Site icon Dainik Savera Punjab

ਪੰਜਾਬ ਸਕੂਲ ਸਿੱਖਿਆ ਵਿਭਾਗ: ਮਾਸਟਰ ਕੇਡਰ ਤਰੱਕੀਆਂ ਲਈ PSTET-2 ਪਾਸ ਕਰਨਾ ਹੁਣ ਲਾਜ਼ਮੀ

ਚੰਡੀਗੜ੍ਹ ਨਿਊਜ਼ : ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਮਾਸਟਰ ਕੇਡਰ ਦੀਆਂ ਨਿਯੁਕਤੀਆਂ ਅਤੇ ਤਰੱਕੀਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਹੁਣ ਵਿਭਾਗੀ ਫੈਸਲੇ ਅਨੁਸਾਰ, ਮਾਸਟਰ ਕੇਡਰ ਵਿੱਚ ਤਰੱਕੀ ਲਈ ਪੰਜਾਬ ਸਟੇਟ ਟੀਚਰ ਐਲਿਜੀਬਿਲਟੀ ਟੈਸਟ (PSTET-2) ਪਾਸ ਕਰਨਾ ਪੂਰੀ ਤਰ੍ਹਾਂ ਲਾਜ਼ਮੀ ਹੋ ਗਿਆ ਹੈ।ਇਹ ਨਵਾਂ ਹੁਕਮ ਸੁਪਰੀਮ ਕੋਰਟ ਦੇ ਇਤਿਹਾਸਕ ਫੈਸਲੇ ਦੀ ਪਾਲਣਾ ਵਿੱਚ ਲਿਆ ਗਿਆ ਹੈ। ਪਹਿਲਾਂ ਵਿਭਾਗ ਨੇ ਕੁਝ ਮੁਲਾਜ਼ਮਾਂ ਨੂੰ ਛੋਟ ਦਿੱਤੀ ਸੀ, ਪਰ ਹੁਣ ਪੁਰਾਣੇ ਪੱਤਰ ਨੂੰ ਤਤਕਾਲ ਪ੍ਰਭਾਵ ਨਾਲ ਰੱਦ ਕਰ ਦਿੱਤਾ ਗਿਆ ਹੈ।

ਪ੍ਰੀਖਿਆ ਪਾਸ ਕਰਨ ਦੀ ਅਵਧੀ:
ਜੋ ਮਾਸਟਰ ਕੇਡਰ ਦੇ ਮੁਲਾਜ਼ਮ ਤਰੱਕੀ ਤੋਂ ਬਾਅਦ ਵੀ ਸੇਵਾਵਾਂ ਦੇ ਰਹੇ ਹਨ ਅਤੇ ਜਿਨ੍ਹਾਂ ਦੀ ਸੇਵਾਮੁਕਤੀ ਵਿੱਚ 5 ਸਾਲ ਤੋਂ ਵੱਧ ਦਾ ਸਮਾਂ ਬਾਕੀ ਹੈ, ਉਹਨਾਂ ਨੂੰ ਅਗਲੇ 2 ਸਾਲ ਦੇ ਅੰਦਰ PSTET-2 ਪਾਸ ਕਰਨਾ ਹੋਵੇਗਾ। ਨਿਰਧਾਰਤ ਸਮੇਂ ਵਿੱਚ ਪ੍ਰੀਖਿਆ ਪਾਸ ਨਾ ਕਰਨ ਵਾਲੇ ਮੁਲਾਜ਼ਮਾਂ ਖਿਲਾਫ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

READ ALSO : ਕੇਂਦਰ ਵੱਲੋਂ ਮਨਜ਼ੂਰੀ ਨਾ ਮਿਲਣ ਕਾਰਨ ਮੁੱਖ ਮੰਤਰੀ ਭਗਵੰਤ ਮਾਨ ਦਾ ਯੂਰਪ ਦੌਰਾ ਰੱਦ

ਸਿੱਖਿਆ ਵਿਭਾਗ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਜੋ ਮੁਲਾਜ਼ਮ 12 ਨਵੰਬਰ 2025, 24 ਦਸੰਬਰ 2025, 4 ਜਨਵਰੀ 2026 ਅਤੇ 5 ਜਨਵਰੀ 2026 ਨੂੰ ਪ੍ਰਮੋਟ ਹੋਏ ਸਨ ਅਤੇ ਹੁਣ ਸੇਵਾਮੁਕਤ ਹੋ ਚੁੱਕੇ ਹਨ, ਉਹਨਾਂ ਲਈ ਪ੍ਰੀਖਿਆ ਪਾਸ ਕਰਨ ਦੀ ਲੋੜ ਨਹੀਂ ਹੈ।ਇਸ ਫੈਸਲੇ ਨਾਲ ਮਾਸਟਰ ਕੇਡਰ ਵਿੱਚ ਤਰੱਕੀ ਪ੍ਰਕਿਰਿਆ ਹੁਣ ਸਪੱਸ਼ਟ ਅਤੇ ਨਿਯਮਤ ਹੋਵੇਗੀ, ਜਿਸ ਨਾਲ ਵਿਭਾਗ ਵਿੱਚ ਪਾਰਦਰਸ਼ਤਾ ਅਤੇ ਸੁਚਾਰੂ ਪ੍ਰਬੰਧਨ ਯਕੀਨੀ ਬਣਾਇਆ ਜਾਵੇਗਾ।

LOP ਪ੍ਰਤਾਪ ਬਾਜਵਾ ਦੇ ਵਿਵਾਦਤ ਬਿਆਨ ‘ਤੇ ਮੰਤਰੀ ਕਟਾਰੂਚੱਕ ਦਾ ਤਿੱਖਾ ਪ੍ਰਤੀਕਰਮ

Exit mobile version