ਪੰਜਾਬ ਡੈਸਕ (ਦੈਨਿਕ ਸਵੇਰਾ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਹੈ ਕਿ ਹੁਣ ਜ਼ਮੀਨ ਦੀ ਤਕਸੀਮ ਦੀ ਪ੍ਰਕਿਰਿਆ ਸਿਰਫ਼ 30 ਦਿਨਾਂ ਵਿੱਚ ਪੂਰੀ ਕੀਤੀ ਜਾਵੇ। ਇਹ ਫੈਸਲਾ ਕਿਸਾਨਾਂ ਅਤੇ ਜ਼ਮੀਨ ਮਾਲਕਾਂ ਨੂੰ ਲੰਬੇ ਸਮੇਂ ਤੋਂ ਚੱਲ ਰਹੀ ਦਫ਼ਤਰੀ ਦੌੜ ਤੋਂ ਰਾਹਤ ਦੇਣ ਲਈ ਲਿਆ ਗਿਆ ਹੈ।
ਕੀ ਹੈ ਇਹ ਨਵੀਂ ਤਕਸੀਮ ਪ੍ਰਕਿਰਿਆ?
ਮੋਗਾ ਦੀ ਮੰਡੀ ਵਿੱਚ 30 ਦਿਨਾਂ ਦੀ ਤਕਸੀਮ (Land distribution) ਹੋਵੇਗੀ ਇਹ ਪ੍ਰਕਿਰਿਆ ਆਨਲਾਈਨ ਹੋਵੇਗੀ, ਤਾਂ ਜੋ ਪਟਵਾਰੀਆਂ ਦੇ ਚੱਕਰਾਂ ਤੋ ਬੱਚ ਸਕੇ।
ਪੰਜਾਬ ਦਾ ਮੌਸਮ ਕਿਉਂ ਹੋਇਆ ਅਚਾਨਕ ਠੰਡਾ? ਬਾਰਿਸ਼–ਗੜੇਮਾਰੀ ਨੇ ਬਦਲ ਦਿੱਤਾ ਮਾਹੌਲ
ਸਕੀਮ ਕਦੋਂ ਲਾਗੂ ਹੋਵੇਗੀ?
ਇਹ ਯੋਜਨਾ 13 ਅਪ੍ਰੈਲ (ਵਿਸਾਖੀ) ਤੋਂ ਪੂਰੇ ਪੰਜਾਬ ਵਿੱਚ ਲਾਗੂ ਹੋ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਭੈਣ-ਭਰਾ, ਭੂਆ ਜਾਂ ਹੋਰ ਰਿਸ਼ਤੇਦਾਰ ਆਪਸੀ ਸਹਿਮਤੀ ਨਾਲ ਵੰਡ ਕਰਨਾ ਚਾਹੁੰਦੇ ਹਨ, ਉਹ ਸਿੱਧੇ ਪਟਵਾਰੀ ਨੂੰ ਅਰਜ਼ੀ ਦੇ ਸਕਦੇ ਹਨ।
ਸਹਿਮਤੀ ਵਾਲੇ ਕੇਸ 30 ਦਿਨਾਂ ਵਿੱਚ ਨਿਪਟਣਗੇ
ਜਿਨ੍ਹਾਂ ਪਰਿਵਾਰਾਂ ਵਿੱਚ ਕੋਈ ਵਿਵਾਦ ਨਹੀਂ, ਉਨ੍ਹਾਂ ਦੇ ਕੇਸ 30 ਦਿਨਾਂ ਵਿੱਚ ਨਿਪਟਾਏ ਜਾਣਗੇ। ਅਧਿਕਾਰੀ ਖੁਦ ਪਿੰਡਾਂ ਵਿੱਚ ਜਾ ਕੇ ਸਾਰੇ ਮੈਂਬਰਾਂ ਦੇ ਦਸਤਖ਼ਤ ਲੈਣਗੇ ਅਤੇ ਤਕਸੀਮ ਦੀ ਕਾਰਵਾਈ ਪੂਰੀ ਕਰਨਗੇ।
ਅਦਾਲਤੀ ਕੇਸਾਂ ਲਈ ਅਪੀਲ
ਮੁੱਖ ਮੰਤਰੀ ਨੇ ਉਹਨਾਂ ਲੋਕਾਂ ਨੂੰ ਵੀ ਸਲਾਹ ਦਿੱਤੀ ਜਿਨ੍ਹਾਂ ਦੇ ਜ਼ਮੀਨੀ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਵਕੀਲਾਂ ‘ਤੇ ਪੈਸਾ ਖਰਚਣ ਦੀ ਬਜਾਏ ਪਰਿਵਾਰ ਆਪਸੀ ਸਹਿਮਤੀ ਨਾਲ ਮਾਮਲੇ ਸੁਲਝਾਉਣ। ਜਿਨ੍ਹਾਂ ਕੇਸਾਂ ‘ਤੇ ਅਦਾਲਤ ਦੇ ਹੁਕਮ ਹਨ, ਉਨ੍ਹਾਂ ਦੀ ਤਕਸੀਮ ਵੀ ਅਦਾਲਤੀ ਫ਼ੈਸਲੇ ਅਨੁਸਾਰ ਤੁਰੰਤ ਕੀਤੀ ਜਾਵੇਗੀ।
