Site icon Dainik Savera Punjab

ਪੰਜਾਬ ਦੀਵਾਲੀ ਬੰਪਰ ਲਾਟਰੀ 2025: 11 ਕਰੋੜ ਦਾ ਇਨਾਮ ਜਿੱਤਣ ਵਾਲਾ ਜੇਤੂ ਮਿਲਿਆ, ਅੱਜ ਪਹੁੰਚੇਗਾ ਬਠਿੰਡਾ

ਬਠਿੰਡਾ ਖ਼ਬਰ: ਪੰਜਾਬ ਸਟੇਟ ਦੀਵਾਲੀ ਬੰਪਰ ਲਾਟਰੀ 2025 ਦੇ 11 ਕਰੋੜ ਰੁਪਏ ਦੇ ਪਹਿਲੇ ਇਨਾਮ ਦਾ ਜੇਤੂ ਆਖ਼ਿਰਕਾਰ ਮਿਲ ਗਿਆ ਹੈ। ਜੈਪੁਰ ਜ਼ਿਲ੍ਹੇ ਦੇ ਕਠਪੁਤਲੀ ਪਿੰਡ ਦੇ ਨਿਵਾਸੀ ਅਮਿਤ ਸੇਹਰਾ, ਜੋ ਰੋਜ਼ਾਨਾ ਸਭਜ਼ੀਆਂ ਵੇਚ ਕੇ ਆਪਣਾ ਗੁਜ਼ਾਰਾ ਕਰਦਾ ਹੈ, ਹੁਣ ਕਰੋੜਪਤੀ ਬਣ ਗਿਆ ਹੈ।

31 ਅਕਤੂਬਰ ਨੂੰ ਨਿਕਲਿਆ ਸੀ ਡਰਾਅ

ਦੱਸ ਦੇਈਏ ਕਿ 31 ਅਕਤੂਬਰ ਨੂੰ ਇਸ ਲਾਟਰੀ ਦਾ ਡਰਾਅ ਕੱਢਿਆ ਗਿਆ ਸੀ, ਜਿਸ ਵਿੱਚ 11 ਕਰੋੜ ਰੁਪਏ ਦਾ ਪਹਿਲਾ ਇਨਾਮ ਅਮਿਤ ਸੇਹਰਾ ਦੇ ਨਾਮ ਨਿਕਲਿਆ ਸੀ।
ਇਸ ਲਾਟਰੀ ਦਾ ਜਿੱਤਣ ਵਾਲਾ ਟਿਕਟ A ਸੀਰੀਜ਼ ਨੰਬਰ 438586 ਹੈ, ਜੋ ਅਮਿਤ ਨੇ ਬਠਿੰਡਾ ਦੇ ਰਤਨ ਲਾਟਰੀ ਕਾਊਂਟਰ ਤੋਂ ਖਰੀਦਿਆ ਸੀ।

READ ALSO: ਪਟਿਆਲਾ ਦੇ ਥਾਪਰ ਡੌਗ ਟ੍ਰੇਨਿੰਗ ਸਕੂਲ ਵਿੱਚ ਹੰਗਾਮਾ, ਕੀ ਹੈ ਮਾਮਲਾ

ਪੰਜ ਦਿਨਾਂ ਦੀ ਭਾਲ ਤੋਂ ਬਾਅਦ ਮਿਲਿਆ ਜੇਤੂ

ਡਰਾਅ ਨਿਕਲਣ ਤੋਂ ਬਾਅਦ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਇਸ ਟਿਕਟ ਦੇ ਅਸਲੀ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਈ ਕੋਸ਼ਿਸ਼ਾਂ ਅਤੇ ਲੋਕਾਂ ਨਾਲ ਪੁੱਛਗਿੱਛ ਤੋਂ ਬਾਅਦ ਅੰਤ ਵਿੱਚ ਜੇਤੂ ਅਮਿਤ ਸੇਹਰਾ ਦਾ ਪਤਾ ਲੱਗ ਗਿਆ।

ਅੱਜ ਦੁਪਹਿਰੇ ਬਠਿੰਡਾ ਪਹੁੰਚੇਗਾ ਜੇਤੂ

ਮਿਲੀ ਜਾਣਕਾਰੀ ਮੁਤਾਬਕ, ਅਮਿਤ ਸੇਹਰਾ ਆਪਣੀ ਜਿੱਤਣ ਵਾਲੀ ਟਿਕਟ ਨਾਲ ਅੱਜ ਦੁਪਹਿਰੇ ਬਠਿੰਡਾ ਪਹੁੰਚ ਰਿਹਾ ਹੈ, ਜਿੱਥੇ ਉਹ ਲਾਟਰੀ ਵਿਭਾਗ ਅੱਗੇ ਟਿਕਟ ਦੀ ਤਸਦੀਕ ਕਰਵਾਏਗਾ।
ਉਮੇਸ਼ ਕੁਮਾਰ ਨੇ ਕਿਹਾ ਕਿ “ਸਾਨੂੰ ਖੁਸ਼ੀ ਹੈ ਕਿ ਅੰਤ ਵਿੱਚ ਜੇਤੂ ਮਿਲ ਗਿਆ ਹੈ। ਹੁਣ ਉਸ ਦੀ ਜ਼ਿੰਦਗੀ ਪੂਰੀ ਤਰ੍ਹਾਂ ਬਦਲਣ ਵਾਲੀ ਹੈ।”

VD : Raja Warring ਦੇ ਦਲਿਤਾਂ ‘ਤੇ ਦਿੱਤੇ ਬਿਆਨ ‘ਤੇ ਭੜਕੇ ਮੰਤਰੀ Harpal Cheema, ਕਹੀ ਕਰਾਰੀ ਗੱਲ

Exit mobile version