Site icon Dainik Savera Punjab

ASI Iqbal Singh Murder : ਇਸ ਗੈਂਗ ਨੇ ਲਈ ASI ਇਕਬਾਲ ਸਿੰਘ ਦੇ ਕਤਲ ਦੀ ਜ਼ਿੰਮੇਵਾਰੀ, ਦੱਸਿਆ ਕਾਰਨ

Punjab Police ASI Murder : ਪੰਜਾਬ ਪੁਲਿਸ ਦੇ ਏਐਸਆਈ ਇਕਬਾਲ ਸਿੰਘ ਦੇ ਕਤਲ ਮਾਮਲੇ ‘ਚ ਨਵਾਂ ਮੋੜ ਆਇਆ ਹੈ। ਹੁਣ ਇਸ ਕਤਲ ਮਾਮਲੇ ਵਿੱਚ ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਪੋਸਟ ਸਾਹਮਣੇ ਆਈ ਹੈ, ਜੋ ਕਿ ਗੋਪੀ ਘਨਸ਼ਾਮਪੁਰੀਆ ਗਰੁੱਪ ਦੇ ਨਾਮ ਤੋਂ ਹੈ। ਪੋਸਟ ਵਿੱਚ ਡੋਨੀ ਬੱਲ ਸਮੇਤ ਕਈ ਹੋਰ ਗੈਂਗਸਟਰਾਂ ਨੇ ਕਤਲ ਦੀ ਜ਼ਿੰਮੇਵਾਰੀ ਲਈ ਹੈ।

ਦੱਸ ਦੇਈਏ ਕਿ ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ‘ਚ ਏਐਸਆਈ ਤੈਨਾਤ 55 ਸਾਲਾ ਇਕਬਾਲ ਸਿੰਘ ਦਾ ਦੋ ਹਮਲਾਵਰਾਂ ਨੇ ਉਦੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ, ਜਦੋਂ ਉਹ ਡਿਊਟੀ ਖਤਮ ਕਰਨ ਤੋਂ ਬਾਅਦ ਘਰ ਪਰਤ ਰਿਹਾ ਸੀ। ਅਣਪਛਾਤੇ ਹਮਲਾਵਰਾਂ ਨੇ ਇਕਬਾਲ ਸਿੰਘ ਨੂੰ ਦੇਰ ਸ਼ਾਮ ਕਰੀਬ 7:15 ਵਜੇ ਦੇ ਕਰੀਬ ਨੌਸ਼ਹਿਰਾ ਤੋਂ ਲੋਹਕਾ ਰੋਡ ’ਤੇ ਪਟਵਾਰਖਾਨੇ ਨੇੜੇ ਨਿਸ਼ਾਨਾ ਬਣਾਇਆ।

ਪੋਸਟ ਵਿੱਚ ਕੀ ਲਿਖਿਆ ?

ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ ਸਮੇਤ Prabh Dasuwal, Mohabbat Randhawa, Afridi Toot, Amar Khabbe, Shaganpreet ਗੈਂਗਸਟਰਾਂ ਨੇ ਲਈ ਹੈ। ਜਾਣੋ ਪੋਸਟ ਵਿਚ ਕੀ ਲਿਖਿਆ…

Exit mobile version