ਨਵੀਂ ਦਿੱਲੀ : ਆਈਪੀਐਲ ਦੀ ਚਮਕਦਾਰ ਟੀਮ ਰਾਇਲ ਚੈਲੇਂਜਰਜ਼ ਬੰਗਲੌਰ (ਆਰਸੀਬੀ) ਇੱਕ ਵਾਰ ਫਿਰ ਚਰਚਾ ‘ਚ ਹੈ, ਪਰ ਇਸ ਵਾਰ ਮੈਦਾਨੀ ਖੇਡ ਨਹੀਂ, ਸਾਂਝੇਦਾਰੀ ਦੀ ਗੱਲ ਕਰਕੇ। ਉਦਯੋਗਪਤੀ ਅਦਾਰ ਪੂਨਾਵਾਲਾ ਨੇ ਬੁੱਧਵਾਰ ਨੂੰ ਟਵੀਟ ਕਰਕੇ ਆਰਸੀਬੀ ‘ਚ ਹਿੱਸੇਦਾਰੀ ਹਾਸਲ ਕਰਨ ਦੀ ਸੰਭਾਵਨਾ ਦਾ ਸੰਕੇਤ ਦਿੱਤਾ। ਉਨ੍ਹਾਂ ਨੇ ਲਿਖਿਆ, “ਸਹੀ ਮੁਲਾਂਕਣ ‘ਤੇ, @RCBTweets ਇੱਕ ਵਧੀਆ ਟੀਮ ਹੈ”ਇਹ ਟਿੱਪਣੀ ਉਸ ਸਮੇਂ ਆਈ ਜਦੋਂ ਆਰਸੀਬੀ ਨੇ 18ਵੇਂ ਐਡੀਸ਼ਨ ‘ਚ ਆਪਣਾ ਪਹਿਲਾ ਆਈਪੀਐਲ ਖਿਤਾਬ ਜਿੱਤਿਆ, ਰਜਤ ਪਾਟੀਦਾਰ ਦੀ ਅਗਵਾਈ ‘ਚ ਪੰਜਾਬ ਕਿੰਗਜ਼ ਨੂੰ ਫਾਈਨਲ ‘ਚ ਹਰਾ ਕੇ। ਪਰ ਜਸ਼ਨ ਦੀ ਰਾਤ ਦੁਖਦਾਈ ਸਾਬਤ ਹੋਈ। 4 ਜੂਨ ਨੂੰ ਐਮ ਚਿੰਨਾਸਵਾਮੀ ਸਟੇਡੀਅਮ ਦੇ ਬਾਹਰ ਭਗਦੜ ਮਚਣ ਨਾਲ 11 ਲੋਕਾਂ ਦੀ ਮੌਤ ਹੋ ਗਈ ਅਤੇ 50 ਤੋਂ ਵੱਧ ਜ਼ਖਮੀ ਹੋਏ। ਲਗਭਗ 3 ਲੱਖ ਲੋਕ ਜਸ਼ਨ ‘ਚ ਸ਼ਾਮਲ ਹੋਣ ਆਏ ਸਨ। ਇਸ ਘਟਨਾ ਤੋਂ ਬਾਅਦ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (CAT) ਨੇ ਆਰਸੀਬੀ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਨਾਲ ਟੀਮ ਦੀ ਸੰਭਾਵਿਤ ਵਿਕਰੀ ਬਾਰੇ ਚਰਚਾ ਹੋਣੀ ਸ਼ੁਰੂ ਹੋ ਗਈ।
ਨਿਤੀਸ਼ ਰੈਡੀ ਦਾ ਟੈਸਟ ਡੈਬਿਊ, ਅਕਸ਼ਰ ਪਟੇਲ ਬਾਹਰ
ਲਲਿਤ ਮੋਦੀ, ਆਈਪੀਐਲ ਦੇ ਪਹਿਲੇ ਕਮਿਸ਼ਨਰ, ਨੇ ਵੀ ਮੰਗਲਵਾਰ ਨੂੰ ਆਰਸੀਬੀ ‘ਚ ਨਿਵੇਸ਼ ਨੂੰ “ਸਭ ਤੋਂ ਵਧੀਆ ਮੌਕਾ” ਕਰਾਰ ਦਿੱਤਾ। ਉਨ੍ਹਾਂ ਦਾ ਮੰਨਣਾ ਹੈ ਕਿ ਗਲੋਬਲ ਅਤੇ ਸਾਵਰੇਨ ਫੰਡ ਇਸ ਟੀਮ ਨੂੰ ਆਪਣੀ ਭਾਰਤ ਰਣਨੀਤੀ ‘ਚ ਸ਼ਾਮਲ ਕਰਨ ‘ਚ ਰੁਚੀ ਲੈ ਸਕਦੇ ਹਨ। ਹੁਣ ਵੇਖਣਾ ਇਹ ਰਹੇਗਾ ਕਿ ਕੀ ਪੂਨਾਵਾਲਾ ਦੀ ਦਿਲਚਸਪੀ ਹਕੀਕਤ ਬਣਦੀ ਹੈ ਜਾਂ ਇਹ ਸਿਰਫ਼ ਨਿਵੇਸ਼ੀ ਹਲਚਲ ਦਾ ਹਿੱਸਾ ਹੈ। RCB ਦੇ ਭਵਿੱਖ ‘ਤੇ ਸਾਰੇ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।






