Site icon Dainik Savera Punjab

IMD Heatwave Alert : ਪੰਜਾਬ ‘ਚ ਵਧਿਆ ਲੂ ਦਾ ਖ਼ਤਰਾ ! ਮੌਸਮ ਵਿਭਾਗ ਨੇ 3 ਦਿਨਾਂ ਲਈ ਯੈਲੋ ਅਲਰਟ ਕੀਤਾ ਜਾਰੀ

Punjab Heatwave Alert : ਪੰਜਾਬ ਅਤੇ ਚੰਡੀਗੜ੍ਹ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਗਰਮੀ ਵਧੀ ਹੈ, ਪਰ ਵੀਰਵਾਰ ਤੋਂ ਮੌਸਮ ਫਿਰ ਬਦਲਣ ਵਾਲਾ ਹੈ। ਇੱਕ ਪੱਛਮੀ ਗੜਬੜੀ ਪਹਾੜਾਂ ਤਕ ਪਹੁੰਚ ਗਈ ਹੈ। ਇਸ ਕਾਰਨ ਅੱਜ ਪਠਾਨਕੋਟ, ਅੰਮ੍ਰਿਤਸਰ ਅਤੇ ਗੁਰਦਾਸਪੁਰ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਤਾਪਮਾਨ ਵਧ ਸਕਦਾ ਹੈ। ਪੰਜਾਬ ਦੇ ਕਈ ਸ਼ਹਿਰਾਂ ਦਾ ਤਾਪਮਾਨ 40 ਡਿਗਰੀ ਸੈਲਸੀਅਸ ਤੋਂ ਟੱਪ ਗਿਆ। ਇਹ ਆਮ ਨਾਲੋਂ 4.5 ਡਿਗਰੀ ਸੈਲਸੀਅਸ ਵੱਧ ਰਿਹਾ। ਮੌਸਮ ਵਿਭਾਗ ਨੇ ਪੰਜਾਬ ਵਿੱਚ 21 ਤੋਂ 23 ਅਪ੍ਰੈਲ ਅਪਰੈਲ ਤੱਕ ਅੱਤ ਦੀ ਗਰਮੀ ਪੈਣ ਦੀ ਪੇਸ਼ੀਨਗੋਈ ਕੀਤੀ ਹੈ। ਮੌਸਮ ਵਿਗਿਆਨੀਆਂ ਨੇ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

Louisiana Mass shooting : US ਦੇ ਲੁਈਸਿਆਨਾ ‘ਚ ਤਾਬੜਤੋੜ ਫਾਇਰਿੰਗ ‘ਚ 8 ਬੱਚਿਆਂ ਦੀ ਮੌਤ, ਲੋਕਾਂ ‘ਚ ਸਹਿਮ

ਇਸ ਤੋਂ ਇਲਾਵਾ ਸ਼ਾਮ ਤਕ ਕੁਝ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ, ਜਦਕਿ ਅੰਮ੍ਰਿਤਸਰ, ਪਠਾਨਕੋਟ ਅਤੇ ਹੁਸ਼ਿਆਰਪੁਰ ਦੇ ਦੂਰ-ਦੁਰਾਡੇ ਇਲਾਕਿਆਂ ਵਿੱਚ ਵੀ ਮੀਂਹ ਪੈ ਸਕਦਾ ਹੈ। ਹਾਲਾਂਕਿ, ਦਿਨ ਵੇਲੇ ਹਵਾਵਾਂ ਵੀ ਚੱਲਣਗੀਆਂ।

ਆਉਣ ਵਾਲੇ ਦਿਨਾਂ ਲਈ ਆਈਐਮਡੀ ਦੀ ਭਵਿੱਖਬਾਣੀ

Date RangeRegions Affected
19–20 AprilWestern Madhya Pradesh, Vidarbha, Chhattisgarh
19–23 AprilEastern Uttar Pradesh, Eastern Rajasthan, Eastern Madhya Pradesh
20–21 AprilJharkhand
20–22 AprilWestern Uttar Pradesh
20–23 AprilWestern Rajasthan
21–23 AprilPunjab, Haryana, Chandigarh, Odisha
Exit mobile version