Site icon Dainik Savera Punjab

ਪੰਜਾਬ ਵਿੱਚ 300 ਮਿ.ਗ੍ਰਾ. ਵਾਲੇ ‘ਸਿਗਨੇਚਰ’ ਕੈਪਸੂਲ ਹੁਣ ਪੂਰੀ ਤਰ੍ਹਾਂ ਬੰਦ

ਨਵੀਂ ਦਿਲੀ: ਪੰਜਾਬ ਵਿੱਚ ਨਸ਼ਿਆਂ ਦੇ ਵਧਦੇ ਖ਼ਤਰੇ ਨੂੰ ਰੋਕਣ ਲਈ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਜ਼ਿਲ੍ਹਾ ਮੈਜਿਸਟ੍ਰੇਟ ਮਾਨਸਾ ਨਵਜੋਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਦੀ ਧਾਰਾ 163 ਅਧੀਨ ਪ੍ਰੀਗਾਬਲਿਨ 75 ਮਿ.ਗ੍ਰਾ. ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ ਦੀ ਵਿਕਰੀ ’ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਖ਼ਾਸ ਕਰਕੇ 300 ਮਿ.ਗ੍ਰਾ. ਵਾਲੇ ਕੈਪਸੂਲਾਂ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਗਿਆ ਹੈ। ਇਹ ਹੁਕਮ 31 ਜਨਵਰੀ 2026 ਤੱਕ ਲਾਗੂ ਰਹੇਗਾ। ਸਿਵਲ ਸਰਜਨ ਮਾਨਸਾ ਦੀ ਰਿਪੋਰਟ ਮੁਤਾਬਕ ਇਹ ਦਵਾਈ ਗਲਤ ਹੱਥਾਂ ਵਿੱਚ ਜਾ ਰਹੀ ਸੀ ਅਤੇ ਲੋਕ ਇਸਨੂੰ ਨਸ਼ੇ ਵਜੋਂ ਵਰਤ ਰਹੇ ਸਨ। ਲੋਕਾਂ ਵਿੱਚ ਇਹ ਕੈਪਸੂਲ ‘ਸਿਗਨੇਚਰ’ ਨਾਮ ਨਾਲ ਮਸ਼ਹੂਰ ਹੋ ਚੁੱਕੇ ਹਨ ਅਤੇ ਨੌਜਵਾਨਾਂ ਵਿੱਚ ਇਸਦੀ ਲਤ ਤੇਜ਼ੀ ਨਾਲ ਵਧ ਰਹੀ ਸੀ।

PNB ਨੇ 130 ਸਾਲਾਂ ਦੀ ਪਰੰਪਰਾ ਤੋੜੀ, ਹਰਮਨਪ੍ਰੀਤ ਕੌਰ ਬਣੀ ਪਹਿਲੀ ਮਹਿਲਾ ਬ੍ਰਾਂਡ ਅੰਬੈਸਡਰ

ਜ਼ਿਲ੍ਹਾ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਇਹ ਕਦਮ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਚੁੱਕਿਆ ਗਿਆ ਹੈ। ਪ੍ਰੀਗਾਬਲਿਨ ਦੀ ਵੱਧ ਮਾਤਰਾ ਵਾਲੀ ਖਪਤ ਨਾਲ ਸਿਹਤ ਨੂੰ ਗੰਭੀਰ ਨੁਕਸਾਨ ਪਹੁੰਚ ਰਿਹਾ ਸੀ ਅਤੇ ਕਈ ਕੇਸਾਂ ਵਿੱਚ ਲੋਕ ਇਸਨੂੰ ਨਸ਼ੇ ਵਜੋਂ ਵਰਤ ਰਹੇ ਸਨ। ਇਸ ਕਾਰਨ ਨਾ ਸਿਰਫ਼ ਪਰਿਵਾਰਕ ਜੀਵਨ ਪ੍ਰਭਾਵਿਤ ਹੋ ਰਿਹਾ ਸੀ ਸਗੋਂ ਸਮਾਜਿਕ ਢਾਂਚੇ ’ਤੇ ਵੀ ਬੁਰਾ ਅਸਰ ਪੈ ਰਿਹਾ ਸੀ।

Punjab ਦੇ ਰਾਜਪਾਲ ਵਲੋਂ ਵੱਡਾ ਫੈਸਲਾ, ਪੰਜਾਬ ਦੇ ਰਾਜ ਭਵਨ ਦਾ ਨਾਮ ਬਦਲ ਕੇ ‘ਲੋਕ ਭਵਨ’ ਰੱਖਿਆ

Exit mobile version