ਜਲੰਧਰ: ਪੰਜਾਬ ਦੇ ਜਲੰਧਰ ਸ਼ਹਿਰ ਵਿੱਚ ਅੱਜ ਬਿਜਲੀ ਬੰਦ ਰਹਿਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ , ਜਲੰਧਰ ਦੇ ਕੇਵੀ ਸ਼ੀਤਲਾ ਮੰਦਰ ਤੇ ਜ਼ਰੂਰੀ ਮੁਰੰਮਤ ਦੇ ਕਾਰਨ ਕੁਝ ਘੰਟਿਆ ਲਈ ਬਿਜਲੀ ਦੀ ਸਪਲਾਈ ਬੰਦ ਰਹੇਗੀ । ਇਸ ਦੌਰਾਨ ਇਸ ਦੇ ਨਾਲ ਲੱਗਦੇ ਇਲਾਕੇ ਜਿਵੇਂ ਕਿ ਮਾਈ ਹੀਰਾ ਗੇਟ, ਗੋਪਾਲ ਨਗਰ, ਨੀਲਮਹਿਲ, ਵਾਲਮੀਕਿ ਗੇਟ, ਮਿੱਠਾ ਬਾਜ਼ਾਰ, ਜਾਟਪੁਰਾ, ਭੈਰੋਂ ਬਾਜ਼ਾਰ ਸਰਕੂਲਰ ਰੋਡਥਾਪੜਾ ਮੁਹੱਲਾ, ਦੇ ਨਾਲ ਲੱਗਦੇ ਇਲਾਕੇ ਪ੍ਰਭਾਵਿਤ ਰਹਿਣਗੇ। ਬਿਜਲੀ ਕਰਮਚਾਰੀਆ ਨੇ ਦੱਸਿਆ ਕੇ 4 ਘੰਟਿਆ ਦੇ ਬਾਅਦ ਬਿਜਲੀ ਦੀ ਸਪਲਾਈ ਮੁੜ ਬਹਾਲ ਕਰ ਦਿੱਤੀ ਜਾਵੇਗੀ।