ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਹੁਣ ਤੱਕ ਦੋ ਕਾਫਲੇ ਪਹਿਲਾਂ ਹੜ ਪੀੜਤ ਇਲਾਕਿਆਂ ਦੇ ਲਈ ਭੇਜੇ ਜਾ ਚੁੱਕੇ ਹਨ। ਇਸ ਕਾਫ਼ਲੇ ਦੇ ਵਿੱਚ 3000 ਦੇ ਕਰੀਬ ਖੱਟਾ ਕਣਕ ਅਤੇ ਹੋਰ ਰਾਹਤ ਸਮਗਰੀ ਦਾ ਸਮਾਨ ਭੇਜਾ ਜਾ ਰਿਹਾ ਹੈ।ਇਸ ਤੋਂ ਬਾਅਦ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਹਾਂ 5000 ਦੇ ਕਰੀਬ ਟਰੈਕਟਰ ਹੜ ਪੀੜਿਤ ਪਿੰਡਾਂ ਚੋਂ ਰੇਤ ਇਕੱਠੀ ਕਰਨ ਦੇ ਲਈ ਭੇਜੇ ਜਾਣਗੇ ਤੇ ਡੀਜ਼ਲ ਦਾ ਇੰਤਜ਼ਾਮ ਵੀ ਜਥੇਬੰਦੀ ਵੱਲੋਂ ਕੀਤਾ ਜਾਵੇਗਾ
ਬੀਬੀਐਮਬੀ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਕਿਹਾ ਗਿਆ ਸੀ ਹੜਾਂ ਦੀ ਜਿੰਮੇਵਾਰ ਪੰਜਾਬ ਸਰਕਾਰ ਹੈ। ਇਸ ਤੇ ਬੋਲਦਿਆਂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਇਸ ਤਰ੍ਹਾਂ ਇੱਕ ਦੂਜੇ ਤੇ ਇਲਜ਼ਾਮ ਲਗਾਉਣ ਨਾਲ ਹੱਲ ਨਹੀਂ ਹੋਣਾ। ਪੰਜਾਬ ਦੇ ਕਈ ਇਲਾਕਿਆਂ ਵਿੱਚ ਹੜ੍ਹ ਕਾਰਨ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਸੰਕਟ ਦੇ ਸਮੇਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਇੱਕ ਵੱਡਾ ਕਾਫਲਾ ਰਾਹਤ ਸਮੱਗਰੀ ਦਾ ਹੜ ਪੀੜਿਤ ਪਿੰਡਾਂ ਵੱਲ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਜਥੇਬੰਦੀ ਵੱਲੋਂ ਦੋ ਕਾਫਲੇ ਰਾਹਤ ਸਮੱਗਰੀ ਦੇ ਭੇਜੇ ਜਾ ਚੁੱਕੇ ਹਨ, ਜਿਨ੍ਹਾਂ ਨਾਲ ਪੀੜਤ ਲੋਕਾਂ ਨੂੰ ਵੱਡੀ ਮਦਦ ਮਿਲੀ ਸੀ।
ਅੱਜ ਭੇਜੇ ਗਏ ਕਾਫਲੇ ਵਿੱਚ ਕਰੀਬ 3000 ਗੱਟਾ ਕਣਕ ਅਤੇ ਹੋਰ ਲੋੜੀਂਦਾ ਰਾਹਤ ਸਮਾਨ ਸ਼ਾਮਲ ਕੀਤਾ ਗਿਆ ਹੈ। ਜਥੇਬੰਦੀ ਨੇ ਦੱਸਿਆ ਕਿ ਹੜ ਕਾਰਨ ਪਿੰਡਾਂ ਦੇ ਅੰਦਰ ਬਹੁਤ ਸਾਰੀਆਂ ਮੁਸ਼ਕਲਾਂ ਪੈਦਾ ਹੋ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਖਾਣ-ਪੀਣ ਦੀ ਵਸਤੂਆਂ ਤੋਂ ਲੈ ਕੇ ਹੋਰ ਜ਼ਰੂਰੀ ਚੀਜ਼ਾਂ ਦੀ ਸਖ਼ਤ ਲੋੜ ਹੈ।
ਇਸ ਤੋਂ ਇਲਾਵਾ, ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਐਲਾਨ ਕੀਤਾ ਕਿ ਅਗਲੇ ਦਿਨਾਂ ਵਿੱਚ ਕਰੀਬ 5000 ਟਰੈਕਟਰ ਹੜ ਪੀੜਿਤ ਪਿੰਡਾਂ ਵਿੱਚੋਂ ਰੇਤ ਇਕੱਠੀ ਕਰਨ ਲਈ ਭੇਜੇ ਜਾਣਗੇ। ਇਸ ਕਾਰਜ ਲਈ ਡੀਜ਼ਲ ਦਾ ਇੰਤਜ਼ਾਮ ਵੀ ਜਥੇਬੰਦੀ ਵੱਲੋਂ ਖੁਦ ਕੀਤਾ ਜਾਵੇਗਾ ਤਾਂ ਜੋ ਸਰਕਾਰੀ ਸਹਾਇਤਾ ਦੇ ਇੰਤਜ਼ਾਰ ਬਗੈਰ ਤੁਰੰਤ ਮਦਦ ਲੋਕਾਂ ਤੱਕ ਪਹੁੰਚ ਸਕੇ।
ਦੂਜੇ ਪਾਸੇ, ਬੀਬੀਐਮਬੀ ਵੱਲੋਂ ਦਿੱਤੇ ਗਏ ਬਿਆਨ ਵਿੱਚ ਕਿਹਾ ਗਿਆ ਸੀ ਕਿ ਹੜਾਂ ਲਈ ਪੰਜਾਬ ਸਰਕਾਰ ਜਿੰਮੇਵਾਰ ਹੈ। ਇਸ ‘ਤੇ ਪ੍ਰਤੀਕ੍ਰਿਆ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਇੱਕ ਦੂਜੇ ਉੱਤੇ ਇਲਜ਼ਾਮ ਲਗਾਉਣ ਨਾਲ ਕੋਈ ਹੱਲ ਨਹੀਂ ਨਿਕਲੇਗਾ। ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਸਭ ਨੂੰ ਇਕੱਠੇ ਮਿਲ ਕੇ ਕੰਮ ਕਰਨ ਦੀ ਲੋੜ ਹੈ।
ਹੜ੍ਹ ਦੀ ਇਸ ਮੁਸੀਬਤ ਨੇ ਜਿੱਥੇ ਲੋਕਾਂ ਦੀ ਜ਼ਿੰਦਗੀ ਮੁਸ਼ਕਲਾਂ ਵਿੱਚ ਧੱਕ ਦਿੱਤੀ ਹੈ, ਉੱਥੇ ਹੀ ਕਿਸਾਨ ਜਥੇਬੰਦੀਆਂ ਅੱਗੇ ਆ ਕੇ ਲੋਕਾਂ ਦੀ ਮਦਦ ਕਰ ਰਹੀਆਂ ਹਨ, ਜੋ ਪੰਜਾਬੀ ਸੱਭਿਆਚਾਰ ਦੀ ਇਕੱਠ, ਸੇਵਾ ਤੇ ਸਾਂਝੇਦਾਰੀ ਦੀ ਰੀਤ ਨੂੰ ਦਰਸਾਉਂਦਾ ਹੈ।






