Punjab Child Molestation Case : ਪੰਜਾਬ ਦੇ ਸੰਗਰੂਰ ਜ਼ਿਲ੍ਹੇ ਵਿੱਚ ਲਹਿਰਾਗਾਗਾ ਥਾਣੇ ਅਧੀਨ ਆਉਂਦੇ ਪਿੰਡ ਲੇਹਲ ਕਲਾਂ ਵਿੱਚ 7 ਸਾਲਾ ਬੱਚੀ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੀ ਦੀ ਮਾਂ ਨੇ ਦੋਸ਼ ਲਾਇਆ ਹੈ ਕਿ ਉਸ ਦੀ ਧੀ ਗੁਰੂਘਰ ਵਿੱਚ ਸੇਵਾ ਨਿਭਾਉਣ ਵਾਲੇ ਇੱਕ ਗ੍ਰੰਥੀ ਦੇ ਪੁੱਤਰ ਨਾਲ ਖੇਡਣ ਗਈ ਸੀ। ਜਦੋਂ ਉਹ ਘਰ ਵਾਪਸ ਆਈ, ਤਾਂ ਉਸ ਦੇ ਚਿਹਰੇ ‘ਤੇ ਲਾਲ ਨਿਸ਼ਾਨ ਸਨ ਅਤੇ ਉਹ ਕੰਬ ਰਹੀ ਸੀ।
ਮਠਿਆਈ ਦਾ ਲਾਲਚ ਦੇ ਕੇ ਛੇੜਛਾੜ
ਪਰਿਵਾਰ ਵੱਲੋਂ ਪੁੱਛਗਿੱਛ ਕਰਨ ‘ਤੇ ਬੱਚੀ ਨੇ ਦੱਸਿਆ ਕਿ ਗ੍ਰੰਥੀ ਨੇ ਉਸ ਦੇ ਚਿਹਰੇ ‘ਤੇ ਕੱਟ ਲਿਆ ਸੀ। ਉਸ ਨੇ ਬੱਚੀ ਨੂੰ ਮਠਿਆਈ ਦੇਣ ਦਾ ਲਾਲਚ ਦਿੱਤਾ ਅਤੇ ਫਿਰ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ। ਪਰਿਵਾਰ ਨੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਲਹਿਰਾਗਾਗਾ ਥਾਣੇ ਦੇ ਮੁਖੀ (SHO), ਸਬ-ਇੰਸਪੈਕਟਰ ਜਸਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ਅਤੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਮੁਲਜ਼ਮ ਖ਼ਿਲਾਫ਼ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।


