Punjab News : ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਅੱਜ ਮਾਨਸਾ ਕੋਰਟ ‘ਚ ਸਿੱਧੂ ਮੂਸੇਵਾਲਾ ਕਤਲਕਾਂਡ ਦੀ ਸੁਣਵਾਈ ਕੀਤੀ ਜਾਣੀ ਹੈ। ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਕੋਰਟ ‘ਚ ਗਵਾਹੀ ਦਿੱਤੀ ਜਾਣੀ ਹੈ। ਇਸ ਸੁਣਵਾਈ ਦੌਰਾਨ ਸਿੱਧੂ ਮੂਸੇਵਾਲਾ ਦੀ ਕਾਲੀ ਥਾਰ ਵੀ ਅਦਾਲਤ ‘ਚ ਪੇਸ਼ ਕੀਤੀ ਜਾਵੇਗੀ। ਇਹ ਉਹੀ ਥਾਰ ਹੈ ਜਿਹੜੀ ਸਿੱਧੂ ਮੂਸੇਵਾਲਾ ਨੇ ਆਪਣੀ ਲਾਸਟ ਰਾਈਡ ਦੌਰਾਨ ਚਲਾਈ ਸੀ। ਪਿੰਡ ਜਵਾਰਕੇ ‘ਚ ਲਾਰੈਂਸ ਬਿਸ਼ਨੋਈ ਦੇ ਗੁਰਗਿਆਂ ਨੇ ਸਿੱਧੂ ‘ਤੇ ਤਾਬੜਤੋੜ ਗੋਲੀਆਂ ਚਲਾ ਕੇ ਉਸਦਾ ਕਤਲ ਕੀਤਾ ਗਿਆ, ਜਦੋਂ ਹਮਲਾਵਰਾਂ ਵੱਲੋਂ ਸਿੱਧੂ ਮੂਸੇਵਾਲਾ ‘ਤੇ ਹਮਲਾ ਕੀਤਾ ਗਿਆ ਸੀ ਤਾਂ ਉਹ ਇਸੇ ਥਾਰ ਵਿਚ ਹੀ ਸਵਾਰ ਸੀ। ਇਸੇ ਥਾਰ ‘ਤੇ 50 ਤੋਂ ਵੱਧ ਫਾਇਰ ਦੇ ਨਿਸ਼ਾਨ ਲੱਗੇ ਹਨ। ਅੱਜ ਇਹੀ ਥਾਰ ਆਪਣੀ ਗਵਾਹੀ ਦੇਣ ਆਈ ਹੈ, ਇਸ ਥਾਰ ਦੇ ਨਾਲ ਸਿੱਧੂ ਮੂਸੇਵਾਲਾ ਦੇ ਪਿਤਾ ਅੱਜ ਮਾਨਸਾ ਦੀ ਕੋਰਟ ‘ਚ ਗਵਾਹੀ ਦੇਣਗੇ ਕਿ ਕਿਸ ਕਦਰ ਉਨ੍ਹਾਂ ਦੇ ਪੁੱਤਰ ਦਾ ਕਤਲ ਕੀਤਾ ਗਿਆ।


