ਚੰਡੀਗੜ੍ਹ: ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ, ਗੁਰਦਾਸਪੁਰ ਦੇ ਦੀਨਾਨਗਰ ਇਲਾਕੇ ਦੇ ਪਿੰਡ ਡੀਡਾ ਸਾਸੀਆਂ ਵਿੱਚ ਨਹਿਰੀ ਵਿਭਾਗ ਦੀ ਜਮੀਨ ‘ਤੇ ਨਜਾਇਜ਼ ਤੌਰ ‘ਤੇ ਬਣਾਏ ਗਏ ਘਰ ਨੂੰ ਪੁਲਿਸ ਵੱਲੋਂ ਢਹਿ ਢੇਰੀ ਕਰ ਦਿੱਤਾ ਗਿਆ। ਇਹ ਘਰ ਨਸ਼ਾ ਤਸਕਰ ਗੁਰਦੀਪ ਲਾਲ ਉਰਫ ਪੱਪੂ ਕੱਲੇ ਦਾ ਸੀ, ਜਿਸ ਦੇ ਖਿਲਾਫ 7 ਨਸ਼ਾ ਸੰਬੰਧੀ ਮਾਮਲੇ ਦਰਜ ਹਨ।
ਐਸਪੀ ਡੀਕੇ ਚੋਧਰੀ ਨੇ ਦੱਸਿਆ ਕਿ ਗੁਰਦੀਪ ਲਾਲ ਅਤੇ ਉਸਦੇ ਪਰਿਵਾਰ ਦੇ ਕੁੱਲ 36 ਨਸ਼ਾ ਵਿਰੋਧੀ ਮਾਮਲੇ ਦਰਜ ਹਨ। ਇਹ ਪਰਿਵਾਰ ਨਹਿਰੀ ਵਿਭਾਗ ਦੀ ਜਮੀਨ ‘ਤੇ ਨਜਾਇਜ਼ ਕਬਜ਼ਾ ਕਰਕੇ ਰਹਿ ਰਿਹਾ ਸੀ।
ਇਹ ਸਦੀ ਸਾਡੀ ਹੈ, ਭਵਿੱਖ ਸਾਡਾ ਹੈ – ਰਾਜਨਾਥ ਸਿੰਘ ਦਾ ਜੋਸ਼ ਭਰਿਆ ਸੰਬੋਧਨ
ਐਸਪੀ ਚੋਧਰੀ ਨੇ ਕਿਹਾ, “ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਹਨ, ਉਹਨਾਂ ਦੇ ਖਿਲਾਫ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।” ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲ ਰਹੀ ਮੁਹਿੰਮ ਦੇ ਤਹਿਤ, ਨਸ਼ਾ ਤਸਕਰਾਂ ਦੇ ਨਜਾਇਜ਼ ਢਾਂਚਿਆਂ ਨੂੰ ਢਾਹਣ ਦੀ ਕਾਰਵਾਈ ਪੂਰੇ ਰਾਜ ‘ਚ ਕੀਤੀ ਜਾ ਰਹੀ ਹੈ।
ਦੀਵਾਲੀ ‘ਚ ਆਤਿਸ਼ਬਾਜ਼ੀ ਮਹਿੰਗੀ ਪਈ – 5 ਸਾਲ ਦੀ ਕੈਦ, $100,000 ਜੁਰਮਾਨਾ!

