Site icon Dainik Savera Punjab

ਪਟਿਆਲਾ ਦੀ ਵੱਡੀ ਖ਼ਬਰ : PUN BUS ਅਤੇ PRTC ਦੀ ਹੜਤਾਲ ਨਾਲ ਸ਼ਹਿਰ ਠੱਪ, ਮਰੀਜ਼ ਤੇ ਬਜ਼ੁਰਗ ਸਭ ਤੋਂ ਵੱਧ ਪੀੜਤ

PUN BUS and PRTC Strike: ਪਟਿਆਲਾ ਵਿੱਚ ਪੀ ਆਰ ਟੀ ਸੀ ਦੇ ਕੱਚੇ ਮੁਲਾਜ਼ਮਾਂ ਦੀ ਚੱਲ ਰਹੀ ਹੜਤਾਲ ਨੇ ਅੱਜ ਆਮ ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ। ਸਰਕਾਰੀ ਬੱਸਾਂ ਦੇ ਚੱਕਰ ਰੁਕਣ ਨਾਲ ਬੱਸ ਅੱਡਿਆਂ ‘ਤੇ ਸਵੇਰੇ ਤੋਂ ਹੀ ਮਾੜਾ ਦ੍ਰਿਸ਼ ਦਿਖਾਈ ਦਿੱਤਾ। ਲੋਕਾਂ ਲਈ ਆਉਣਾ-ਜਾਣਾ ਇੱਕ ਵੱਡੀ ਮੁਸ਼ਕਲ ਬਣ ਗਿਆ, ਪਰ ਸਭ ਤੋਂ ਵੱਧ ਨੁਕਸਾਨ ਉਹਨਾਂ ਬਜ਼ੁਰਗ ਮਹਿਲਾਵਾਂ ਅਤੇ ਮਰੀਜ਼ਾਂ ਨੂੰ ਹੇਠਾਂ ਪੈ ਗਿਆ ਜੋ ਇਲਾਜ ਲਈ ਪਟਿਆਲਾ ਦੇ ਵੱਡੇ ਹਸਪਤਾਲਾਂ ਵਿੱਚ ਪਹੁੰਚੇ ਸਨ।

ਅੱਜ ਕਈ ਕੈਂਸਰ ਪੀੜਤ ਔਰਤਾਂ, ਜਿਨ੍ਹਾਂ ਨੂੰ ਆਪਣਾ ਇਲਾਜ ਤੇ ਦਵਾਈ ਲੈਣੀ ਸੀ, ਬੱਸਾਂ ਦੀ ਕਮੀ ਕਾਰਨ ਘੰਟਿਆਂ ਤਕ ਧੱਕੇ ਖਾਂਦੀਆਂ ਰਹੀਆਂ। ਕੁਝ ਮਹਿਲਾਵਾਂ ਨੇ ਰੋਸ ਜਤਾਇਆ ਕਿ ਉਹ ਦੂਰ-ਦਰਾਜ ਦੇ ਪਿੰਡਾਂ ਤੋਂ ਆਈਆਂ ਸਨ ਅਤੇ ਪ੍ਰਾਈਵੇਟ ਵਾਹਨਾਂ ਦੇ ਮਹਿੰਗੇ ਕਿਰਾਏ ਉਹਨਾਂ ਲਈ ਬਰਦਾਸ਼ਤ ਤੋਂ ਬਾਹਰ ਹਨ।

READ ALSO : 91 ਸਾਲਾ ਬਜ਼ੁਰਗ ਕਰਦਾ ਹੈ ਦਿਨ ਵਿੱਚ 12 ਘੰਟੇ ਕੰਮ , ਜਾਣੋ ਉਸਦੀ Strength power ਦਾ ਰਾਜ

ਯਾਤਰੀਆਂ ਦਾ ਕਹਿਣਾ ਸੀ ਕਿ, ਕਿਹੜਾ ਪੁੱਛਣ ਵਾਲਾ? ਨਾ ਬੱਸਾਂ, ਨਾ ਇੰਤਜ਼ਾਮ… ਸਿਰਫ਼ ਪਰੇਸ਼ਾਨੀ ਹੀ ਪਰੇਸ਼ਾਨੀ।”

ਦੂਜੇ ਪਾਸੇ, ਹੜਤਾਲ ‘ਤੇ ਬੈਠੇ ਪੀ ਆਰ ਟੀ ਸੀ ਦੇ ਮੁਲਾਜ਼ਮਾਂ ਨੇ ਸਾਫ਼ ਕੀਤਾ ਕਿ ਉਹ ਆਪਣੀਆਂ ਜਾਇਜ਼ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਉਹਨਾਂ ਦੀਆਂ ਮੁੱਖ ਮੰਗਾਂ ਹਨ:

ਪੀ ਆਰ ਟੀ ਸੀ ਵਿੱਚ ਪ੍ਰਾਈਵੇਟ ਬੱਸਾਂ ਦੀ ਸ਼ਮੂਲੀਅਤ ਨੂੰ ਰੋਕਿਆ ਜਾਵੇ

ਕੱਚੇ ਮੁਲਾਜ਼ਮਾਂ ਨੂੰ ਪੱਕੀ ਨੌਕਰੀ ਦਿੱਤੀ ਜਾਵੇ

ਦੋ ਮਹੀਨਿਆਂ ਤੋਂ ਰੁਕੀ ਤਨਖ਼ਾਹ ਤੁਰੰਤ ਜਾਰੀ ਕੀਤੀ ਜਾਵੇ

ਹੜਤਾਲ ਦੇ ਕਾਰਨ ਸ਼ਹਿਰ ਦੇ ਅੰਦਰੂਨੀ ਰੂਟਾਂ ਤੋਂ ਲੈ ਕੇ ਇੰਟਰਸਿਟੀ ਰੂਟ ਤਕ ਪੂਰੀ ਤਰ੍ਹਾਂ ਪ੍ਰਭਾਵਿਤ ਹੋਏ। ਵਿਦਿਆਰਥੀਆਂ, ਮਜ਼ਦੂਰਾਂ ਅਤੇ ਦਫ਼ਤਰੀ ਕਰਮਚਾਰੀਆਂ ਨੂੰ ਵੀ ਬੱਸਾਂ ਦੀ ਗੈਰਹਾਜ਼ਰੀ ਕਰਕੇ ਕਈ ਘੰਟੇ ਲੇਟ ਹੋਣਾ ਪਿਆ। ਲੋਕਾਂ ਦਾ ਰੋਸ ਸਵਾਲ ਪੁੱਛ ਰਿਹਾ ਹੈ ਕਿ, “ਮੰਗਾਂ ਮੁਲਾਜ਼ਮਾਂ ਦੀਆਂ ਨੇ, ਪਰ ਸਜ਼ਾ ਕਿਉਂ ਆਮ ਲੋਕਾਂ ਨੂੰ ਮਿਲ ਰਹੀ ਹੈ?” ਹਾਲਾਤਾਂ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਅਜੇ ਤੱਕ ਕੋਈ ਬੜਾ ਕਦਮ ਨਹੀਂ ਚੁੱਕਿਆ, ਜਿਸ ਕਰਕੇ ਯਾਤਰੀਆਂ ਦੀ ਪਰੇਸ਼ਾਨੀ ਹੋਰ ਵੱਧਦੀ ਜਾ ਰਹੀ ਹੈ।

VD : 1984 ਦੇ ਸਿੱਖ ਦੰਗਿਆਂ ‘ਚ ਪੀੜਤਾਂ ਦੇ ਪਰਿਵਾਰਾਂ ਲਈ ਨੌਕਰੀਆਂ ਦਾ ਰਾਹ ਸਾਫ਼, ਦਿੱਲੀ ਸਰਕਾਰ ਦਾ ਮਹੱਤਵਪੂਰਨ ਫੈਸਲਾ

Exit mobile version