ਸ੍ਰੀ ਆਨੰਦਪੁਰ ਸਾਹਿਬ : ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਚੱਲ ਰਿਹਾ ਅਤੇ ਮੋਰਚੇ ਦੇ ਵਿੱਚ ਇੱਕ ਲੜਕੀ ਜਿਸਨੂੰ ਯੂਨੀਵਰਸਿਟੀ ਗੇਟ ’ਤੇ ਰੋਕਿਆ ਗਿਆ ਸੀ ਤੇ ਉਹਨੇ ਇੰਨੀ ਜੁਰੱਅਤ ਵਾਲੀ ਜਿਹੜੀ ਗੱਲ ਕਿ “ਆਪਣਾ ਹਿਸਾਬ ਲਾ ਲਿਓ” ਕਹੀ। ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਲੇਡੀ ਪੁਲਿਸ ਨਾਲ ਬਾਂਹ ਛੱਡਣ ਨੂੰ ਲੈ ਕੇ ਸਾਹਮਣੇ ਆਈ ਕੁੜੀ ਅਸਲ ਵਿਚ ਹਰਮਨ ਪ੍ਰੀਤ ਕੌਰ ਹੈ, ਜੋ ਰੋਪੜ ਜ਼ਿਲ੍ਹੇ ਦੇ ਨੂਰਪੁਰ ਬੇਦੀ ਦੀ ਵਸਨੀਕ ਹੈ। ਹਰਮਨ ਪ੍ਰੀਤ ਕੌਰ ਇਤਿਹਾਸਿਕ ਧਰਤੀ ਸ੍ਰੀ ਆਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਨੂਰਪੁਰ ਬੇਦੀ ਦੀ ਰਹਿਣ ਵਾਲੀ ਹੈ ਜਿਸਨੇ ਇਕੱਲੀ ਨੇ ਆਪਣੇ ਵਿਦਿਆਰਥੀ ਭਾਈਚਾਰੇ ਲਈ ਹੱਕ ਦੀ ਆਵਾਜ਼ ਬੁਲੰਦ ਕੀਤੀ ਹੈ। ਹਰਮਨ ਦਾ ਕਹਿਣਾ ਹੈ ਕਿ ਉਸਨੇ 20 ਵਾਰ ਆਪਣਾ ਆਈ ਕਾਰਡ ਵੀ ਵਿਖਾਇਆ ਜੋ ਪੁਲਿਸ ਨੇ ਖੁਦ ਵੀ ਚੈੱਕ ਕੀਤਾ ਪਰ ਉਹ ਫਿਰ ਵੀ ਉਸਨੂੰ ਅੰਦਰ ਐਂਟਰ ਨਹੀਂ ਸੀ ਹੋਣ ਦਿੰਦੇ ਸੀ, ਕਹਿੰਦੇ ਕੋਈ ਨਾ ਥੋੜ੍ਹੇ ਟਾਈਮ ਤਕ ਦੱਸ ਦਿੰਦੇ। ਇੱਥੇ ਦੱਸਣਾ ਬਣਦਾ ਹੈ ਕਿ ਹਲਕਾ ਰੂਪਨਗਰ ਦੀ ਬਲਾਕ ਨੂਰਪੁਰ ਬੇਦੀ ਦੀ ਇਹ ਧੀ ਹਰਮਨਪ੍ਰੀਤ ਕੌਰ ਸੋਸ਼ਲ ਮੀਡੀਆ ’ਤੇ ਜਿੱਥੇ ਵਾਇਰਲ ਹੋ ਰਹੀ ਹੈ, ਉੱਥੇ ਹੀ ਇਸ ਕੁੜੀ ਦੀ ਦਲੇਰੀ ਨੂੰ ਸਲਾਮ ਹੈ।
Delhi Red Fort Blast : ਪੁਲਿਸ ਦੇ ਹੱਥ ਲੱਗੀ CCTV ਫੁਟੇਜ ! High Alert

