Site icon Dainik Savera Punjab

PSEB : ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵੱਲੋਂ Open School ਦੇ ਦਾਖ਼ਲਿਆਂ ਲਈ ਨਵੀਂ ਐਕਰੀਡਿਟੇਸ਼ਨ ਦਾ ਸ਼ਡਿਊਲ ਜਾਰੀ

ਐੱਸ.ਏ.ਐੱਸ ਨਗਰ, ਪੰਜਾਬ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਕਾਦਮਿਕ ਸਾਲ 2026-27 ਲਈ ਪੰਜਾਬ ਓਪਨ ਸਕੂਲ ਦੀਆਂ ਮੈਟ੍ਰਿਕੁਲੇਸ਼ਨ ਅਤੇ ਸੀਨੀਅਰ ਸੈਕੰਡਰੀ ਸ਼੍ਰੇਣੀਆਂ ਦੇ ਵਿਦਿਆਰਥੀਆਂ ਦੇ ਦਾਖਲਿਆ ਲਈ ਸਰਕਾਰੀ ਗੈਰ ਸਰਕਾਰੀ, ਆਦਰਸ਼ ਸਕੂਲ ਮਾਨਤਾ ਪ੍ਰਾਪਤ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਨਾਲ ਐਫੀਲੀਏਟਿਡ ਸਕੂਲਾਂ ਨੂੰ ਨਵੀਂ ਐਕਰੀਡਿਟੇਸਨ ਦੇਣ/ਰੀਨੀਉ ਕਰਨ ਲਈ ਆਨ-ਲਾਈਨ ਫਾਰਮ ਭਰਨ ਲਈ ਨਿਰਧਾਰਤ ਸ਼ਡਿਊਲ ਅਨੁਸਾਰ ਬਿਨਾ ਲੇਟ ਫੀਸ ਮਿਤੀ 30-04-2026 ਤੱਕ ਅਤੇ ਜੁਰਮਾਨਾ ਫੀਸ 6700/- ਰੁ: ਨਾਲ ਮਿਤੀ 31-08-2026 ਤੱਕ ਹੈ।

Tech News : Foldable iPhone ਨੂੰ ਲੈ ਕੇ 5 ਨਵੇਂ ਅਪਡੇਟਸ : ਜਾਣੋ A20 Pro ਚਿੱਪਸੈੱਟ ਸਮੇਤ ਹੋਰ ਕੀ-ਕੀ ਮਿਲੇਗਾ ਵਿਸ਼ੇਸ਼

ਨਵੀਂ ਐਕਰੀਡਿਏਸ਼ਨ ਫੀਸ ਮੈਟ੍ਰਿਕ ਲਈ 3650/-ਰੁ: ਰੀਨੀਊਅਲ ਫੀਸ 1820/-ਰੁ: ਅਤੇ ਸੀਨੀਅਰ ਸੈਕੰਡਰੀ ਲਈ 4850/- ਰੁ: ਪਤੀ ਗਰੁੱਪ ਰੀਨੀਅਲ ਫੀਸ 1820/-ਰੁ: ਪ੍ਰਤੀ ਗਰੁੱਪ ਹੈ। ਸਰਕਾਰੀ ਅਤੇ ਬੋਰਡ ਦੇ ਆਦਰਸ਼ ਸਕੂਲਾਂ ਨੂੰ ਐਕਰੀਡਿਟੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ। ਐਕਰੀਡਿਟੇਸ਼ਨ ਕਰਨ ਲਈ ਆਨ ਲਾਈਨ ਫਾਰਮ ਸਕੂਲਾਂ ਦੀ Login ID ਤੇ ਓਪਨ ਸਕੂਲ ਪੋਰਟਲ ‘ਤੇ ਉਪਲੱਬਧ ਹੈ। ਅਧਿਐਨ ਕੇਂਦਰਾਂ ਵੱਲੋਂ ਐਕਰੀਡਿਟੇਸ਼ਨ ਆਨ ਲਾਈਨ ਅਪਲਾਈ ਕਰਨ ਉਪਰੰਤ ਫਾਰਮ ਦੀ ਹਾਰਡ ਕਾਪੀ ਉੱਪ ਸਕੱਤਰ (ਅਕਾਦਮਿਕ), ਪੰਜਾਬ ਸਕੂਲ ਸਿੱਖਿਆ ਬੋਰਡ, ਐਸ.ਏ.ਐੱਸ ਨਗਰ (ਮੋਹਾਲੀ) ਦੇ ਨਾ ਤੇ ਭੇਜੀ ਜਾਵੇ।

Pakistan : ਸਿਰਫਿਰੇ ਨੇ ਘਰੇਲੂ ਝਗੜੇ ਤੋਂ ਬਾਅਦ ਪੂਰੇ ਪਰਿਵਾਰ ਨੂੰ ਗੋਲੀਆਂ ਨਾਲ ਭੁੰਨਿਆ, ਮਾਂ ਤੇ ਧੀ ਸਮੇਤ 7 ਲੋਕਾਂ ਦਾ ਕਤਲ

Exit mobile version