ਅੰਤਰਰਾਸ਼ਟਰੀ ਡੈਸਕ: ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅੱਜ ਦੁਪਹਿਰ ਆਪਣੇ ਗ੍ਰਹਿ ਰਾਜ ਓਡੀਸ਼ਾ ਦੇ ਦੋ ਦਿਨਾਂ ਦੌਰੇ ‘ਤੇ ਪਹੁੰਚ ਰਹੇ ਹਨ। ਉਹ ਮਯੂਰਭੰਜ ਜ਼ਿਲ੍ਹੇ ਦੀ ਰਾਏਰੰਗਪੁਰ (ਡੰਡਬੋਸ) ਹਵਾਈ ਪੱਟੀ ‘ਤੇ ਉਤਰਨਗੇ, ਜਿੱਥੇ ਆਗੂਆਂ ਅਤੇ ਅਧਿਕਾਰੀਆਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਜਾਵੇਗਾ। ਆਪਣੇ ਇਸ ਦੌਰੇ ਦੌਰਾਨ ਉਹ ਪੇਂਡੂ ਵਿਕਾਸ, ਸਿਹਤ ਅਤੇ ਆਦਿਵਾਸੀ ਭਲਾਈ ਨਾਲ ਜੁੜੇ ਕਈ ਅਹਿਮ ਪ੍ਰੋਗਰਾਮਾਂ ਦਾ ਹਿੱਸਾ ਬਣਨਗੇ। ਇਸ ਤੋਂ ਇਲਾਵਾ, ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਉਨ੍ਹਾਂ ਨਾਲ ਸ਼ਾਮਲ ਹੋਣਗੇ ਅਤੇ ਦੋਵੇਂ ਆਗੂ ਓਡੀਸ਼ਾ ਸਰਕਾਰ ਦੇ 2 ਸਾਲ ਪੂਰੇ ਹੋਣ ‘ਤੇ ਇੱਕ ਵੱਡੀ ਜਨਸਭਾ ਨੂੰ ਸੰਬੋਧਨ ਕਰਨਗੇ।
Droupadi Murmu
