱਲੋਂ ਹੁਣ ਉਸਨੂੰ ਡਿਪੋਰਟ ਕਰ ਦਿੱਤਾ ਗਿਆ ਹੈ, ਜਿਸ ਨਾਲ ਸਥਾਨਕ ਭਾਈਚਾਰੇ ਵਿੱਚ ਨਾਰਾਜ਼ਗੀ ਹੈ। ਹਰਜੀਤ ਕੌਰ ਨੂੰ ਅਮਰੀਕਾ ਵਿੱਚ ‘ਪੰਜਾਬੀ ਦਾਦੀ’ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਹ ਕਦੇ ਵੀ ਅਪਰਾਧਿਕ ਰਿਕਾਰਡ ਵਾਲੀ ਨਹੀਂ ਰਹੀ ਅਤੇ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਨਿਯਮਾਂ ਦੀ ਪਾਲਣਾ ਕਰ ਰਹੀ ਸੀ। ਲੋਕਾਂ ਦਾ ਮੰਨਣਾ ਹੈ ਕਿ ICE ਨੂੰ ਅਸਲ ਅਪਰਾਧੀਆਂ ‘ਤੇ ਧਿਆਨ ਦੇਣਾ ਚਾਹੀਦਾ ਸੀ, ਨਾ ਕਿ ਇੱਕ ਬਜ਼ੁਰਗ ਅਤੇ ਨਿਰਦੋਸ਼ ਦਾਦੀ ‘ਤੇ। ਇਹ ਮਾਮਲਾ ਇਮੀਗ੍ਰੇਸ਼ਨ ਨੀਤੀਆਂ ਅਤੇ ਮਾਨਵਤਾ ਨੂੰ ਲੈ ਕੇ ਗੰਭੀਰ ਚਰਚਾ ਦਾ ਵਿਸ਼ਾ ਬਣ ਗਿਆ ਹੈ।






