Site icon Dainik Savera Punjab

Primebook ਨੇ ਬਦਲਿਆ ਬਜਟ ਲੈਪਟਾਪ ਮਾਰਕੀਟ ਦਾ ਚਿਹਰਾ — 20 ਹਜ਼ਾਰ ਤੋਂ ਘੱਟ ਵਿੱਚ ਵੱਡੇ ਫੀਚਰ

primebook-budget-laptop-features-under-20000

primebook-budget-laptop-features-under-20000

ਨਵੀਂ ਦਿਲੀ: ਭਾਰਤ ਵਿੱਚ ਬਜਟ ਲੈਪਟਾਪ ਸੈਗਮੈਂਟ ਲੰਮੇ ਸਮੇਂ ਤੱਕ ਹੌਲੀ ਸਪੀਡ ਅਤੇ ਕਮਜ਼ੋਰ ਬੈਟਰੀ ਕਾਰਨ ਯੂਜ਼ਰਜ਼ ਲਈ ਸਮੱਸਿਆ ਬਣਿਆ ਰਿਹਾ। ਇਸ ਖਾਲੀ ਥਾਂ ਨੂੰ ਪੂਰਾ ਕਰਨ ਲਈ 2018 ਵਿੱਚ Primebook ਦੀ ਸ਼ੁਰੂਆਤ ਹੋਈ। ਕੰਪਨੀ ਨੇ Intel ਅਤੇ Windows ਦੀ ਥਾਂ ARM ਆਰਕੀਟੈਕਚਰ ਅਤੇ Android ਓਐਸ ‘ਤੇ ਦਾਅਵਾਂ ਲਗਾਇਆ। ਪਹਿਲਾਂ PrimeOS ਸਾਫਟਵੇਅਰ ਲਾਂਚ ਕੀਤਾ ਗਿਆ ਜਿਸਨੂੰ 10 ਲੱਖ ਤੋਂ ਵੱਧ ਡਾਊਨਲੋਡ ਮਿਲੇ। ਬਾਅਦ ਵਿੱਚ Primebook ਨੇ ਖੁਦ ਹਾਰਡਵੇਅਰ ਬਣਾਉਣਾ ਸ਼ੁਰੂ ਕੀਤਾ ਅਤੇ 2022 ਵਿੱਚ ਪਹਿਲੇ ਲੈਪਟਾਪ ਲਾਂਚ ਕੀਤੇ। Shark Tank India ‘ਤੇ ਆਉਣ ਤੋਂ ਬਾਅਦ ਬ੍ਰਾਂਡ ਨੂੰ ਵੱਡੀ ਪਛਾਣ ਮਿਲੀ। 2022-23 ਵਿੱਚ 18 ਹਜ਼ਾਰ ਯੂਨਿਟ ਵਿਕੇ ਜਦਕਿ 2023-24 ਵਿੱਚ ਇਹ ਗਿਣਤੀ 45 ਹਜ਼ਾਰ ਤੱਕ ਪਹੁੰਚ ਗਈ। Primebook ਹੁਣ ਵੈਲਿਊ ਲੈਪਟਾਪ ਰੇਂਜ ਵਿੱਚ ਆਪਣੀ ਮਜ਼ਬੂਤ ਪਛਾਣ ਬਣਾ ਚੁੱਕੀ ਹੈ।

Primebook ਦਾ ਟਾਰਗੇਟ ਉਹ ਨੌਜਵਾਨ ਹਨ ਜੋ ਪਹਿਲੀ ਵਾਰ ਲੈਪਟਾਪ ਖਰੀਦ ਰਹੇ ਹਨ। 15 ਤੋਂ 25 ਸਾਲ ਦੀ ਉਮਰ ਵਾਲੇ ਇਹ ਯੂਜ਼ਰ ਪਹਿਲਾਂ ਹੀ Android ਐਪਸ ਅਤੇ ਡਿਜ਼ਿਟਲ ਲਰਨਿੰਗ ਨਾਲ ਜੁੜੇ ਹਨ, ਇਸ ਲਈ Android-ਬੇਸਡ ਲੈਪਟਾਪ ਉਹਨਾਂ ਲਈ ਆਸਾਨ ਹੈ। Primebook Pro 18 ਹਜ਼ਾਰ ਰੁਪਏ ਵਿੱਚ 8GB RAM, 128GB ਸਟੋਰੇਜ ਅਤੇ 14 ਘੰਟੇ ਬੈਟਰੀ ਬੈਕਅਪ ਦਿੰਦਾ ਹੈ। Word, Excel, PowerPoint ਵਰਗੇ ਐਪਸ ਆਫਲਾਈਨ ਮਿਲਦੇ ਹਨ ਅਤੇ Cloud PC ਰਾਹੀਂ Windows/Linux ਟੂਲਜ਼ ਵੀ ਵਰਤੇ ਜਾ ਸਕਦੇ ਹਨ। Chromebook ਨਾਲੋਂ Primebook ਆਫਲਾਈਨ ਕੰਮ ਕਰਨ ਦੀ ਸੁਵਿਧਾ ਦੇ ਕੇ ਭਾਰਤੀ ਯੂਜ਼ਰਜ਼ ਲਈ ਵਧੀਆ ਵਿਕਲਪ ਬਣਦਾ ਹੈ। ਭਵਿੱਖ ਵਿੱਚ ਕੰਪਨੀ AI ਅਤੇ Cloud ਸਰਵਿਸਜ਼ ‘ਤੇ ਧਿਆਨ ਦੇ ਰਹੀ ਹੈ ਤਾਂ ਜੋ ਯੂਜ਼ਰ ਨੂੰ ਸਮੂਥ ਅਤੇ ਭਰੋਸੇਮੰਦ ਅਨੁਭਵ ਮਿਲੇ।

ਧਰਮਿੰਦਰ ਨੂੰ ਸ਼ਰਧਾਂਜਲੀ ਵਜੋਂ ਕੀ ਫਿਰ, ਯਮਲਾ ਪਗਲਾ ਦੀਵਾਨਾ ਮੁੜ ਰਿਲੀਜ਼ ਹੋਵੇਗੀ!

Primebook ਦੇ ਲੈਪਟਾਪ ਖਰੀਦਣ ਲਈ ਤੁਹਾਡੇ ਕੋਲ ਕਈ ਵਿਕਲਪ ਹਨ। ਇਹ ਕੰਪਨੀ ਆਪਣੇ ਉਤਪਾਦ ਆਨਲਾਈਨ ਅਤੇ ਆਫਲਾਈਨ ਦੋਵੇਂ ਚੈਨਲਾਂ ਰਾਹੀਂ ਵੇਚਦੀ ਹੈ।

ਖਰੀਦਣ ਦੇ ਤਰੀਕੇ:

ਮੋਰੱਕੋ ‘ਚ ਭਿਆਨਕ ਹੜ੍ਹ 37 ਲੋਕਾਂ ਦੀ ਹੋਈ ਮੌ/ਤ, ਕਈ ਘਰ ਢਹਿ ਢੇਰੀ

ਖਰੀਦਣ ਸਮੇਂ ਧਿਆਨ ਦੇਣ ਵਾਲੀਆਂ ਗੱਲਾਂ:

primebook-budget-laptop-features-under-20000
Exit mobile version