skip to content

Last Updated: October 15, 2026

Dainik Savera Times Logo

PU Elections Update : ਵਿਦਿਆਰਥੀ ਯੂਨੀਅਨ ਚੋਣਾਂ ਲਈ ਵੋਟਿੰਗ ਅੱਜ, ਇਸ ਵਾਰ ਦਿਲਚਸਪ ਮੰਨਿਆ ਜਾ ਰਿਹਾ ਮੁਕਾਬਲਾ

31 August 2026 ਅੱਪਡੇਟ ਕੀਤਾ ਗਿਆ

PU Elections Update : ਵਿਦਿਆਰਥੀ ਯੂਨੀਅਨ ਚੋਣਾਂ ਲਈ ਵੋਟਿੰਗ ਅੱਜ, ਇਸ ਵਾਰ ਦਿਲਚਸਪ ਮੰਨਿਆ ਜਾ ਰਿਹਾ ਮੁਕਾਬਲਾ

Punjab University Elections : ਵਿਦਿਆਰਥੀ ਯੂਨੀਅਨ ਚੋਣਾਂ ਅੱਜ, 31 ਅਗਸਤ ਨੂੰ ਪੰਜਾਬ ਯੂਨੀਵਰਸਿਟੀ (PU) ਅਤੇ ਚੰਡੀਗੜ੍ਹ ਦੇ 8 ਐਫੀਲੀਏਟਿਡ ਕਾਲਜਾਂ ਵਿੱਚ ਹੋ ਰਹੀਆਂ ਹਨ। PU ਵਿੱਚ ਲਗਭਗ 39,000 ਵਿਦਿਆਰਥੀ ਵੋਟ ਪਾਉਣਗੇ। ਇਸੇ ਤਰ੍ਹਾਂ, ਹੋਰ 39,000 ਵਿਦਿਆਰਥੀ ਅੱਠ ਕਾਲਜਾਂ ਵਿੱਚ 76 ਉਮੀਦਵਾਰਾਂ ਲਈ ਵੋਟ ਪਾਉਣਗੇ। 6 ਕਾਲਜਾਂ ਵਿੱਚ ਮੁੱਖ ਅਹੁਦਿਆਂ ਲਈ ਚੋਣਾਂ ਹੋਣਗੀਆਂ, ਜਦਕਿ ਦੇਵ ਸਮਾਜ ਕਾਲਜ, ਸੈਕਟਰ 45, ਅਤੇ ਪੀਜੀ ਸਰਕਾਰੀ ਕਾਲਜ, ਸੈਕਟਰ 46 ਵਿੱਚ ਸਿਰਫ਼ ਚੋਣਵੇਂ ਅਹੁਦਿਆਂ ਲਈ ਵੋਟਾਂ ਪੈਣਗੀਆਂ।

ਮੁਕਾਬਲੇ ਦੀ ਦੌੜ ਵਿੱਚ ਕੌਣ-ਕੌਣ ?
ਪੰਜਾਬ ਯੂਨੀਵਰਸਿਟੀ ਵਿੱਚ ਇਸ ਵਾਰ ਮੁਕਾਬਲਾ ਖਾਸ ਤੌਰ ‘ਤੇ ਦਿਲਚਸਪ ਮੰਨਿਆ ਜਾ ਰਿਹਾ ਹੈ। 4 ਮੁੱਖ ਅਹੁਦਿਆਂ ਲਈ ਕੁੱਲ 16 ਉਮੀਦਵਾਰ ਮੈਦਾਨ ਵਿੱਚ ਹਨ। ਉਮੀਦਵਾਰ ਪ੍ਰਧਾਨ (ਚਾਰ), ਉਪ-ਪ੍ਰਧਾਨ (ਪੰਜ), ਸਕੱਤਰ (ਤਿੰਨ), ਅਤੇ ਸੰਯੁਕਤ ਸਕੱਤਰ (ਚਾਰ) ਦੇ ਅਹੁਦਿਆਂ ਲਈ ਚੋਣ ਲੜ ਰਹੇ ਹਨ। ਇਨ੍ਹਾਂ ਵਿੱਚੋਂ ਚਾਰ ਮਹਿਲਾ ਉਮੀਦਵਾਰ ਹਨ, ਦੋ ਉਪ-ਪ੍ਰਧਾਨ ਦੇ ਅਹੁਦੇ ਲਈ ਚੋਣ ਲੜ ਰਹੀਆਂ ਹਨ, ਜਦਕਿ ਇੱਕ-ਇੱਕ ਸਕੱਤਰ ਅਤੇ ਸੰਯੁਕਤ ਸਕੱਤਰ ਦੇ ਅਹੁਦਿਆਂ ਲਈ ਚੋਣ ਲੜ ਰਹੀ ਹੈ।

ਪੰਜਾਬ ਯੂਨੀਵਰਸਿਟੀ ਕੈਂਪਸ ਸਟੂਡੈਂਟਸ ਕੌਂਸਲ (PUCSC) ਚੋਣਾਂ ਵਿੱਚ ਇਸ ਵਾਰ ਮੁਕਾਬਲਾ ਕਾਫ਼ੀ ਦਿਲਚਸਪ ਬਣ ਗਿਆ ਹੈ। ਪ੍ਰਧਾਨ ਦੇ ਅਹੁਦੇ ਲਈ ABVP ਵੱਲੋਂ ਅੰਕਿਤ ਬਿਧਾਨ, NSUI ਵੱਲੋਂ ਗੁਰਮਨ ਸਿੰਘ ਸਿੱਧੂ, ASAP ਵੱਲੋਂ ਆਦਿਲ ਬਰਾੜ ਅਤੇ SATH ਵੱਲੋਂ ਦਰਸ਼ਪ੍ਰੀਤ ਸਿੰਘ ਮੈਦਾਨ ਵਿੱਚ ਹਨ। ਚੋਣਾਂ ਤੋਂ ਠੀਕ ਪਹਿਲਾਂ ABVP ਅਤੇ SOI ਵਿਚਾਲੇ ਗਠਜੋੜ ਹੋਣ ਨਾਲ ਮੁਕਾਬਲੇ ਦੀ ਤਸਵੀਰ ਹੋਰ ਬਦਲ ਗਈ ਹੈ। SOI ਨੇ ਆਪਣੇ ਉਮੀਦਵਾਰ ਦੀ ਬਜਾਏ ABVP ਦੇ ਪੈਨਲ ਨੂੰ ਸਮਰਥਨ ਦੇਣ ਦਾ ਫੈਸਲਾ ਕੀਤਾ ਹੈ। ਦੂਜੇ ਪਾਸੇ NSUI ਅਤੇ ASAP ਵੀ ਆਪਣੇ-ਆਪਣੇ ਪੈਨਲਾਂ ਨਾਲ ਚੋਣ ਮੈਦਾਨ ਵਿੱਚ ਹਨ, ਜਦਕਿ SATH ਵੀ ਪ੍ਰਧਾਨਗੀ ਲਈ ਮੁਕਾਬਲਾ ਕਰ ਰਹੀ ਹੈ। ਇਸ ਵਾਰ PUSU, SOPU ਅਤੇ SFS ਵਰਗੀਆਂ ਪੁਰਾਣੀਆਂ ਵਿਦਿਆਰਥੀ ਜਥੇਬੰਦੀਆਂ ਦੀ ਸਰਗਰਮੀ ਪਹਿਲਾਂ ਦੇ ਮੁਕਾਬਲੇ ਘੱਟ ਨਜ਼ਰ ਆ ਰਹੀ ਹੈ। ਇਸ ਕਰਕੇ PU ਦੀਆਂ ਇਹ ਚੋਣਾਂ ਮੁੱਖ ਤੌਰ ’ਤੇ ABVP-SOI ਗਠਜੋੜ, NSUI, ASAP ਅਤੇ SATH ਵਿਚਾਲੇ ਚਾਰ-ਕੋਣੀ ਮੁਕਾਬਲੇ ਵਜੋਂ ਦੇਖੀਆਂ ਜਾ ਰਹੀਆਂ ਹਨ।

ਹੋਰ ਖ਼ਬਰਾਂ ਹਨ।...

Copyright © 2026 Dainik Savera Times. All rights reserved.