ਪੰਜਾਬ ਦੀਆਂ ਜੇਲ੍ਹਾਂ ਦੀ ਸੁਰੱਖਿਆ ਇੱਕ ਵਾਰ ਫਿਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਕੇਂਦਰੀ ਜੇਲ੍ਹ ਸੂਚਨਾ ਪੋਰਟਲ ਦੇ ਤਾਜ਼ਾ ਖੁਲਾਸਿਆਂ ਮੁਤਾਬਿਕ, ਦੇਸ਼ ਭਰ ਵਿੱਚ ਪੈਰੋਲ ਲੈ ਕੇ ਫਰਾਰ ਹੋਣ ਵਾਲੇ ਕੈਦੀਆਂ ਵਿੱਚੋਂ ਪੰਜਾਬ ਸਭ ਤੋਂ ਅੱਗੇ ਹੈ।ਰਿਪੋਰਟ ਮੁਤਾਬਿਕ, ਪੰਜਾਬ ਦੀਆਂ ਜੇਲ੍ਹਾਂ ਵਿੱਚੋਂ ਹੁਣ ਤੱਕ 187 ਕੈਦੀ ਫਰਾਰ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 152 ਕੈਦੀ ਪੈਰੋਲ ਲੈ ਕੇ ਵਾਪਸ ਨਹੀਂ ਪਰਤੇ। ਇਨ੍ਹਾਂ ਵਿੱਚ ਕਈ ਕੈਦੀ ਪੁਲਿਸ ਦੀ ਨਿਗਰਾਨੀ ਤੋਂ ਬਚ ਕੇ ਫਰਾਰ ਹੋਏ ਹਨ।ਹਸਪਤਾਲ ਤੋਂ ਪੈਰੋਲ ਤੇ ਗਏ 5 ਕੈਦੀ ਵਾਪਸ ਨਹੀਂ ਆਏ, 12 ਕੈਦੀ ਪੁਲਿਸ ਕਸਟਡੀ ਤੋਂ ਫਰਾਰ ਹੋਏ ਅਤੇ 1 ਕੈਦੀ ਜੇਲ੍ਹ ਤੋਂ ਹੀ ਫਰਾਰ ਹੋ ਗਿਆ। ਇਸ ਤੋਂ ਇਲਾਵਾ, 4 ਮਹਿਲਾ ਕੈਦੀ ਪੈਰੋਲ ਲੈ ਕੇ ਫਰਾਰ ਹੋ ਗਈਆਂ ਹਨ।
READ ALSO : ਪ੍ਰਤਾਪ ਸਿੰਘ ਬਾਜਵਾ ਦਾ ਮਾਨ ਸਰਕਾਰ ‘ਤੇ ਵੱਡਾ ਹਮਲਾ,”ਜ਼ੋਮੈਟੋ ਵਾਂਗ, ਪੰਜਾਬ ਦੇ ਹਰ ਘਰ ਵਿੱਚ ਨਸ਼ੇ ਉਪਲਬਧ ਹਨ”,
ਅੰਕੜਿਆਂ ਮੁਤਾਬਿਕ, ਦੂਜੇ ਨੰਬਰ ਤੇ ਗੁਜਰਾਤ ਹੈ ਜਿੱਥੇ 87 ਕੈਦੀ ਵਾਪਸ ਨਹੀਂ ਪਰਤੇ, ਅਤੇ ਤੀਜੇ ਨੰਬਰ ਤੇ ਮਹਾਰਾਸ਼ਟਰ ਹੈ ਜਿੱਥੇ 85 ਕੈਦੀ ਜੇਲ੍ਹ ਵਿੱਚ ਵਾਪਸ ਨਹੀਂ ਪਰਤੇ।ਕੇਂਦਰੀ ਜੇਲ੍ਹ ਸੂਚਨਾ ਪੋਰਟਲ ਦੀ ਰਿਪੋਰਟ ਵਿੱਚ ਇਹ ਵੀ ਖੁਲਾਸਾ ਕੀਤਾ ਗਿਆ ਹੈ ਕਿ ਪੰਜਾਬ ਵਿੱਚ ਕੈਦੀਆਂ ਦੇ ਫਰਾਰ ਹੋਣ ਦੀ ਦਰ ਬਹੁਤ ਉੱਚੀ ਹੈ, ਜਿਸ ਨਾਲ ਸੁਰੱਖਿਆ ਪ੍ਰਣਾਲੀਆਂ ਦੀ ਸਮੀਖਿਆ ਤੇ ਸੁਧਾਰ ਦੀ ਲੋੜ ਹੈ।ਪੁਲਿਸ ਅਤੇ ਜੇਲ੍ਹ ਅਧਿਕਾਰੀਆਂ ਵੱਲੋਂ ਇਨ੍ਹਾਂ ਫਰਾਰ ਕੈਦੀਆਂ ਦੀ ਭਾਲ ਜਾਰੀ ਹੈ।
CM ਮਾਨ ਨੂੰ ਮਿਲੇ Manish Sisodia, ਸੁਣੋ ਕਦੋਂ ਮਿਲੇਗੀ ਹਸਪਤਾਲ ਤੋਂ ਛੁੱਟੀ
