Site icon Dainik Savera Punjab

PSEB ਵੱਲੋਂ 2026-27 ਲਈ ਸਕੂਲ ਲਈ ਨਵੇਂ ਦਿਸ਼ਾ-ਨਿਰਦੇਸ਼, ਸਰਕਾਰੀ ਸਕੂਲਾਂ ਲਈ ਫੀਸ ‘ਚ ਰਾਹਤ

Punjab School Education Board issues new guidelines for school recognition and renewal for 2026-27

Punjab School Education Board issues new guidelines for school recognition and renewal for 2026-27

ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅਕਾਦਮਿਕ ਸੈਸ਼ਨ 2026-27 ਲਈ ਸਕੂਲਾਂ ਦੀ ਮਾਨਤਾ ਅਤੇ ਨਵਿਆਉਣ ਨੂੰ ਲੈ ਕੇ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਇਸ ਦੇ ਤਹਿਤ ਸਾਰੇ ਸਰਕਾਰੀ, ਗ਼ੈਰ-ਸਰਕਾਰੀ ਅਤੇ ਆਦਰਸ਼ ਸਕੂਲਾਂ ਲਈ ਨਿਰਧਾਰਤ ਸਮੇਂ ਅੰਦਰ ਅਪਲਾਈ ਕਰਨਾ ਲਾਜ਼ਮੀ ਹੈ।

ਅਪਲਾਈ ਕਰਨ ਦੀ ਅਖ਼ਰੀ ਮਿਤੀ

ਬਿਨਾਂ ਕਿਸੇ ਦੇਰੀ ਫੀਸ ਦੇ ਅਪਲਾਈ ਕਰਨ ਦੀ ਅਖ਼ਰੀ ਮਿਤੀ: 30 ਅਪ੍ਰੈਲ 2026
30 ਅਪ੍ਰੈਲ ਤੋਂ ਬਾਅਦ ਅਰਜ਼ੀਆਂ ‘ਤੇ ਜੁਰਮਾਨਾ ਲਾਗੂ: 6,700 ਰੁਪਏ (31 ਅਗਸਤ 2026 ਤੱਕ)
31 ਅਗਸਤ ਤੋਂ ਬਾਅਦ ਮਾਨਤਾ ਜਾਂ ਨਵਿਆਉਣ ਲਈ ਕੋਈ ਮੌਕਾ ਨਹੀਂ ਦਿੱਤਾ ਜਾਵੇਗਾ

ਫੀਸਾਂ ਦੀ ਵਿਵਸਥਾ

10ਵੀਂ ਕਲਾਸ ਲਈ:

ਨਵੀਂ ਮਾਨਤਾ: 3,650 ਰੁਪਏ
ਨਵਿਆਉਣ: 1,820 ਰੁਪਏ

ਸੀਨੀਅਰ ਸੈਕੰਡਰੀ (12ਵੀਂ) ਲਈ:

ਨਵੀਂ ਮਾਨਤਾ (ਪ੍ਰਤੀ ਗਰੁੱਪ): 4,850 ਰੁਪਏ
ਨਵਿਆਉਣ (ਪ੍ਰਤੀ ਗਰੁੱਪ): 1,820 ਰੁਪਏ

READ ALSO : ਕਿਡਨੀ ਦੀ ਬਿਮਾਰੀ ਵਾਲੀਆਂ ਔਰਤਾਂ ਲਈ ਗਰਭ ਅਵਸਥਾ: ਸਾਵਧਾਨੀ ਅਤੇ ਦੇਖਭਾਲ

ਖਾਸ ਸੁਵਿਧਾ: ਸਾਰੇ ਸਰਕਾਰੀ ਅਤੇ ਆਦਰਸ਼ ਸਕੂਲਾਂ ਨੂੰ ਮਾਨਤਾ ਫੀਸ ਤੋਂ ਪੂਰੀ ਤਰ੍ਹਾਂ ਛੋਟ ਦਿੱਤੀ ਗਈ ਹੈ।

ਫਾਰਮਾਂ ਦੀ ਪ੍ਰਾਪਤੀ

ਮਾਨਤਾ ਸਬੰਧੀ ਫਾਰਮ ਸਕੂਲਾਂ ਦੀ ਲਾਗਇਨ ਆਈਡੀ ’ਤੇ ਉਪਲਬਧ ਹਨ।
ਅਧਿਐਨ ਕੇਂਦਰਾਂ ਐਕਰੀਡੇਟੇਸ਼ਨ ਲਈ ਹਾਰਡ ਕਾਪੀ ਫਾਰਮ ਸਕੱਤਰ, ਪੰਜਾਬ ਸਕੂਲ ਸਿੱਖਿਆ ਬੋਰਡ ਰਾਹੀਂ ਪ੍ਰਾਪਤ ਕਰ ਸਕਦੇ ਹਨ।

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਹ ਦਿਸ਼ਾ-ਨਿਰਦੇਸ਼ ਸਕੂਲਾਂ ਨੂੰ ਸਮੇਂ ਸਿਰ ਮਾਨਤਾ ਅਤੇ ਨਵਿਆਉਣ ਦੀ ਪ੍ਰਕਿਰਿਆ ਪੂਰੀ ਕਰਨ ਲਈ ਜ਼ਰੂਰੀ ਜਾਣਕਾਰੀ ਪ੍ਰਦਾਨ ਕਰਦੇ ਹਨ।

ਜਿਲ੍ਹੇ ਵਾਸੀਆਂ ਲਈ ਅਪੀਲ: ਆਧਾਰ ਕਾਰਡ ਸਮੇਂ-ਸਮੇਂ ਅੱਪਡੇਟ ਕਰੋ

Punjab School Education Board issues new guidelines for school recognition and renewal for 2026-27
Exit mobile version