Site icon Dainik Savera Punjab

ਮਸ਼ਹੂਰ ਇਨਫਲੂਐਂਸਰ ਰਣਜੀਤ ਕੌਰ ਭਾਬੀ ਤੇ ਪਤੀ ਜਿੰਦਾ ਕਾਨੂੰਨੀ ਘੇਰੇ ਵਿੱਚ, ਕੇਸ ਦਰਜ

ਪੰਜਾਬ ਡੈਸਕ: ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿੱਚ ਸੋਸ਼ਲ ਮੀਡੀਆ ਇਨਫਲੂਐਂਸਰ ਰਣਜੀਤ ਕੌਰ ਭਾਬੀ ਅਤੇ ਉਨ੍ਹਾਂ ਦੇ ਪਤੀ ਜਿੰਦਾ ਹੰਸ ਵਿਰੁੱਧ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸੋਸ਼ਲ ਮੀਡੀਆ ‘ਤੇ ਕਥਿਤ ਤੌਰ ‘ਤੇ ਅਸ਼ਲੀਲ ਸਮੱਗਰੀ ਸਾਂਝੀ ਕਰਨ ਦੇ ਦੋਸ਼ਾਂ ਦੇ ਆਧਾਰ ‘ਤੇ ਕੀਤੀ ਗਈ ਹੈ।

ਨਿਹੰਗ ਮਨਪ੍ਰੀਤ ਸਿੰਘ ਖਾਲਸਾ ਦੀ ਸ਼ਿਕਾਇਤ ‘ਤੇ ਹੋਈ ਕਾਰਵਾਈ

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ ਨਿਹੰਗ ਮਨਪ੍ਰੀਤ ਸਿੰਘ ਖਾਲਸਾ ਵੱਲੋਂ ਦਿੱਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਰਣਜੀਤ ਕੌਰ ਭਾਬੀ ਆਪਣੇ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਅਜਿਹੀ ਸਮੱਗਰੀ ਪੋਸਟ ਕਰਦੀ ਹੈ ਜੋ ਅਸ਼ਲੀਲ ਹੈ ਅਤੇ ਜਿਸ ਦਾ ਸਮਾਜ, ਖ਼ਾਸ ਕਰਕੇ ਨੌਜਵਾਨਾਂ, ‘ਤੇ ਨਕਾਰਾਤਮਕ ਪ੍ਰਭਾਵ ਪੈ ਰਿਹਾ ਹੈ।

ਇਹ ਵੀ ਪੜੋਂ: 

ਜਨਮਦਿਨ ਦੇ ਖ਼ਾਸ ਮੌਕੇ ਤੇ, ਸੰਘਰਸ਼ਾਂ ਨੂੰ ਹਰਾਕੇ ਕੈਲਾਸ਼ ਖੇਰ ਕਿਵੇਂ ਬਣੇ ਭਾਰਤ ਦੇ ਮਸ਼ਹੂਰ ਗਾਇਕ ਜਾਣੋਂ

 

ਆਈਟੀ ਐਕਟ ਤਹਿਤ ਦਰਜ ਹੋਈ ਐਫਆਈਆਰ

ਪੁਲਿਸ ਨੇ ਇਸ ਸ਼ਿਕਾਇਤ ਦੇ ਆਧਾਰ ‘ਤੇ ਰਣਜੀਤ ਕੌਰ ਭਾਬੀ ਅਤੇ ਉਨ੍ਹਾਂ ਦੇ ਪਤੀ ਜਿੰਦਾ ਹੰਸ ਖ਼ਿਲਾਫ਼ ਆਈਟੀ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਹੈ।

ਇਸ ਸਬੰਧੀ ਮੋਤੀ ਨਗਰ ਥਾਣੇ ਦੇ ਐੱਸਐੱਚਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਐਫਆਈਆਰ ਵਿੱਚ ਲਗਾਏ ਗਏ ਦੋਸ਼ਾਂ ਦੀ ਹਰ ਪੱਖ ਤੋਂ ਜਾਂਚ ਕੀਤੀ ਜਾਵੇਗੀ। ਜਾਂਚ ਦੌਰਾਨ ਮਿਲਣ ਵਾਲੇ ਸਬੂਤਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

popular-influencer-ranjeet-kaur-bhabi-and-husband-jinda-case-registered

Exit mobile version