Punjab News
Punjab News

Punjab Flood Story : ਹੜ੍ਹ ਨਾਲ ਤਬਾਹ ਹੋਏ ਘਰਾਂ ਦੀਆਂ ਦੇਖੋ ਤਸਵੀਰਾਂ, ਕਿਸੇ ਸਮੇਂ ਵੀ ਡਿੱਗ ਸਕਦੀ ਘਰ ਦੀ ਛੱਤਗੁਰਦਾਸਪੁਰ ਦੇ ਪਿੰਡ ਧੁਰ ਵਿੱਚ ਹੜ੍ਹ ਨੇ ਭਿਆਨਕ ਤਬਾਹੀ ਮਚਾਈ ਹੈ। ਪਿੰਡ ਵਾਸੀਆਂ ਨੇ ਆਪਣੀ ਪੀੜ ਸਾਂਝੀ ਕਰਦਿਆਂ ਦੱਸਿਆ ਕਿ ਹੜ੍ਹ ਆਉਣ ਸਮੇਂ ਉਨ੍ਹਾਂ ਨੇ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਅਤੇ ਕਿਵੇਂ ਉਨ੍ਹਾਂ ਦੀ ਜ਼ਿੰਦਗੀ ਇੱਕ ਪਲ ਵਿੱਚ ਬਦਲ ਗਈ। ਲੋਕਾਂ ਨੇ ਸਰਕਾਰ ਕੋਲ ਤੁਰੰਤ ਮਦਦ ਦੀ ਗੁਹਾਰ ਵੀ ਲਗਾਈ ਹੈ।
ਇੱਕ ਮਹਿਲਾ ਨੇ ਭਾਵੁਕ ਹੋ ਕੇ ਆਪਣੀ ਦਾਸਤਾਂ ਸੁਣਾਈ। ਉਸਨੇ ਕਿਹਾ ਕਿ ਜਦੋਂ ਪਾਣੀ ਤੇਜ਼ੀ ਨਾਲ ਪਿੰਡ ਵਿੱਚ ਦਾਖਲ ਹੋਇਆ ਤਾਂ ਉਨ੍ਹਾਂ ਦੇ ਪਸ਼ੂਆਂ ਨੇ ਪੂਰੇ ਪਰਿਵਾਰ ਦੀ ਜਾਨ ਬਚਾਈ। ਹਾਲਾਂਕਿ ਹੜ੍ਹ ਕਾਰਨ ਘਰ, ਸਮਾਨ ਅਤੇ ਲੋਕਾਂ ਦੀਆਂ ਸਾਰੀਆਂ ਸਹੂਲਤਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ ਹਨ।