Site icon Dainik Savera Punjab

Punjab Heatwave Alert : ਗਰਮੀ ਦਾ ਕਹਿਰ ਜਾਰੀ ; IMD ਅਨੁਸਾਰ ਜਾਣੋ ਕਦੋਂ ਮਿਲੇਗੀ ਭਿਆਨਕ ਗਰਮੀ ਤੋਂ ਰਾਹਤ

Punjab Heatwave Alert : ਪੂਰੇ ਪੰਜਾਬ ਵਿੱਚ ਐਤਵਾਰ ਨੂੰ ਲਗਾਤਾਰ ਤੀਜੇ ਦਿਨ ਵੀ ਗਰਮੀ ਦਾ ਕਹਿਰ ਜਾਰੀ ਰਿਹਾ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 40.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 3.9 ਡਿਗਰੀ ਜ਼ਿਆਦਾ ਹੈ। ਲੂ ਨੇ ਟ੍ਰਾਈਸਿਟੀ (ਚੰਡੀਗੜ੍ਹ, ਮੁਹਾਲੀ, ਪੰਚਕੂਲਾ), ਪੰਜਾਬ ਅਤੇ ਹਰਿਆਣਾ ਨੂੰ ਆਪਣੀ ਲਪੇਟ ਵਿੱਚ ਲਿਆ ਹੋਇਆ ਹੈ ਤੇ ਦਿਨ ਵੇਲੇ ਗਰਮ ਹਵਾਵਾਂ ਚਲ ਰਹੀਆਂ ਹਨ।

ਮੌਸਮ ਵਿਭਾਗ (IMD) ਨੇ ਪਹਿਲਾਂ ਯੈਲੋ ਅਲਰਟ ਜਾਰੀ ਕੀਤਾ ਸੀ ਪਰ ਬਾਅਦ ਵਿਚ ਐਤਵਾਰ ਨੂੰ ਆਰੈਂਜ ਅਲਰਟ ਜਾਰੀ ਕਰ ਦਿੱਤਾ ਜੋ ਵਧਦੀ ਗਰਮੀ ਅਤੇ ਗੰਭੀਰ ਹਾਲਾਤ ਦਾ ਸੰਕੇਤ ਹੈ। ਸੋਮਵਾਰ ਯਾਨੀ 27 ਅਪ੍ਰੈਲ ਨੂੰ ਵੀ ਤੱਕ ਮੌਸਮ ਗਰਮ ਰਹੇਗਾ। ਦੂਜੇ ਪਾਸੇ ਪੰਜਾਬ ਦੇ ਕਈ ਹਿੱਸਿਆਂ ਵਿਚ ਤਾਪਮਾਨ ਵਧਿਆ ਤੇ ਬਠਿੰਡਾ 43.7 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ।

*Parashurama Dwadashi 2026 : ਕੱਲ੍ਹ ਰੱਖਿਆ ਜਾਵੇਗਾ ਪਰਸ਼ੂਰਾਮ ਦਵਾਦਸ਼ੀ ਦਾ ਵਰਤ ? ਜਾਣੋ ਵਿਧੀ ਤੇ ਪਾਰਾਣ ਮਹੂਰਤ*

ਲੰਬੇ ਸਮੇਂ ਤੋਂ ਗਰਮੀ ਝੱਲ ਰਹੇ ਲੋਕਾਂ ਲਈ ਰਾਹਤ ਦੀ ਖ਼ਬਰ ਇਹ ਹੈ ਕਿ ਮੌਸਮ ਵਿਭਾਗ ਨੇ ਸੋਮਵਾਰ ਤੋਂ ਵੀਰਵਾਰ ਤਕ ਚੰਡੀਗੜ੍ਹ, ਪੰਜਾਬ ਅਤੇ ਹਰਿਆਣਾ ਦੇ ਕਈ ਇਲਾਕਿਆਂ ਵਿੱਚ ਗਰਜ, ਚਮਕ ਅਤੇ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦਾ ‘ਯੈਲੋ ਅਲਰਟ’ ਜਾਰੀ ਕੀਤਾ ਹੈ।

ਇਸ ਦੌਰਾਨ ਕਈ ਥਾਵਾਂ ‘ਤੇ ਹਲਕੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਹੈ। ਸ਼ੁੱਕਰਵਾਰ ਨੂੰ ਮੌਸਮ ਖ਼ੁਸ਼ਕ ਰਹਿਣ ਤੋਂ ਬਾਅਦ ਸ਼ਨੀਵਾਰ ਨੂੰ ਦੁਬਾਰਾ ਮੀਂਹ ਅਤੇ ਤੇਜ਼ ਹਵਾਵਾਂ ਦਾ ਅਲਰਟ ਜਾਰੀ ਕੀਤਾ ਗਿਆ ਹੈ, ਜਿਸ ਨਾਲ ਮਈ ਦੇ ਪਹਿਲੇ ਹਫ਼ਤੇ ਤਕ ਰਾਹਤ ਬਣੀ ਰਹਿ ਸਕਦੀ ਹੈ। ਅਗਲੇ ਦੋ ਦਿਨਾਂ ਤਕ ਤਾਪਮਾਨ ਵਿੱਚ ਕੋਈ ਵੱਡਾ ਬਦਲਾਅ ਨਹੀਂ ਹੋਵੇਗਾ, ਪਰ ਉਸ ਤੋਂ ਬਾਅਦ ਪਾਰਾ 3 ਤੋਂ 4 ਡਿਗਰੀ ਤਕ ਡਿੱਗ ਸਕਦਾ ਹੈ।

US Iran War : ਈਰਾਨ ਨੇ ਅਮਰੀਕਾ ਅੱਗੇ ਰੱਖਿਆ ਪ੍ਰਸਤਾਵ ; ਸੰਘਰਸ਼ ਰੋਕਣ ਤੇ Strait of Hormuz ਦੁਬਾਰਾ ਖੋਲ੍ਹਣ ਦੀ ਮੰਗ

ਸ਼ਨਿੱਚਰਵਾਰ ਰਾਤ ਨੂੰ ਚੰਡੀਗੜ੍ਹ ਦਾ ਘੱਟੋ-ਘੱਟ ਤਾਪਮਾਨ 22.4 ਡਿਗਰੀ ਸੈਲਸੀਅਸ ਰਿਹਾ ਜੋ ਸ਼ੁੱਕਰਵਾਰ ਦੇ ਮੁਕਾਬਲੇ ਥੋੜ੍ਹਾ ਘੱਟ ਸੀ । ਹਾਲਾਂਕਿ ਦਿਨ ਵੇਲੇ ਹਵਾ ਵਿੱਚ ਨਮੀ ਦਾ ਪੱਧਰ ਸਿਰਫ਼ 12 ਫ਼ੀਸਦੀ ਰਹਿ ਗਿਆ, ਜੋ ਇਸ ਸੀਜ਼ਨ ਦਾ ਸਭ ਤੋਂ ਖ਼ੁਸ਼ਕ ਦੁਪਹਿਰ ਦਾ ਸਮਾਂ ਸੀ । 1 ਮਾਰਚ ਤੋਂ ਹੁਣ ਤੱਕ ਚੰਡੀਗੜ੍ਹ ਵਿੱਚ 73.4 ਮਿਲੀਮੀਟਰ ਬਾਰਿਸ਼ ਹੋਈ ਹੈ, ਜੋ ਆਮ ਨਾਲੋਂ 132.3 ਫ਼ੀਸਦੀ ਜ਼ਿਆਦਾ ਹੈ।

Exit mobile version