ਬਠਿੰਡਾ ਨਿਊਜ਼ : ਬਠਿੰਡਾ ਤੋਂ ਇਸ ਸਮੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਿੱਥੇ ਏਮਜ਼ ਬਠਿੰਡਾ ਦੇ ਸਕਿਉਰਟੀ ਗਾਰਡਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸਕਿਉਰਟੀ ਗਾਰਡਾਂ ਦਾ ਕਹਿਣਾ ਹੈ ਕਿ ਸਾਡੇ ਕਈ ਸਕਿਉਰਟੀ ਗਾਰਡ ਕੰਪਨੀ ਵੱਲੋਂ ਕੱਢ ਦਿੱਤੇ ਗਏ ਹਨ।
ਕਾਰਨ: ਏਮਜ਼ ਬਠਿੰਡਾ ਵਿਖੇ ਤਾਇਨਾਤ ਸੁਰੱਖਿਆ ਗਾਰਡਾਂ ਨੇ ਨਵੀਂ ਕੰਟਰੈਕਟ ਕੰਪਨੀ ਵੱਲੋਂ ਕਥਿਤ ਤੌਰ ‘ਤੇ ਪਰੇਸ਼ਾਨ ਕਰਨ ਅਤੇ ਬਰਖਾਸਤਗੀ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ।
ਗਾਰਡਾਂ ਦਾ ਦੋਸ਼: ਨਵੀਂ ਕੰਪਨੀ ਕਈ ਸਾਬਕਾ ਗਾਰਡਾਂ ਨੂੰ ਬਿਨਾਂ ਕਾਰਨ ਨੌਕਰੀ ਤੋਂ ਕੱਢ ਰਹੀ ਹੈ।ਇਹ ਸਾਰੇ ਗਾਰਡ ਲੰਬੇ ਸਮੇਂ ਤੋਂ ਵਫ਼ਾਦਾਰੀ ਨਾਲ ਸੇਵਾ ਕਰ ਰਹੇ ਸਨ। ਕੰਪਨੀ ਦਾ ਜ਼ਾਲਮਾਨਾ ਰਵੱਈਆ ਸਾਹਮਣੇ ਆ ਰਿਹਾ ਹੈ।
ਮੰਗਾਂ: ਸਾਰੇ ਬਰਖਾਸਤ ਗਾਰਡਾਂ ਨੂੰ ਬਹਾਲ ਕੀਤਾ ਜਾਵੇ।
ਏਮਜ਼ ਪ੍ਰਸ਼ਾਸਨ ਅਤੇ ਨਵੀਂ ਕੰਟਰੈਕਟ ਕੰਪਨੀ ਆਪਣੀਆਂ ਮੰਗਾਂ ਪੂਰੀਆਂ ਕਰਨ ਤੱਕ ਵਿਰੋਧ ਪ੍ਰਦਰਸ਼ਨ ਜਾਰੀ ਰਹਿਣਗੇ।






