Site icon Dainik Savera Punjab

ਜਲੰਧਰ: ਹਵਨ ਯੱਗ ਅਤੇ ਝੰਡਾ ਲਹਿਰਾਉਣ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦਾ ਆਗਾਜ਼ ਸ਼ੁਰੂ

ਪੰਜਾਬ ਡੈਕਸ: ਜਲੰਧਰ ਦੇ ਇਤਿਹਾਸਕ ਸੋਢਲ ਮੇਲੇ ਦੀਆਂ ਤਿਆਰੀਆਂ ਦੀ ਸ਼ੁਰੂਆਤ ਮੰਦਰ ਕੰਪਲੈਕਸ ਵਿੱਚ ਹਵਨ ਯੱਗ ਅਤੇ ਝੰਡਾ ਲਹਿਰਾਉਣ ਦੀ ਰਸਮ ਨਾਲ ਕੀਤੀ ਗਈ। ਇਹ ਸਮਾਗਮ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

ਜਲੰਧਰ ਸੈਂਟਰਲ ਦੇ ਆਪ ਇੰਚਾਰਜ ਨਿਤਿਨ ਕੋਹਲੀ ਆਪਣੇ ਪਰਿਵਾਰ ਸਮੇਤ ਸਮਾਰੋਹ ਵਿੱਚ ਸ਼ਾਮਲ ਹੋਏ। ਉਨ੍ਹਾਂ ਨੇ ਖੇਤਰ ਦੀ ਖੁਸ਼ਹਾਲੀ, ਤਰੱਕੀ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਦੀ ਪਤਨੀ ਨਿਧੀ ਕੋਹਲੀ ਅਤੇ ਧੀ ਗ੍ਰੈਵਿਤਾ ਕੋਹਲੀ ਵੀ ਮੌਜੂਦ ਸਨ।

 

ਇਹ ਵੀ ਪੜੋਂ:   

26 ਜੂਨ ਨੂੰ ਕੈਨੇਡਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਭਰਾ ਨਾਲ ਹੋ ਗਈ ਦਰਦਨਾਕ ਮੌਤ

26 ਜੂਨ ਨੂੰ ਕੈਨੇਡਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਭਰਾ ਨਾਲ ਹੋ ਗਈ ਦਰਦਨਾਕ ਮੌਤ

 

ਸਮਾਗਮ ਵਿੱਚ ਵਨੀਤ ਧੀਰ, ਮੰਦਰ ਕਮੇਟੀ ਦੇ ਪ੍ਰਧਾਨ ਵਿਪਨ ਚੱਢਾ, ਜਤਿਨ ਗੁਲਾਟੀ ਅਤੇ ਮੰਦਰ ਕਮੇਟੀ ਦੇ ਹੋਰ ਮੈਂਬਰਾਂ ਨੇ ਵੀ ਹਿੱਸਾ ਲਿਆ।

ਹਵਨ ਯੱਗ ਤੋਂ ਬਾਅਦ ਰਵਾਇਤੀ ਰੀਤੀ-ਰਿਵਾਜਾਂ ਅਨੁਸਾਰ ਝੰਡਾ ਲਹਿਰਾਇਆ ਗਿਆ, ਜਿਸ ਨਾਲ ਸੋਢਲ ਮੇਲੇ ਦੀਆਂ ਤਿਆਰੀਆਂ ਦੀ ਰਸਮੀ ਸ਼ੁਰੂਆਤ ਹੋਈ। ਵੱਡੀ ਗਿਣਤੀ ਵਿੱਚ ਸ਼ਰਧਾਲੂ ਮੰਦਰ ਵਿੱਚ ਆਸ਼ੀਰਵਾਦ ਲੈਣ ਲਈ ਪਹੁੰਚੇ।

ਨਿਤਿਨ ਕੋਹਲੀ ਨੇ ਕਿਹਾ ਕਿ ਸੋਢਲ ਮੰਦਰ ਅਤੇ ਸੋਢਲ ਮੇਲਾ ਜਲੰਧਰ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਮਹੱਤਵਪੂਰਨ ਹਿੱਸਾ ਹਨ। ਉਨ੍ਹਾਂ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸਮਾਜ ਵਿੱਚ ਭਾਈਚਾਰਾ, ਏਕਤਾ ਅਤੇ ਸਦਭਾਵਨਾ ਨੂੰ ਮਜ਼ਬੂਤ ਕਰਦੇ ਹਨ। ਸਮਾਗਮ ਦੌਰਾਨ ਸ਼ਰਧਾ ਭਰਿਆ ਮਾਹੌਲ ਰਿਹਾ ਅਤੇ ਸੰਗਤ ਨੇ ਆਉਣ ਵਾਲੇ ਸੋਢਲ ਮੇਲੇ ਦੀ ਸਫਲਤਾ ਲਈ ਅਰਦਾਸ ਕੀਤੀ।

preparations-begin-for-sodhal-fair-in-jalandhar

Exit mobile version